Tue. Aug 20th, 2019

ਯਾਰੀ ਦਾ ਫ਼ਰਜ

ਯਾਰੀ ਦਾ ਫ਼ਰਜ

ਦੀਪ ਤੇ ਜੱਸੇ ਨੇੇ ਆਪਣੇ ਦੋਸਤ ਦੇ ਮੁੰਡੇ ਦੇ ਵਿਆਹ ਤੇ ਜਾਣਾ ਹੁੰਦਾ ਹੈ । ਦੀਪ ਤਿਆਰ ਹੋ ਕਿ ਗੱਡੀ ਲੈ ਜੱਸੇ ਕਿ ਘਰ ਜਾਂਦਾ ਹੈ। ਗੱਡੀ ਬੂਹੇ ਅੱਗੇ ਖੜੀ ਕਰ ਕੇ ਜਦੋਂ ਉਹ ਜੱਸੇ ਦਾ ਬੂਹਾ ਲੰਘਦਾ ਹੈ ਤਾਂ ਅੱਗੋ ਜੱਸੇ ਦੀ ਆਵਾਜ਼ ਉਹਦੇ ਕੰਨੀ ਪੈਂਦੀ ਹੈ। ਜੱਸਾ ਆਪਣੇ ਮੁੰਡੇ ਨਾਲ ਲੜ ਰਿਹਾ ਹੁੰਦਾ ਹੈ। ਕਿਉਕਿ ਉਹ ਆਪਣੀ ਕਾਲਜ ਦੀ ਫੀਸ ਮੰਗਦਾ ਹੈ ਤੇ ਜੱਸਾ ਉਹਨੂੰ ਕਹਿੰਦਾ ਹੈ ਕਿ ਤੂੰ ਫੀਸ ਦਾ ਬਹਾਨਾ ਬਣਾ ਕੇ ਪੈਸੇ ਲੈ ਜਾਂਦਾ ਹੈ ਤੇ ਨਜਾਇਜ਼ ਖਰਚ ਬਹੁਤ ਕਰਦਾ ਹੈ। ਤੈਨੂੰ ਨੀ ਪਤਾ ਪੈਸੇ ਕਿਵੇਂ ਬਣਦੇ ਹਨ। ਹੁਣ ਜੱਟ ਪਹਿਲਾਂ ਵਾਲੇ ਨੀ ਰਹੇ, ਹੁਣ ਤਾਂ ਜੱਟਾ ਦੇ ਪੰਜ ਪਾਜੇ ਨੀ ਪੂਰੇ ਹੁੰਦੇ। ਤੂੰ ਸਾਰੀ ਦਿਹਾੜੀ ਮੋਬਾਇਲ ਫੋਨ ਤੇ ਲੱਗਾ ਰਹਿੰਦਾ ਐ।ਖੇਤ ਜਾਵੇ ਤਾਂ ਤੈਨੂੰ ਪਤਾ ਲੱਗੇ ਕਿ ਕਿਵੇਂ ਬਣਦੇ ਐ ਪੈਸੇ ਸੱਚ ਹੀ ਕਿਹਾ ਕਿਸੇ ਨੇ ਬਈ ਜੱਟ ਤਾਂ ਸੱਪ ਦੀ ਸੀਰੀ ਤੋਂ ਪੈਸੇ ਚੁੱਕਦਾ ਐ।
ਦੀਪ ਇਹ ਸੁਣ ਕੇ ਆਵਾਜ਼ ਮਾਰਦਾ ਹੈ,”ਓਏ ਜੱਸੇ ਹੋ ਗਿਆ ਤਿਆਰ ਆ ਚੱਲੀਏ ਹੁਣ ਬਹੁਤ ਟਾਇਮ ਹੋ ਗਿਆ।”
ਜੱਸਾ ” ਹਾਂ ਬਾਈ ਤਿਆਰ ਹੀ ਆ, ਆ ਜਾ ਚਲਦੇ ਆ, ਬੈਠ ਚਾਹ ਚੁਹ ਬਣਾਈਏ।”
ਦੀਪ ਨਹੀਂ ਬਾਈ ਮੈਨੂੰ ਛੇਤੀ ਐ ਉਹ ਸੱਭਿਆਚਾਰ ਵਾਲੇ ਮੈਂ ਕਰਵਾ ਕੇ ਦਿੱਤੇ ਐ ਉਹ ਮੈਨੂੰ ਉਡੀਕਦੇ ਹੋਣਗੇ।”
“ਚੱਲ ਬਾਈ ਮੈ ਤਾਂ ਤਿਆਰ ਹੀ ਹਾਂ”
“ਚੱਲ” ਆਖ ਜੱਸਾ ਦੀਪ ਨਾਲ ਗੱਡੀ ਵਿੱਚ ਬੈਠ ਜਾਂਦਾ ਹੈ।
ਪੈਲਿਸ ਵਿੱਚ ਪਹੁੰਚ ਜੱਸਾ ਦਾਰੂ ਪੀਣ ਲੱਗਦਾ ਹੈ ਥੋੜੀ ਜਿਹੀ ਦਾਰੂ ਪੀ ਕੇ ਉਹ ਸੱਭਿਆਚਾਰ ਵਾਲੀਆਂ ਕੁੜੀਆਂ ਨਾਲ ਨੱਚਣ ਲਈ ਸਟੇਜ ਤੇ ਜਾ ਚੜਦਾ ਹੈ।ਇੱਕ ਕੁੜੀ ਤੋਂ ਦੀ ਪੈਸੇ ਵਾਰ ਰਿਹਾ ਸੀ ਤੇ ਨਾਲ ਹੀ ਉਸ ਨੂੰ ਅਸ਼ਲੀਲ ਹਰਕਤਾਂ ਕਰਕੇ ਛੇੜ ਰਿਹਾ ਸੀ।ਵਿਆਹ ਸੁੱਖੀ ਸਾਂਦੀ ਨਿੱਬੜ ਗਿਆ।
ਦੀਪ ਨੇ ਉਸ ਨੂੰ ਗੱਡੀ ਵਿੱਚ ਬਠਾ ਕਿ ਘਰੇ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਰਸਤੇ ਵਿੱਚ ਦੀਪ ਨੂੰ ਕਹਿੰਦਾ,” ਯਾਰ ਉਹ ਲਾਲ ਸੂਟ ਵਾਲੀ ਕੁੜੀ ਤੇਰੀ ਜਾਣ ਪਹਿਚਾਣ ਵਾਲੀ ਕੁੜੀ ਸੀ ਨਾ।”
ਦੀਪ “ਹਾਂ ਬਾਈ, ਉਹ ਇਸ ਗਰੁੱਪ ਵਿੱਚ ਕੰਮ ਕਰਦੀ ਹੈ। ਚੰਗੀ ਕੁੜੀ ਹੈ, ਪਰ ਤੈਨੂੰ ਕੀ? ਕੰਮ ਕਿਤੇ ਕਰੇ ਆਪਾ ਕੀ ਲੈਣਾ ?”
“ਨਹੀ ਯਾਰ, ਉਹ ਤਾਂ ਮੇਰੀ ਜਾਨ ਕੱਢ ਕੇ ਲੈ ਗਈ ਪਰੀਆ ਵਰਗੀ ਲੱਗਦੀ ਸੀ। ਤੂੰ ਨਾ ਮੈਨੂੰ ਉਹਦਾ ਨੰਬਰ ਲਿਆ ਕੇ ਦੇਹ ਬਹੁਤ ਸੋਹਣੀ ਲੱਗਦੀ ਹੈ ਪਰੀਆ ਵਰਗੀ ਐ, ਨੱਚਦੀ ਸਾਲੀ ਦਿਲ ਹੀ ਕੱਢਦੀ ਸੀ।”
ਦੀਪ,” ਓਏ ਕੰਜਰਾ ਤੈਨੂੰ ਅੱਜ ਜਿਆਦਾ ਚੜਗੀ ਲੱਗਦਾ।ਉਮਰ ਵਿੱਚ ਤੇਰੀ ਕੁੜੀ ਵਰਗੀ ਸੀ ਉਹ, ਤੂੰ ਕੀ ਕਹੀ ਜਾਂਦਾ ਐ?”
ਜੱਸਾ,”ਤੂੰ ਬਣਿਆ ਰਹਿ ਵੱਡਾ ਗਿਆਨੀ ਇਹ ਤਾਂ ਹੁੰਦੀਆ ਹੀ ਇਵੇ ਐ ਚਾਰ ਛਿੱਲੜ ਦਿਖਾਓ ਤੇ ਜਿੱਥੇ ਮਰਜੀ ਲੈ ਜੋ।”
“ਸੱਚੀ ਓਏ”
“ਹਾਂ ਯਾਰ ਤੂੰ ਨੰਬਰ ਦੇਹ ਹੁਣ ਗੱਲ ਕਰ ਲੈਦੇ ਹਾਂ”
ਦੀਪ ਮੇਰੇ ਕੋਲ ਤਾਂ ਉਹਦਾ ਨੰਬਰ ਹੈ ਨੀ ਤੈਨੂੰ ਲੈ ਦੇਉ ਕੱਲ ਤੱਕ।”
“ਹਾਂ ਬਾਈ ਪੱਕਾ ਲੈ ਕੇ ਦੇਈ” ਐਨੇ ਨੂੰ ਉਹ ਗੱਡੀ ਜੱਸੇ ਦੇ ਬਾਰ ਅੱਗੇ ਰੋਕਦਾ ਹੈ ਤੇ ਜੱਸਾ ਹੇਠਾ ਉਤਰ ਇੱਕ ਵਾਰ ਫਿਰ ਕਹਿੰਦਾ ਹੈ,”ਬਾਈ ਭੁੱਲੀ ਨਾ ਨੰਬਰ ਲੈ ਲੀ।”
ਦੀਪ ਜੱਸੇ ਬਾਰੇ ਸੋਚਦਾ ਹੈ ਕੇ ਇਹਨੂੰ ਕੀ ਹੋ ਗਿਆ ਇਹ ਤਾਂ ਚੰਗਾ ਬਲਾ ਇੱਜਤਦਾਰ ਹੁੰਦਾ ਸੀ ਇਹਨੂੰ ਕੀ ਹੋ ਗਿਆ ਸਾਲਾ ਪੁੱਠੇ ਰਾਹ ਪੈ ਗਿਆ। ਉਂਝ ਇਹ ਕੰਜੂਸ ਸਿਰੇ ਦਾ ਸਵੇਰੇ ਮੁੰਡੇ ਨੂੰ ਫੀਸ ਦੇ ਪੈਸੇ ਦੇਣ ਨੂੰ ਕਿਵੇ ਲੜਦਾ ਸੀ। ਇਹਦੇ ਤੋਂ ਹਜ਼ਾਰ ਰੁਪਏ ਸੁੱਟ ਆਇਆ ਇਹਦਾ ਕੁਝ ਕਰਨਾ ਚਾਹੀਦਾ ਹੈ ਮੈਨੂੰ ਫਿਰ ਵੀ ਯਾਰ ਐ ਆਪਣਾ।
ਅਗਲੇ ਦਿਨ ਜੱਸਾ ਸ਼ਾਮ ਨੂੰ ਚਾਰ ਕੁ ਵਜੇ ਦੀਪ ਦੇ ਘਰ ਆਉਦਾ ਹੈ।
ਦੀਪ,” ਆਹ ਓਏ ਯਾਰਾ ਚਾਹ ਬਣਾਈਏ। ਓਏ ਤੇਰੇ ਪੈੱਗ ਲੱਗੇ ਐ ਤੇਰੇ ਕੋਲੋ ਵਾਸ਼ਣਾ ਆਉਦੀ ਐ।”
“ਉਹ ਬੱਸ ਬਾਈ ਐਵੇ ਹੀ ਲਵਾ ਤੇ ਲੰਡਿਆ ਵਾਲੇ ਨੇ ਤੂੰ ਆਏ ਦੱਸ, ਮੇਰਾ ਕੰਮ ਕੀਤਾ ਐ ?”
“ਹਾਂ ਯਾਰ ਤੇਰਾ ਕੰਮ ਨਾ ਕੀਤਾ ਤਾਂ ਕਿਹਦਾ ਕਰਾਗੇ, ਆਹ ਲੈ ਲਿਖਲਾ ਉਹਦਾ ਨੰਬਰ ਪਰ ਉਹ ਦੇ ਕੋਲ ਇਹ ਨਾ ਦੱਸੀ ਕਿ ਤੂੰ ਨੰਬਰ ਮੇਰੇ ਤੋਂ ਲਿਆ ਹੈ।”
“ਤੂੰ ਬਾਈ ਬੇਸਨਸ ਰਹਿ ਤੇਰਾ ਨਾਂ ਨੀ ਲੈਦਾ।”
ਜੱਸਾ ਨੰਬਰ ਲੈ ਸਿੱਧਾ ਖੇਤ ਚਲਾ ਜਾਂਦਾ ਹੈ ਮੋਟਰ ਤੇ ਬੈਠ ਨੰਬਰ ਮਲਾ ਕੇ ਕਹਿੰਦਾ ਹੈ,”ਹੈਲੋ, ਕਿਵੇ ਓ ਸੋਹਣੇਓ ….।”
“ਕੌਣ! ਐ ਤੂੰ ਬੋਲਦਾ ਕਿਵੇ ਐ ?”
“ਉਹ ਤੁਸੀਂ ਹੈ ਹੀ ਬਹੁਤ ਸੋਹਣੇ ਸੋਹਣੇ ਨੂੰ ਸੋਹਣਾ ਨਾ ਕਹਾ ਤਾਂ ਹੋਰ ਕੀ ਕਹਾ?”
“ਓ ਹੈਲੋ ਤੂੰ ਹੈ ਕੌਣ? ਮੈਨੂੰ ਕਿਵੇ ਜਾਣਦਾ ਐ ਤੂੰ?”
“ਕੱਲ ਵਿਆਹ ‘ਚ ਮਿਲੇ ਸੀ। ਜਿਹਨੇ ਤੇਰੇ ਤੋਂ ਦੀ ਸਭ ਤੋਂ ਵੱਧ ਨੋਟ ਸਿੱਟੇ ਸੀ ਮੈਂ ਉਹੀ ਹਾਂ ਜੱਸਾ ਬਰਾੜ।”
“ਹਾਂ ਜੀ ਬਰਾੜ ਸਾਹਿਬ ਕਰੋ ਹੁਕਮ।”
“ਸੋਹਣੀਓ ਤੁਹਾਨੂੰ ਮਿਲਣਾ ਸੀ।”
“ਮੇਰੀ ਫੀਸ ਬਹੁਤ ਕਰੜੀ ਐ ਦੇਖ ਲਾ ਜੇ ਭਰ ਸਕਦਾ ਐ ਤਾਂ?”
“ਤੁਸੀਂ ਪੈਸੇ ਛੱਡੋ ਜਾਨ ਮੰਗੋ ਜਾਨ ਜਨਾਬ।”
“ਚੱਲ ਠੀਕ ਐ, ਮੈ ਅਕਾਉਟ ਤੈਨੂੰ ਭੇਜ ਦਿੰਦੀ ਹਾਂ ਮੇਰੇ ਖਾਤੇ ਚ ਦਸ ਹਜ਼ਾਰ ਪਾ ਦੀ ਕੱਲ ਦਾ ਸਾਰਾ ਦਿਨ ਤੇਰੇ ਨਾਮ, ਵਟਸਪ ਚਲਦਾ ਐ ਇਸ ਨੰਬਰ ਤੇ।”
“ਹਾਂ ਜੀ, ਚਲਦਾ ਐ, ਪਰ, ਅੱਜ ਪੰਜ ਪਾ ਦਿੰਦਾ ਹਾਂ ਬਾਕੀ ਕੱਲ ਮਿਲਣ ਤੇ ਠੀਕ ਐ।”
“ਠੀਕ ਐ ਕੱਲ ਸਵੇਰੇ ਦਸ ਵਜੇ ਆ ਜੀ ਬੱਸ ਅੱਡੇ ਮੈ ਓਥੇ ਮਿਲਦੀ ਹਾਂ।”
“ਓ ਕੇ ਓਕੇ। ”
“ਬੜੀ ਛੇਤੀ ਗੱਲ ਬਣੀ,ਕੱਲ ਮਿਲਦੇ ਹਾਂ, ਮੋਟਰ ਤੇ ਲੁੱਟਦੇ ਹਾਂ ਨਜ਼ਾਰੇ ।”
ਅਗਲੇ ਦਿਨ ਦਸ ਵੱਜਣ ਤੋਂ ਦਸ ਮਿੰਟ ਪਹਿਲਾਂ ਹੀ ਜੱਸਾ ਬੱਸ ਅੱਡੇ ਪਹੁੰਚ ਗਿਆ। ਉਹ ਪੂਰੇ ਦਸ ਵਜੇ ਆ ਗਈ ਤੇ ਉਹਦੇ ਨਾਲ ਮੋਟਰ ਸਾਈਕਲ ਤੇ ਬੈਠ ਗਈ। ਜੱਸਾ ਮੋਟਰ ਸਾਈਕਲ ਪਿੰਡ ਵਾਲੇ ਪਾਸੇ ਮੋੜਨ ਹੀ ਲੱਗਾ ਸੀ। ਕੁੜੀ ਕਹਿਣ ਲੱਗੀ,” ਮੈਨੂੰ ਭੁੱਖ ਲੱਗੀ ਹੈ ਪਹਿਲਾ ਕਿਸੇ ਹੋਟਲ ਵਿਚ ਚੱਲ।”
ਜੱਸੇ ਨੇ ਝੱਟ ਮੋਟਰ ਸਾਈਕਲ ਦਾ ਮੂੰਹ ਹੋਟਲ ਵੱਲ ਕਰ ਲਿਆ ਤੇ ਕਹਿਣ ਲੱਗਾ,” ਲਵੋ ਜਨਾਬ ਜਿਵੇ ਕਹੋਗੇ।” ਆਖ ਉਹਨੇ ਮੋਟਰ ਸਾਈਕਲ ਹੋਟਲ ਅੱਗੇ ਰੋਕ ਲਿਆ। ਉਹ ਕੁੜੀ ਅੱਗੇ ਹੋ ਗਈ ਤੇ ਆਪਣਾ ਮੋਬਾਇਲ ਫੋਨ ਕੱਢਕੇ ਜੱਸੇ ਨਾਲ ਸਿਲਫੀ ਲੈਣ ਲੱਗੀ ਅੱਗੇ ਜਿਥੇ ਉਹ ਬੈਠੇ ਉਥੇ ਵੀ ਉਹ ਸਿਲਫੀ ਲੈਣ ਲੱਗੀ ਤਾਂ ਜੱਸੇ ਨੇ ਰੋਕਣਾ ਚਾਹੀਆ। ਫਿਰ ਵੀ ਉਸ ਨੇ ਦੋ ਤਿੰਨ ਸਿਲਫੀਆ ਖਿੱਚ ਲਈਆ।
ਉਹ ਚਾਹ ਨਾਲ ਬਰਫ਼ੀ ਖਾਣ ਲੱਗੇ ਉਹ ਹਲੇ ਬਰਫ਼ੀ ਖਾ ਕੇ ਹਟੇ ਹੀ ਸੀ ਕਿ ਹੋਟਲ ਵਿਚ ਪੁਲਿਸ ਮੁਲਾਜਮ ਆ ਗਏ। ਜੱਸਾ ਉਹਨਾਂ ਨੂੰ ਦੇਖ ਕੇ ਥੋੜਾ ਡਰ ਜੇ ਗਿਆ। ਪੁਲਿਸ ਵਾਲੇ ਨੇ ਉਹਨਾਂ ਦੇ ਮੇਜ ਤੇ ਡੰਡਾ ਮਾਰ ਕੇ ਕਿਹਾ,” ਕੌਣ ਐ ਤੁਸੀ?” ਕੁੜੀ ਵੱਲ ਡੰਡਾ ਕਰਕੇ
“ਇਹ ਤੇਰੀ ਕੀ ਲੱਗਦੀ ਐ?”
“ਜਾਜਾਨਾਬ ਮੈਂ ਮੈਂ ਤਾਂ ਇਹਨੂੰ ਮਾੜਾ ਜਿਹਾ ਜਾਣਦਾ ਸੀ ਵਿਆਹ ਤੇ ਇਕੱਠੇ ਹੋਏ ਸੀ ਉਸੇ ਕਰਕੇ ਚਾਹ ਪਾਣੀ ਪੀਉਣ ਲੱਗਾ ਗਿਆ ਸੀ। ਜਨਾਬ ਅੱਛਾ ਰੰਗ ਰਲੀਆ ਮਨਾਉਣ ਦੀ ਤਿਆਰੀ ਸੀ।”
“ਓਏ ਛੋਟੇ ਇਹਨਾਂ ਦੀ ਫੋਟੋ ਖਿੱਚ ਦੋਨਾਂ ਦੀ ਭੇਜ ਪੱਤਰਕਾਰ ਕੋਲ ਕੱਲ ਅਖ਼ਬਾਰ ਚ ਖ਼ਬਰ ਲੱਗੇ।”
ਐਨਾ ਸੁਣ ਜੱਸਾ ਪੁਲਿਸ ਵਾਲੇ ਦੇ ਪੈਰੀ ਹੱਥ ਲਾਉਣ ਲੱਗਦਾ ਹੈ ਮਾਫ ਕਰਦਿਓ ਜਨਾਬ ਇੱਕ ਵਾਰ ਛੱਡ ਦੇਓ ਫਿਰ ਨੀ ਗ਼ਲਤੀ ਕਰਦਾ।
“ਐਵੇ ਕਿਵੇ ਛੱਡ ਦੀਏ ਜੇ ਇੱਜਤ ਬਚਾਉਣੀ ਐ ਤਾਂ ਦੋਨਾਂ ਨੂੰ ਛੱਡਣ ਦਾ ਲੱਖ ਲੱਗੂ।ਆ ਲੈ ਮੇਰਾ ਨੰਬਰ ਕੱਲ ਥਾਣੇ ਆ ਜੀ ਫੋਨ ਕਰਕੇ। ਲਿਆ ਕੋਈ ਸਬੂਤ ਤੇ ਲਿਖਾ ਪਤਾ ਟਿਕਾਣਾ ਕਿਹੜਾ ਪਿੰਡ ਐ ਤੇਰਾ।”
“ਜੀ ਕੋਟੜਾ, ਜੱਸਾ ਸਿੰਘ ਪੁੱਤਰ ਜੋਰਾ ਸਿੰਘ ਜੱਟ ਸਿੱਖ ਜੀ।”
“ਜਾਣਦਾ ਉਥੇ ਕਿਸੇ ਨੂੰ ?”
“ਹਾਂ ਜੀ,ਹਾਂ ਸਾਰੇ ਪਿੰਡ ਨੂੰ ਜਾਣਦਾ ਹਾਂ ਜੀ।”
“ਆਹ ਜਿਹੜਾ ਫਿਲਮਾਂ ਬਣਾਉਦਾ ਐ ਦੀਪ ਉਹਨੂੰ ਜਾਣਦਾ ਐ।”
“ਹਾਂ ਜੀ, ਹਾਂ ਜੀ ਉਹ ਤਾਂ ਮੇਰਾ ਦੋਸਤ ਐ। ਗੱਲ ਕਰਵਾਵਾ ਉਹਦੇ ਨਾਲ ਥੋਡੀ।”
“ਹਾਂ ਕਰਵਾਦੇ ਉਹਦੀ ਗਰੰਟੀ ਤੇ ਛੱਡ ਦੇਵਾਗੇ।”
“ਹੈਲੋ ਦੀਪ ਵੀਰੇ ਮੈਨੂੰ ਪੁਲਿਸ ਨੇ ਫੜ ਲਿਆ ਉਹ ਪੁਲਿਸ ਵਾਲਾ ਤੈਨੂੰ ਜਾਣਦਾ ਐ ਆ ਕਹੀ ਮਾੜਾ ਜਿਹਾ ਇਹਨੂੰ.. ਸਾਰੀ ਗੱਲ ਮਿਲਕੇ ਦੱਸਦਾ।”
“ਕਰਾ ਗੱਲ ।”
“ਹਾਂ ਜੀ ਜਨਾਬ ਕਿਵੇ ਓ ਕੀ ਹੋ ਗਿਆ ਸਾਡੇ ਯਾਰ ਤੋਂ?”
” ਵੀਰ ਇਹ ਰੰਗ ਰਲੀਆ ਮਨਾਉਦਾ ਫਿਰਦਾ ਸੀ।”
” ਹੈ! ਯਾਰ ਇਹ ਤਾਂ ਵਧੀਆ ਬੰਦਾ ਸੀ ਇਹਨੂੰ ਕੀ ਹੋ ਗਿਆ ਜਨਾਬ ਅੱਜ ਛੱਡ ਦੇਓ ਅੱਗੇ ਤੋਂ ਗ਼ਲਤੀ ਨੀ ਕਰਦਾ।”
“ਅੱਜ ਤਾਂ ਛੱਡ ਦਿੰਦਾ ਹਾਂ ਪਰ ਇਹਦੀ ਫੋਟੋ ਖਿੱਚ ਲਈ ਐ ਕੱਲ ਪੈਸੇ ਲੈ ਕੇ ਆ ਜੇ ਨਹੀਂ ਅਸੀਂ ਅਖ਼ਬਾਰ ‘ਚ ਲਵਾ ਦੇਣੀ ਹੈ ਰੰਗਰਲੀਆ ਮਨਾਉਦੇ ਕਾਬੂ।ਚੱਲੋ ਭੱਜ ਜੋ।”
ਐਨਾ ਸੁਣਕੇ ਜੱਸਾ ਕੁੜੀ ਨੂੰ ਓਥੇ ਛੱਡ ਕੇ ਹੀ ਭੱਜ ਜਾਂਦਾ ਹੈ। ਸਿੱਧਾ ਉਹ ਸੇਠ ਕੋਲ ਜਾਂਦਾ ਹੈ ਤੇ ਪੈਸੇ ਮੰਗਦਾ ਹੈ ਅੱਗੋ ਸੇਠ ਵੀ ਜਵਾਬ ਦੇ ਦਿੰਦਾ ਹੈ। ਇੱਕ ਦੋ ਹੋਰਾ ਕੋਲ ਜਾਂਦਾ ਹੈ ਤੇ ਆਖੀਰ ਥੱਕ ਹਾਰ ਕੇ ਘਰ ਆ ਜਾਂਦਾ ਹੈ। ਐਨੇ ਨੂੰ ਉਸ ਕੁੜੀ ਦਾ ਫੋਨ ਆਉਦਾ ਹੈ ਕਿ ਜੇ ਤੂੰ ਕੱਲ ਥਾਣੇਦਾਰ ਨੂੰ ਪੈਸੇ ਨਾ ਦਿੱਤੇ ਤਾਂ ਮੈਂ ਜਿਹੜੀਆ ਆਪਾ ਸਿਲਫੀਆ ਲਈਆ ਸੀ ਉਹ ਨੈੱਟ ਤੇ ਪਾ ਦੇਉ। ਇਹ ਸੁਣ ਉਹ ਬਿਨ ਰੋਟੀ ਖਾਣ ਤੋਂ ਹੀ ਦਾਰੂ ਪੀ ਕੇ ਸੋ ਜਾਂਦਾ ਹੈ। ਅਗਲੇ ਦਿਨ ਸਵੇਰੇ ਹੀ ਖੇਤ ਚਲਾ ਜਾਂਦਾ ਹੈ।
ਦੀਪ ਜੱਸੇ ਕੇ ਘਰ ਆਉਦਾ ਹੈ ਤੇ ਜੱਸੇ ਬਾਰੇ ਪੁੱਛਦਾ ਹੈ। ਉਹਦੀ ਪਤਨੀ ਦਸਦੀ ਹੈ,”ਕੱਲ ਦਾ ਕੁਝ ਢਿੱਲਾ ਅਜਿਹਾ ਸੀ। ਰਾਤ ਚੱਜ ਨਾਲ ਸੁੱਤਾ ਵੀ ਨਹੀਂ। ਅੱਜ ਉਠਣ ਸਾਰ ਹੀ ਖੇਤਾਂ ਵੱਲ ਤੁਰ ਗਿਆ।”
ਦੀਪ ਨੂੰ ਦਾਲ ਵਿੱਚ ਕੁਝ ਕਾਲਾ ਲੱਗਾ ਤੇ ਉਹ ਜੱਸੇ ਕੇ ਖੇਤ ਨੂੰ ਤੁਰ ਪਿਆ ਖੇਤ ਜਾ ਕੇ ਦੀਪ ਦੇਖਦਾ ਹੈ ਕੇ ਜੱਸਾ ਖੇਤ ਵਿੱਚ ਇੱਕ ਦਰਖਤਨਾਲ ਰੱਸਾ ਬੰਨ ਰਿਹਾ ਹੈ। ਇਹ ਦੇਖ ਦੀਪ ਉਹਦੇ ਵੱਲ ਦੋੜਦਾ ਹੈ। ਉਹਦੇ ਉਥੇ ਪਹੁੰਚਣ ਤੱਕ ਜੱਸਾ ਰੱਸੀ ਗਲ ਵਿਚ ਪਾ ਲੈਦਾ ਹੈ ਦੀਪ ਮਸਾ ਉਹਦੇ ਗਲ ਚ ਰੱਸਾ ਲਾਹਉਦਾ ਹੈ ਤੇ ਸਭ ਕੁਝ ਠੀਕ ਹੋਣ ਲਈ ਕਹਿੰਦਾ ਹੈ।ਪੈਸੇ ਸਾਰੇ ਆਪਣੇ ਕੋਲੋ ਭਰਨ ਦੀ ਗੱਲ ਆਖ ਜੱਸੇ ਨੂੰ ਨਾਲ ਲੈ ਉਹ ਥਾਣੇਦਾਰ ਕੋਲ ਪਹੁੰਚ ਦੇ ਹਨ। ਉਥੇ ਉਹ ਕੁੜੀ ਵੀ ਆ ਜਾਂਦੀ ਹੈ ਤੇ ਜੱਸੇ ਨੂੰ ਪੁੱਛਦੇ ਹਨ ਕਿ ਅੱਗੇ ਤੋਂ ਅਜਿਹਾ ਕੰਮ ਕਰੇਗਾ ਤਾਂ ਜੱਸਾ ਲੱਖ ਕਸਮਾਂ ਖਾ ਅੱਗੇ ਤੋਂ ਅਜਿਹੇ ਕੰਮ ਤੋਂ ਤੌਬਾ ਕਰਦਾ ਹੈ।
ਹੁਣ ਦੀਪ ਦੱਸਦਾ ਹੈ ਕਿ,”ਮੇਰੇ ਯਾਰ ਇਹ ਸਾਰਾ ਕੁਝ ਮੈਂ ਤੈਨੂੰ ਸਮਝਾਉਣ ਲਈ ਕੀਤਾ ਸੀ। ਮੈਨੂੰ ਮਾਫ ਕਰੀ ਤੈਨੂੰ ਬਹੁਤ ਦੁੱਖ ਦਿੱਤਾ ਪਰ ਤੂੰ ਐਨੇ ਬਿਨਾਂ ਸਮਝਣਾ ਨਹੀਂ ਸੀ। ਜੇ ਤੇਰੀ ਹੁਣ ਵੀ ਸ਼ਿਕਾਇਤ ਆਈ ਤਾਂ ਫੋਟੋ ਸਾਡੇ ਕੋਲ ਐ। ਅੱਜ ਸਮਾਜ ਵਿਚ ਲੋਕਾਂ ਨਾਲ ਇਸ ਤਰ੍ਹਾਂ ਹੀ ਹੋ ਰਿਹਾ ਹੈ। ਮੈਂ ਤਾਂ ਆਪਣੀ ਯਾਰੀ ਦਾ ਫ਼ਰਜ ਪੂਰਾ ਕੀਤਾ ਐ। ਅੱਗੇ ਸੰਭਲਣਾਂ ਨਾ ਸੰਭਲਣਾ ਤੇਰੀ ਮਰਜੀ ਹੈ।”

 

ਜਸਕਰਨ ਲੰਡੇ

ਪਿੰਡ ਤੇ ਡਾਕ ਲੰਡੇ

ਜਿਲ੍ਹਾ ਮੋਗਾ

94171-03413

Leave a Reply

Your email address will not be published. Required fields are marked *

%d bloggers like this: