ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਯਾਰਾ

ਯਾਰਾ

ਯਾਰਾ! ਅੱਜ ਗੱਲਾਂ ਡੂੰਘੀਅਾਂ ਕਰਾਂਗੇ।
ਛੱਪੜ ਨਹੀ ਪੇਸ਼ ਸਮੰਦਰ ਵੀ ਕਰਾਂਗੇ।

ੳੁੱਠਦੀ ਲਹਿਰ’ਚ ਹੱਥ ਪੈਰ ਮਾਰਕੇ
ਮਰਦੇ-ਮਰਦੇ ਤਾਂ ਕੁਝ ਤਾਂ ਕਰਾਂਗੇ।

ਮਰਦੇ ਦੱਮ ਸ਼ਮਸੀਰ ਨਹੀੳੁਂਂ ਛੱਡਣੀ
ਜੇਕਰ ਕਿਤੇ ਹਾਰੇ ਤਾਂ ਲੜ੍ਹਕੇ ਹਰਾਂਗੇ।

ਫੇਰ ਵੀ ਜੇ ਕਸਰ ਕਿਤੇ ਰਹਿ ਗੲੀ
ਕਲਮਾਂ ਨਾ ਵਾਰ ਵੀ ਕਰਕੇ ਮਰਾਂਗੇ।

ਹਰ ਕੋੲੀ ਬੋਲ ਸੁਣਨਾ ਵੀ ਅੌਖਾ ਹੈ
ਜ਼ਰਨ ਵਾਲੀ ਗੱਲ ਹੱਸ ਕੇ ਜ਼ਰਾਂਗੇ।

ਅਾਪਾਂ ਤਾਂ ਕਹਿਣੀ-ਕਰਨੀਂ ਦੇ ਪੱਕੇ ਹਾਂ
ਬਾਂਹ ਜੇ ਫੜੀ ਤੇ ਘੁੱਟਕੇ ਹੀ ਫੜ੍ਹਾਂਗੇ।

ਖਲਕਤ ਦੀ ਤਾਂ ਬਹੁਤੀ ਪਰਵਾਹ ਨ੍ਹੀਂ
ਮੌਤ “ਹੀਰੇ” ਜਦ ਅਾੲੀ ਤੇ ਮਰਾਂਗੇ।

ਹੀਰਾ ਸਿੰਘ ਤੂਤ
98724-55994

Leave a Reply

Your email address will not be published. Required fields are marked *

%d bloggers like this: