ਯਾਦਾਂ ਰਹਿ ਜਾਣੀਆਂ: “ਉੱਘੇ ਸ਼ਾਇਰ ਸਰਦਾਰ ਅਜੀਤ ਸਿੰਘ ਰਾਹੀ ਨਹੀਂ ਰਹੇ….”

ਯਾਦਾਂ ਰਹਿ ਜਾਣੀਆਂ: “ਉੱਘੇ ਸ਼ਾਇਰ ਸਰਦਾਰ ਅਜੀਤ ਸਿੰਘ ਰਾਹੀ ਨਹੀਂ ਰਹੇ….”
ਉੱਘੇ ਮਾਰਕਸਵਾਦੀ ਚਿੰਤਕ ਅਤੇ ਸ਼ਾਇਰ ਸਰਦਾਰ ਅਜੀਤ ਸਿੰਘ ‘ਰਾਹੀ’ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਹਨ।ਉਹ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਅੱਜ ਉਨ੍ਹਾਂ ਨੇ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ।
ਸਰਦਾਰ ਅਜੀਤ ਸਿੰਘ ਰਾਹੀ ਉੱਘੇ ਮਾਰਕਸਵਾਦੀ ਚਿੰਤਕ ਮਰਹੂਮ ਕਾਮਰੇਡ ਸੁਰਜੀਤ ਗਿੱਲ ਅਤੇ ਉੱਘੇ ਜਨਵਾਦੀ ਕਵੀ ਮਰਹੂਮ ਦਰਸ਼ਨ ਗਿੱਲ ਦੇ ਤੀਜੇ ਸਾਥੀ ਵਜੋਂ ਜਾਣੇ ਜਾਂਦੇ ਸਨ।
ਪੰਜਾਬੀ ਸਾਹਿਤ ਸਭਾ (ਰਜਿਸਟਰਡ) ਬਠਿੰਡਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਆਪਣੇ ਸੀਨੀਅਰ ਸਾਥੀ ਅਤੇ ਸਭਾ ਦੇ ਮੈਂਬਰ ਸਰਦਾਰ ਅਜੀਤ ਸਿੰਘ ਰਾਹੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਪੀੜਤ ਪਰਿਵਾਰ ਨਾਲ ਦਰਦੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਭਾ ਵੱਲੋਂ ਇਸ ਪਰਿਵਾਰ ਨਾਲ ਦੁੱਖ ਸੁੱਖ ਦੀ ਹਰ ਘੜੀ ਵਿੱਚ,ਹਰ ਵੇਲੇ ਮੇਰੇ ਨਾਲ ਮੋਢਾ ਲਾ ਕੇ ਖੜ੍ਹਨ ਦਾ ਆਪਣਾ ਅਹਿਦ ਦੁਹਰਾਇਆ ਹੈ।
ਸਿਰਫ ਇਹੀ ਨਹੀਂ ਸਰਦਾਰ ਅਜੀਤ ਸਿੰਘ ਦੇ ਸਦੀਵੀ ਵਿਛੋੜੇ ਦੀ ਖ਼ਬਰ ਸੁਣਦਿਆਂ ਸਾਰ ਹੀ ਸਿਰਫ ਬਠਿੰਡਾ ਜਾਂ ਫਿਰ ਇਸ ਦੇ ਆਸਪਾਸ ਦੇ ਖੇਤਰ ਵਿੱਚ ਹੀ ਨਹੀਂ ਸਗੋਂ, ਸਮੁੱਚੇ ਪੰਜਾਬ ਤੋਂ ਇਲਾਵਾ ਪੂਰੀ ਦੁਨੀਆਂ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਹਨ, ਉੱਥੇ ਸੋਗ ਦੀ ਲਹਿਰ ਫੈਲ ਗਈ ਹੈ।ਅਜੀਤ ਸਿੰਘ ਦੇ ਅਕਾਲ ਚਲਾਣੇ ਤੇ ਬਠਿੰਡਾ ਅਤੇ ਇਸ ਦੇ ਆਸ ਪਾਸ ਦੇ ਖੇਤਰ ਤੋਂ ਇਲਾਵਾ ਪੂਰੇ ਪੰਜਾਬ ਦੀਆਂ ਧਾਰਮਿਕ, ਰਾਜਨੀਤਕ,ਕਲਾਤਮਿਕ,ਸਿੱਖਿਆ ਸਾਹਿਤ,ਸੱਭਿਆਚਾਰ ਅਤੇ ਸੂਖ਼ਮ- ਕਲਾਵਾਂ ਆਦਿ ਖੇਤਰ ਦੀਆਂ ਸੰਸਥਾਵਾਂ ਦੇ ਅਹੁਦੇਦਾਰਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇੱਥੇ ਇਹ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ ਸਰਦਾਰ ਅਜੀਤ ਸਿੰਘ ਰਾਹੀ ਨੇ ਆਪਣੀਆਂ ਸਾਹਿਤਕ ਕਿਰਤਾਂ ਜ਼ਰੀਏ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ,ਇਸ ਨੂੰ ਹਮੇਸ਼ਾ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ।ਸਰਦਾਰ ਅਜੀਤ ਸਿੰਘ ਰਾਹੀ ਨੂੰ ਸ਼ਰਧਾਂਜਲੀ ਵਜੋਂ ਉਨ੍ਹਾਂ ਦੀ ਕਾਵਿ-ਸਿਰਜਣਾ ਦਾ ਇੱਕ ਨਮੂਨਾ ਪੇਸ਼ ਹੈ:-
ਨੈਣ ਮਮੋਲੇ ਧੁੰਦਲੇ ਹੋਏ
ਕੰਨ ਸੁਣਨੋਂ ਇਨਕਾਰੀ
ਲਿਖਣਾ ਪੜ੍ਹਨਾ ਦੁੱਭਰ ਹੋਇਆ
ਸੁਣਨੋ ਹੋਏ ਆਹਰੀ
ਹੁਣ ਤਾਂ ਲੱਗਦੈ
ਥਿਵ ਚੱਲੇ ਹਾਂ
ਥਿਵਦੇ ਥਿਵਦੇ ਥਿਵ ਜਾਵਾਂਗੇ
ਕਿਰਦਾਰ ਨਿਭਾ ਕੇ ਆਪਣਾ ਆਪਣਾ ਕਿਰਦਾਰ ਨਿਭਾ ਕੇ
ਆਪੋ ਆਪਣਾ
ਦੁਨੀਆਂ ਦੇ ਇਸ ਰੰਗ ਤੋਂ
ਤੁਰ ਜਾਵਾਂਗੇ……
ਸਰਦਾਰ ਅਜੀਤ ਸਿੰਘ ਦੇ ਅਕਾਲ ਚਲਾਣੇ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿਸਟਰਡ) ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ,ਗੁਰਦੇਵ ਸਿੰਘ ਖੋਖਰ, ਜਸਪਾਲ ਮਾਨਖੇੜਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਖੁਸ਼ਵੰਤ ਬਰਗਾੜੀ, ਕਾਰਜਕਾਰੀ ਮੈਂਬਰ ਸੁਦਰਸ਼ਨ ਗਰਗ, ਸਾਹਿਤ ਜਾਗਰਤੀ ਸਭਾ ਬਠਿੰਡਾ ਦੇ ਸਰਪ੍ਰਸਤ ਪ੍ਰਿੰਸੀਪਲ ਜਗਦੀਸ਼ ਸਿੰਘ ਘਈ,ਪ੍ਰਧਾਨ ਅਮਰਜੀਤ ਜੀਤ, ਜਨਰਲ ਸਕੱਤਰ ਤਰਸੇਮ ਬੁੱਟਰ, ਸਮੂਹ ਅਹੁਦੇਦਾਰਾਂ ਤੇ ਮੈਂਬਰਾਂ, ਪ੍ਰੋਫੈਸਰ ਰੁਪਿੰਦਰ ਮਾਨ ਯਾਦਗਾਰੀ ਸੰਵੇਦਨਾ ਮੰਚ ਦੇ ਮੀਤ ਪ੍ਰਧਾਨ ਪ੍ਰਿੰਸੀਪਲ ਕੇਵਲ ਸ਼ਰਮਾ ਅਤੇ ਸਕੱਤਰ ਡਾ. ਜਸਪਾਲਜੀਤ ਸਿੰਘ, ਪ੍ਰਸਿੱਧ ਇਨਕਲਾਬੀ ਗੀਤਕਾਰ ਜਗਸੀਰ ਜੀਦਾ, ਮਨਪ੍ਰੀਤ ਟਿਵਾਣਾ, ਗੀਤਕਾਰ ਸੋਮੀ ਤੁੰਗਵਾਲੀਆ,ਗੀਤਕਾਰ ਕ੍ਰਿਪਾਲ ਮਾਹਣਾ, ਸ਼ਬਦ ਤ੍ਰਿੰਜਣ ਦੇ ਜ਼ਿੰਦਗੀ ਪ੍ਰਬੰਧਕੀ ਸੰਪਾਦਕ ਅਮਰਜੀਤ ਸਿੰਘ ਪੇਂਟਰ, ਗੁਰਪ੍ਰੀਤ ਸਿੰਘ ਚਿੱਤਰਕਾਰ, ਹਰਦਰਸ਼ਨ ਸਿੰਘ ਸੋਹਲ, ਗੁਰਸੇਵਕ ਬੀੜ ਬਹਿਮਣ, ਕੇਵਲ ਨਿਮਾਣਾ ਚੁੱਘੇ ਖ਼ੁਰਦ, ਗੁਰਸੇਵਕ ਚੁੱਘੇ ਖੁਰਦ,ਭੁਪਿੰਦਰ ਸਿੰਘ ਸੰਧੂ, ਸ਼ੇਵਕ ਸਿੰਘ ਸ਼ਮੀਰੀਆ ਦਿਲਜੀਤ ਬੰਗੀ ਅਮਰ ਸਿੰਘ ਸਿੱਧੂ, ਪੰਜਾਬੀ ਸਾਹਿਤ ਸਭਾ ਤਲਵੰਡੀ ਸਾਬੋ ਦੇ ਸਰਪ੍ਰਸਤ ਸੁਖਮੰਦਰ ਸਿੰਘ ਭਾਗੀਵਾਂਦਰ ਤੋਂ ਇਲਾਵਾ ਸਭਾ ਦੇ ਸਮੂਹ ਅਹੁਦੇਦਾਰਾਂ/ ਮੈਂਬਰਾਂ, ਲਾਭ ਸਿੰਘ ਸੰਧੂ ਖੁੰਢ-ਚਰਚਾ (ਸੰਧੂ ਪੁਸਤਕ ਮਹਿਲ, ਸੌ ਫੁੱਟੀ ਸੜਕ ਬਠਿੰਡਾ) ਤਰਸੇਮ ਬਸਰ,ਬਲਵਿੰਦਰ ਬਾਘਾ, ਪੱਤਰਕਾਰ ਸੁਰਿੰਦਰਪਾਲ ਸਿੰਘ ਬੱਲੂਆਣਾ, ਪੱਤਰਕਾਰ ਸੁਖਨੈਬ ਸਿੱਧੂ, ਸੁਖਮੰਦਰ ਸਿੰਘ ਚੱਠਾ +ਚੇਅਰਮੈਨ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨ ਰਾਮਪੁਰਾ, ਪੰਜਾਬ), ਗੁਰਮੀਤ ਸਿੰਘ ਧਾਲੀਵਾਲ (ਚੇਅਰਮੈਨ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼) ,ਹਰਗੋਬਿੰਦ ਸਿੰਘ ਸ਼ੇਖਪੁਰੀਆ ਅਮਨਦੀਪ ਸਿੰਘ ਦੁੱਗਲ, ਬਲਵੰਤ ਸਿੰਘ ਸਿੱਧੂ,ਦੀਪ ਕੌਰ, ਗੁਰਨਾਮ ਸਿੰਘ ਖੋਖਰ, ਪੋਰਿੰਦਰ ਸਿੰਗਲਾ, ਸੁਖਪਾਲ ਸਿੰਘ, ਰਮਨੀਤ ਚਾਨੀ,ਨੀਤੂ ਅਰੋੜਾ,ਪਰ ਪ੍ਰਦੀਪ ਕੌੜਾ, ਐੈਡਵੋਕੇਟ ਕਮਲਜੀਤ ਸਿੰਘ ਕੁਟੀ, ਬੰਸੀ ਲਾਲ ਸੱਚਦੇਵਾ, ਗੁਰਰਾਮ ਸਿੰਘ ਖਾਲਸਾ, ਵਿਜੇ ਭੱਟ, ਨਰੇਸ਼ ਪਠਾਣੀਆਂ, ਪਰਮਜੀਤ ਸਿੰਘ ਰੋਮਾਣਾ,ਸੁਰਜੀਤ ਸਿੰਘ ਜੋਸ਼ੀ ਪਰ ਸਿੰਘ ਸ਼ੀਤਲ ਡਾ.ਜੀਤ ਸਿੰਘ ਜੋਸ਼ੀ,ਡਾ. ਸਤਨਾਮ ਸਿੰਘ ਜੱਸਲ ਲੈਸ਼ਰਾਮ ਸਿੰਘ ਜੱਸਲ ਸਮੇਤ ਬਠਿੰਡਾ ਦੀਆਂ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ /ਪਤਵੰਤਿਆਂ ਨੇ ਗਹਿਰੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਗਹਿਰੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਹੈ ਕੀਤਾ ਹੈ।
ਲਾਲ ਚੰਦ ਸਿੰਘ
ਪਿੰਡ:-ਚੁੱਘੇ-ਖੁਰਦ
ਡਾਕਖ਼ਾਨਾ:- ਬਹਿਮਣ-ਦੀਵਾਨਾ
ਜ਼ਿਲ੍ਹਾ:-ਬਠਿੰਡਾ
ਮੋਬਾਈਲ:-62399-66500
ਈ ਮੇਲ:-masihalalchandsinghbathinda@gmail.com