ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਯਾਦਾਂ ਦੇ ਝਰੋਖੇ ਚੋਂ

ਯਾਦਾਂ ਦੇ ਝਰੋਖੇ ਚੋਂ

ਜਦ ਵੀ ਅੱਜ ਕੱਲ ਸੜਕ ਤੇ ਜਾਨੀ ਆਂ ਤਾਂ ਹਰ ਰੋਜ਼ ਮਨ ਲਲਚਾ ਜਿਹਾ ਜਾਂਦਾ ਬੇਰ ਖਾਣ ਨੂੰ , ਪਤਾ ਵੀ ਆ ਬਈ ਹੁਣ ਘਟ ਗੇ ਬੇਰ ਹੁਣ ਤਾਂ ਬੇਰ ਖਾਧਿਆਂ ਨੂੰ ਵੀ ਬਹੁਤ ਟਾਈਮ ਹੋ ਗਿਆ। ਛੋਟੇ ਹੁੰਦਿਆਂ ਨੇ ਬੇਰ ਖਾ ਖਾ ਬੋਲ ਬਿਠਾ ਲੈਣੇ,ਖਊਂ ਖਊਂ ਕਰੀ ਜਾਣਾ ਪਰ ਖਾਣੋਂ ਨਾ ਹਟਣਾ।

ਮੈਨੂੰ ਯਾਦ ਆ ਸਕੂਲ ਛੁੱਟੀ ਹੋਣ ਸਾਰ ਈ ਸਿੱਧਾ ਬੇਰੀਆਂ ਹੇਠ ਨੂੰ ਜਾਣਾ ਤੇ ਖੇਤ ਵੱਲ ਨੂੰ ਜਾਣਾ, ਸਾਡੇ ਖੇਤ ਵੱਲ ਨੂੰ ਜਾਂਦਿਆਂ ਰਸਤੇ ਵਿੱਚ ਨੇਕੇ ਕਾ ਘਰ ਆਉਂਦਾ ਉਨ੍ਹਾਂ ਦੇ ਵਿਹੜੇ ਚ ਇੱਕ ਅੰਦਰ ਤੇ ਦੋ ਬਾਹਰ ਬੇਰੀਆਂ ਹੁੰਦੀਆਂ, ਬਾਹਰਲੀ ਬੇਰੀ ਨੂੰ ਬੇਰ ਬੜੇ ਹੋਣੇ ਪਰ ਸਾਰੇ ਗਲ ਘੋਟੂ ਹੁੰਦੇ, ਗਲ ਜਿਹਾ ਫੜਿਆ ਜਾਣਾ ਖਾ ਕੇ। ਛੱਡਣੇ ਉਹ ਫਿਰ ਵੀ ਨਾ। ਸਾਡੀ ਨਿਗਾ ਅੰਦਰ ਆਲੀ ਬੇਰੀ ਤੇ ਹੋਣੀ ਪਰ ਉੱਥੇ ਹਮੇਸ਼ਾ ਬਾਬੇ ਨੇ ਬੈਠਾ ਰਹਿਣਾ। ਅਸੀਂ ਪੂਰੀ ਉਡੀਕ ਰੱਖਣੀ ਜਦ ਬਾਬੇ ਨੇ ਰੋਟੀ ਖਾਣ ਜਾਣਾ, ਜਦੇ ਰੋੜੇ ਚਲਾ ਦੇਣੇ। ਬੜੇ ਬੇਰ ਖਾਧੇ ਉਸ ਬੇਰੀ ਦੇ ਵੱਡੇ ਗੋਲ ਗੋਲ ਲਾਲ ਪੀਲੇ, ਮਿੱਠੇ ਬੇਰ । ਪਰ ਜਦ ਬਾਬੇ ਨੇ ਦੇਖ ਲੈਣਾ, ਉਹਨੇ ਦੂਰੋਂ ਈ ਡਾਂਗ ਵਗਾ ਕੇ ਮਾਰਨੀ, ਨਾਲੇ ਕਹਿਣਾ ਖੜ ਜੋ ਥੋਨੂੰ ਖੁਆਵਾਂ ਬੇਰ, ਸਾਡਾ ਵਿਹੜਾ ਕੰਡਿਆਂ ਨਾਲ ਭਰ ਜਾਨੇ ਓਂ। ਹੁਣ ਸੋਚਦੀ ਆਂ ਗੱਲ ਤਾਂ ਬਾਬੇ ਦੀ ਠੀਕ ਓ ਸੀ,ਅਸੀਂ ਰੋੜੇ ਮਾਰ ਮਾਰ ਬੇਰਾਂ ਦੇ ਨਾਲ ਪੱਤੇ ਵੀ ਝਾੜ ਦੇਣੇ। ਸਾਨੂੰ ਤਾਂ ਬੱਸ ਬੇਰਾਂ ਨਾਲ ਮਤਲਬ ਹੁੰਦਾ ਸੀ, ਥੱਲੇ ਕੰਡੇ ਹੋਣ, ਪੱਤੇ ਰਹਿਣ ਨਾ ਰਹਿਣ ਕੋਈ ਫਰਕ ਨੀ ਸੀ ਪੈਂਦਾ।

ਮੈਨੂੰ ਯਾਦ ਆ ਅਸੀਂ ਰੋੜੇ ਵੀ ਝੋਲਿਆਂ ਚ ਈ ਪਾਏ ਹੁੰਦੇ, ਕਈ ਵਾਰ ਤਾਂ ਰੋੜਾ ਕਿਸੇ ਨਾ ਕਿਸੇ ਦੇ ਸਿਰ ਚ ਵੀ ਵੱਜ ਜਾਣਾ ਪਰ ਮਾੜਾ ਜਿਹਾ ਸਿਰ ਮਲ ਕੇ ਪਾਸੇ ਹੋ ਜਾਣਾ। ਇੱਕ ਵਾਰ ਤਾਂ ਮੈਂ ਮਾਰਦੀ ਤਾਂ ਰੋੜਾ ਬੇਰ ਤੋੜਨ ਲਈ ਬੇਰੀ ਤੇ ਸੀ ਪਰ ਮੇਰੇ ਤੋਂ ਮੇਰੇ ਨਾਲ ਗਈ ਭੂਆ ਦੀ ਕੁੜੀ ਦੇ ਰੋੜਾ ਵੱਜਿਆ, ਉਸ ਦੇ ਬਹੁਤ ਖੂਨ ਨਿਕਲਿਆ,ਉਸ ਟਾਈਮ ਮੈਂ ਡਰ ਗਈ ਸੀ ਕਿ ਘਰਦਿਆਂ ਤੋਂ ਕੁੱਟ ਪਊ , ਫਿਰ ਮੈਂ ਡਰ ਦੇ ਮਾਰੇ ਭੂਆ ਦੀ ਕੁੜੀ ਦੇ ਸਿਰ ਵਿੱਚ ਰੇਤਾ ਨਾ ਦਿੱਤਾ ਕਿ ਸੱਟ ਦਾ ਕਿਸੇ ਨੂੰ ਵੀ ਪਤਾ ਨਾ ਲੱਗੇ,, ਅੰਦਰੋਂ ਫਿਰ ਵੀ ਲੱਗੀ ਜਾਂਦਾ। ਹੁਣ ਓ ਗੱਲ ਸੋਚ ਕੇ ਹਾਸਾ ਵੀ ਆਉਂਦਾ ਕਿ ਕੀਤਾ ਸੀ ਮੈਂ ਆਪਣੀ ਗਲਤੀ ਲੁਕਾਉਣ ਲਈ ………….। ਹਰੇਕ ਨੂੰ ਹੋਣਾ ਗੜੌਂਦੇ ਬੇਰ ਤੋੜਨੇ ਆਂ, ਟੀਸੀ ਵਾਲੇ, ਕਈ ਮੇਰੇ ਅਰਗੇ ਵੀ ਹੁੰਦੇ ਸੀ, ਕਿਸੇ ਹੋਰ ਦੇ ਤੋੜੇ ਤੇ ਕਬਜਾ ਕਰਕੇ ਬਹਿ ਜਾਣਾ ਬਈ ਇਹ ਮੇਰੇ ਰੋੜੇ ਨਾਲ ਡਿੱਗਿਆ। ਹਰੇਕ ਨੇ ਆਪਣੇ ਆਪ ਨੂੰ ਪੂਰੇ ਨਿਸ਼ਾਨਚੀ ਸਮਝਣਾ ਤੇ ਅੱਖ ਜਿਹੀ ਮੀਚ ਕੇ ਨਿਸ਼ਾਨੇ ਲਾਉਣੇ। ਕੱਚੇ ਪੱਕੇ ਸਭ ਖਾ ਜਾਣੇ, ਜੇ ਬਾਹਲਾ ਮਿੱਠਾ ਹੋਣਾ ਤਾਂ ਹਰੇਕ ਨੇ ਕਹਿਣਾ ਸੁਆਦ ਦਿਖਾ। ਸੋਚਦੀ ਆਂ ਕਦੇ ਜੂਠ ਦਾ ਖਿਆਲ ਈ ਨੀ ਸੀ ਆਇਆ।

ਵੈਸੇ ਵੀ ਸਾਨੂੰ ਸਾਰੇ ਪਿੰਡ ਚ ਕਿੱਥੇ ਬੇਰੀ ਆ,ਕਿਹੜੀ ਬੇਰੀ ਦੇ ਬੇਰ ਮਿੱਠੇ,ਖੱਟੇ ਆ ਸਭ ਪਤਾ ਹੁੰਦਾ ਸੀ। ਪੇਂਦੂ ਬੇਰੀਆਂ ਤਾਂ ਦੋ ਚਾਰ ਕੁ ਘਰਾਂ ਦੇ ਈ ਹੁੰਦੀਆਂ ਸੀ, ਬਾਕੀ ਤਾਂ ਦੇਸੀ ਬੇਰੀਆਂ ਈ ਹੁੰਦੀਆਂ। ਛੁੱਟੀ ਆਲੇ ਦਿਨ ਤਾਂ ਅਸੀਂ ਨਾਨਨੇ ਘਰ ਜਾਣਾ, ਉਹਨਾਂ ਦੇ ਵਾਹਵਾ ਖੇਤ ਵਿਚ ਬਹੁਤ ਪੇਂਦੂ ਬੇਰੀਆਂ ਸੀ। ਉਹਨਾਂ ਆਪ ਹੀ ਪੱਕੇ ਪੱਕੇ ਤੋੜ ਕੇ ਬੋਰੀ ਭਰ ਦੇਣੀ ਕਹਿਣਾ ਨਾ ਥੋਡੇ ਕੰਡੇ ਵੱਜ ਜਾਣਗੇ,ਜਾਂ ਹੋ ਸਕਦਾ ਸੋਚਦਾ ਹੋਣਗੇ ਇਹਨਾਂ ਨੇ ਕੱਚੇ ਪੱਕੇ ਸਭ ਛਾਂਗ ਦੇਣੇ ਆਂ। ਨਾਨੀ ਨੇ ਬਥੇਰਾ ਕਹਿਣਾ ਫੇਰ ਖਊਂ ਖਊਂ ਕਰਦੀ ਐਂ ਨਾ ਕੱਚੇ ਕਾਕੜੇ ਬੇਰ ਖਾਇਆ ਕਰ। ਪਰ ਕਿੱਥੇ ਸਬਰ ਆਉਂਦਾ ਸੀ, ਜਿਹੜੇ ਮਿਲ ਜਾਣੇ ਖਾ ਲੈਣੇ। ਹੁਣ ਸੋਚਦੀ ਆਂ ਉਦੋਂ ਸਾਨੂੰ ਕਿਹੜਾ ਬਾਹਲੇ ਫਲ ਫਰੂਟ ਮਿਲਦੇ ਹੁੰਦੇ ਸੀ ਹ, ਅਸੀਂ ਤਾਂ ਜਾਮਣਾਂ, ਅਮਰੂਦ ਦੇ ਬੇਰਾਂ ਦੀ ਆਸ ਤੇ ਰਹਿਣਾ ਓਹੀ ਖਾਂਦੇ ਫਿਰ।

ਹੁਣ ਬੇਰ ਵੇਖਣ ਨੂੰ ਮੁਸ਼ਕਲ ਨਾਲ ਮਿਲਦਿਆ, ਵਧੀਆ ਤੋਂ ਵਧੀਆ ਫਲ ਫਰੂਟ ਮਿਲ ਜਾਂਦੈ ਪਰ ਜੀ ਕਰੂ ਬੇਰ ਹੋਣ,ਨਿੱਕੇ ਨਿੱਕੇ ,, ਹੁਣ ਤਾਂ ਕਈ ਵਾਰ ਕੰਡਿਆਂ ਦੀਆਂ ਝਰੀਟਾਂ ਨੂੰ ਵੀ ਤਰਸ ਜਾਈਦਾ। ਜਿੰਦਗੀ ਸੋਹਲ ਜਿਹੀ ਹੋ ਗੀ ਪਤਾ ਨੀ ਹਰ ਚੀਜ ਹਰ ਵੇਲੇ ਮਿਲਣ ਕਰਕੇ ਕਦਰ ਨੀ ਰਹਿੰਦੀ। ਵੈਸੇ ਵੀ ਲੱਗਦਾ ਬਚਪਨ ਚ ਦੋਸਤਾਂ ਸਹੇਲੀਆਂ ਨਾਲ ਰਲ ਕੇ ਜੋ ਖਾਣ ਪੀਣ ਦਾ ਸੁਆਦ ਆਉਂਦਾ ਸੀ ਕੱਲਿਆਂ ਨੂੰ ਪਲੇਟ ਚੋਂ ਚੱਕ ਕੇ ਖਾਣ ਦਾ ਨੀ ਆ ਸਕਦਾ। ਪੂਰੀ ਮਿਹਨਤ ਕਰਕੇ ਝਾੜ ਕੇ ਚੋਰੀ ਦੇ ਬੇਰ ਖਾਣ ਦਾ ਸੁਆਦ ਈ ਅਲੱਗ ਹੁੰਦਾ ਸੀ। ਹੁਣ ਉਹ ਬੇਰੀਆਂ ਵੀ ਉੱਡ ਪੁੱਡ ਗਈਆਂ, ਸ਼ਾਇਦ ਸਾਡਿਆਂ ਚੇਤਿਆਂ ਚ ਈ ਯਾਦ ਨੇ। ਕਈ ਵਾਰ ਸੋਚਦੀ ਆਂ ਕਾਸ਼ ਅਸੀਂ ਵੀ ਸਾਡੀਆਂ ਦੇਸੀ ਬੇਰੀਆਂ ਦੀ ਕੀਮਤ ਸਮਝ ਲੈਂਦੇ, ਤਾਂ ਸ਼ਾਇਦ ਉਹ ਵੀ ਦੇਸ਼ ਵਿਦੇਸ਼ ਚ ਸਟੋਰਾਂ ਦੀਆਂ ਰਾਣੀਆਂ ਹੁੰਦੀਆਂ।

ਜ਼ਿਆਦਾਤਰ ਫੱਲ ਖੇਤਾਂ ਵਿਚਲੇ ਤੂਤਾਂ ਦੀਆਂ ਤੂਤੀਆਂ, ਲਸੂੜੇ ਤੇ ਬੇਰ ਹੀ ਹੁੰਦੇ ਸਨ। ਬੱਚੇ ਅਕਸਰ ਟੋਲੀਆਂ ਬਣਾ ਕੇ ਖੇਤਾਂ ਵਿਚਲੇ ਤੂਤ, ਲਸੂੜਿਆਂ ਤੇ ਬੇਰੀਆਂ ਤੋਂ ਫੱਲ ਇਕੱਠੇ ਕਰ ਕੇ ਲਿਫ਼ਾਫ਼ੇ ਭਰ ਲਿਆਉਂਦੇ।

ਸਾਡੇ ਖੇਤ ਵਾਲੀ ਬੇਰੀ ਨੂੰ ਮਾਰਚ ਮਹੀਨੇ ਬਹੁਤ ਬੇਰ ਲਗਣੇ। ਅਸੀ ਜਿਸ ਨੂੰ ਹੁਣ ਪੌਲੀਥੀਨ ਕਹਿੰਦੇ ਹਾਂ ਉਦੋਂ ਅਸੀ ਮੋਮੀਕਾਗ਼ਜ਼ ਦਾ ਕਹਿੰਦੇ ਸੀ ਦਾ ਲਿਫਾਫਾ ਨਾਲ ਲਿਜਾਣਾ। ਵਧੀਆ-ਵਧੀਆ ਬੇਰ ਨਾਲੋ-ਨਾਲ ਖਾਈ ਵੀ ਜਾਣੇ ਤੇ ਲਿਫ਼ਾਫ਼ਾ ਵੀ ਭਰੀ ਜਾਣਾ। ਘਰਦਿਆਂ ਨੇ ਬਸ ਹਲਕਾ ਜਿਹਾ ਘੂਰਨਾ ਉਏ ਇਸ ਨਾਲ ਖੰਘ ਹੋ ਜਾਣੀ ਐਂ।

ਸਾਡੀ ਜ਼ਮੀਨ ਦੋ ਪਾਸੇ ਹੈ। ਇਕ ਪਾਸੇ ਵਾਲੀ ਜ਼ਮੀਨ ਵਿਚ ਬਹੁਤ ਪੁਰਾਣੀ ਮੋਟਰ ਹੈ ਤੇ ਇਕ ਪਾਸੇ ਬਹੁਤ ਦੇਰ ਬਾਅਦ ਲੱਗੀ  ਸਾਡੀ ਜ਼ਮੀਨ ਦੋ ਪਾਸੇ ਹੈ। ਇਕ ਪਾਸੇ ਵਾਲੀ ਜ਼ਮੀਨ ਵਿਚ ਬਹੁਤ ਪੁਰਾਣੀ ਮੋਟਰ ਹੈ ਤੇ ਇਕ ਵਿਚ ਬਹੁਤ ਦੇਰ ਬਾਅਦ ਲੱਗੀ ਸੀ। ਸਾਡੀ ਮੋਟਰ ਵਾਲੀ ਜ਼ਮੀਨ ਵਿਚ ਬਹੁਤ ਸਾਰੇ ਦਰੱਖ਼ਤ ਸਨ। ਘੱਟੋ-ਘੱਟ ਚਾਰ ਪੰਜ ਤਾਂ ਵੱਡੀਆਂ ਟਾਹਲੀਆਂ ਸਨ। ਦੋ ਤਿੰਨ ਤੂਤ, ਬਕਰੈਨਾਂ ਤੇ ਇਕ ਵੱਡੀ ਬੇਰੀ ਸੀ। ਮੋਟਰ ਦੁਆਲੇ ਤਾਂ ਰੁੱਖਾਂ ਦਾ ਝੁਰਮਟ ਹੀ ਪਿਆ ਹੋਇਆ ਸੀ।

ਫ਼ਰਵਰੀ ਵਿਚ ਬੇਰੀ ਨੂੰ ਬੂਰ ਪੈਣਾ ਜਿਹੜਾ ਮਾਰਚ ਅਪ੍ਰੈਲ ਤਕ ਪੱਕ ਕੇ ਬੇਰਾਂ ਦਾ ਰੂਪ ਧਾਰ ਲੈਂਦਾ।ਬੱਚਿਆਂ ਦੇ ਜ਼ਿਆਦਾਤਰ ਫੱਲ ਖੇਤਾਂ ਵਿਚਲੇ ਤੂਤਾਂ ਦੀਆਂ ਤੂਤੀਆਂ, ਲਸੂੜੇ ਤੇ ਬੇਰ ਹੀ ਹੁੰਦੇ ਸਨ। ਬੱਚੇ ਅਕਸਰ ਟੋਲੀਆਂ ਬਣਾ ਕੇ ਖੇਤਾਂ ਵਿਚਲੇ ਤੂਤ, ਲਸੂੜਿਆਂ ਤੇ ਬੇਰੀਆਂ ਤੋਂ ਫੱਲ ਇਕੱਠੇ ਕਰ ਕੇ ਲਿਫ਼ਾਫ਼ੇ ਭਰ ਲਿਆਉਂਦੇ।

ਘਰ ਦੇ ਸਾਰੇ ਮੈਂਬਰ ਵੀ ਖੇਤੋਂ ਲਿਆਂਦੇ ਫੱਲ ਮਜ਼ੇ ਨਾਲ ਖਾਂਦੇ। ਸਾਡੇ ਖੇਤ ਵਾਲੀ ਬੇਰੀ ਨੂੰ ਮਾਰਚ ਮਹੀਨੇ ਬਹੁਤ ਬੇਰ ਲਗਣੇ। ਅਸੀ ਜਿਸ ਨੂੰ ਹੁਣ ਪੌਲੀਥੀਨ ਕਹਿੰਦੇ ਹਾਂ ਉਦੋਂ ਅਸੀ ਮੋਮੀਕਾਗ਼ਜ਼ ਦਾ ਕਹਿੰਦੇ ਸੀ ਦਾ ਲਿਫਾਫਾ ਨਾਲ ਲਿਜਾਣਾ। ਵਧੀਆ-ਵਧੀਆ ਬੇਰ ਨਾਲੋ-ਨਾਲ ਖਾਈ ਵੀ ਜਾਣੇ ਤੇ ਲਿਫ਼ਾਫ਼ਾ ਵੀ ਭਰੀ ਜਾਣਾ। ਘਰਦਿਆਂ ਨੇ ਬਸ ਹਲਕਾ ਜਿਹਾ ਘੂਰਨਾ ਉਏ ਇਸ ਨਾਲ ਖੰਘ ਹੋ ਜਾਵੇਗੀ।

ਸਾਡੇ ਤੋਂ ਬਿਨਾਂ ਪਿੰਡ ਦੇ ਹੋਰ ਜੁਆਕਾਂ ਨੇ ਵੀ ਸਾਡੇ ਖੇਤ ਵਾਲੀ ਬੇਰੀ ਦੇ ਬੇਰ ਲੈਣ ਅਕਸਰ ਫੇਰਾ ਪਾਉਂਦੇ ਹੀ ਰਹਿਣਾ ਹੁੰਦਾ ਸੀ। ਬੱਚਿਆਂ ਨੇ ਬੇਰੀ ਦੇ ਬੇਰ ਚੁਗਣ ਦੌਰਾਨ ਬੇਰੀ ਹੇਠੋਂ ਕਣਕ ਦੀ ਫ਼ਸਲ ਵੱਡੀ ਪੱਧਰ ਉਤੇ ਮਿੱਧ ਦੇਣੀ। ਤਕਰੀਬਨ ਦਸ ਪੰਦਰਾਂ ਫੁੱਟ ਦੇ ਚੱਕਰਾਕਾਰ ਖੇਤਰ ਵਿਚੋਂ ਬੱਚਿਆਂ ਨੇ ਕਣਕ ਦਾ ਬਿਲਕੁਲ ਸਫ਼ਾਇਆ ਹੀ ਕਰ ਦੇਣਾ। ਮੈਨੂੰ ਅੱਜ ਤਕ ਯਾਦ ਹੈ ਬਾਪੂ ਹੋਰਾਂ ਨੇ ਸਿਰਫ਼ ਐਨਾ ਹੀ ਕਹਿਣਾ ਕਿ ”ਔਹ ਵੇਖ ਜਵਾਕਾਂ ਨੇ ਕਿੰਨ੍ਹੀ ਕਣਕ ਖ਼ਰਾਬ ਕਰ ਦਿਤੀ। ਕੱਲ ਨੂੰ ਆਉਣ ਦੇ ਬਣਾਵਾਂਗੇ ਇਨ੍ਹਾਂ ਦੀ ਰੇਲ।” ਪਰ ਕੱਲ ਵੀ ਲੰਘ ਜਾਣੀ।

ਬਾਪੂ ਨੇ ਜੁਆਕਾਂ ਨੂੰ ਕਹਿਣਾ ਕੁੱਝ ਵੀ ਨਾ। ਜੇਕਰ ਜਵਾਕ ਵੇਖ ਲੈਣੇ ਤਾਂ ਦੂਰੋਂ ਹੀ ਫੋਕਾ ਜਿਹਾ ਲਲਕਾਰਾ ਮਾਰ ਦੇਣਾ ”ਉਏ ਤੁਸੀ ਹਟਦੇ ਨੀ? ਸਾਰੀ ਕਣਕ ਖ਼ਰਾਬ ਕਰਤੀ।” ਕਈ ਡਰਪੋਕ ਜਹੇ ਡਰ ਕੇ ਭੱਜ ਜਾਂਦੇ ਕਈਆਂ ਨੇ ਕਹਿਣਾ, ”ਮੈਂ ਤਾਂ ਅੱਜ ਈ ਆਇਆਂ ਜੀ।” ਚਾਚਾ, ਤਾਇਆ ਜਾਂ ਬਾਬਾ ਕੁੱਝ ਵੀ ਕਹਿ ਲੈਂਦੇ ।
ਪਾਪਾ ਪਹਿਲਾਂ ਇਕ ਏਕੜ ਫਿਰ ਦੋ ਏਕੜ ਫਿਰ ਹੌਲੀ-ਹੌਲੀ ਸਾਰੀ ਜ਼ਮੀਨ ਉਤੇ ਝੋਨਾ ਬੀਜਣਾ ਸ਼ੁਰੂ ਕਰ ਦਿਤਾ। ਝੋਨੇ ਦੇ ਕੱਦੂ ਦਾ ਅੜਿੱਕਾ ਬਣੀ ਸਾਡੇ ਖੇਤ ਵਿਚਲੀ ਬੇਰੀ ਤੇ ਟਾਹਲੀਆਂ ਸਮੇਤ ਤੂਤ ਸੱਭ ਕੁੱਝ ਨੂੰ ਨਿਗਲ ਗਿਆ, ਸਾਡੇ ਖੇਤ ਵਿਚ ਸਿਰਫ਼ ਮੋਟਰ ਲਾਗਲੇ ਦਰੱਖ਼ਤ ਰਹਿ ਗਏ ਸਨ। ਬਾਕੀ ਸਾਰਿਆਂ ਨੇ ਸਾਡੇ ਖੇਤ ਵਿਚੋਂ ਅਜਿਹੀ ਰੁਖ਼ਸਤ ਲਈ ਕਿ ਅੱਜ ਤਕ ਵਾਪਸੀ ਨਹੀਂ ਕੀਤੀ। ਅੱਜ ਵੀ ਸਿਰਫ਼ ਮੋਟਰ ਦੁਆਲੇ ਇਕ ਦੋ ਦਰੱਖ਼ਤ ਹਨ।

ਰਾਜਿੰਦਰ ਰਾਣੀ

ਪਿੰਡ ਗੰਢੂਆਂ
ਜ਼ਿਲ੍ਹਾ ਸੰਗਰੂਰ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: