ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਯਾਦਗਾਰੀ ਹੋ ਨਿਬੜਿਆ ਸੁਰਜੀਤ ਪਾਤਰ ਨਾਲ ਰੂ ਬ ਰੂ ਅਤੇ ਸ਼ਾਇਰੀ ਗਾਇਣ ਸਮਾਗਮ

ਯਾਦਗਾਰੀ ਹੋ ਨਿਬੜਿਆ ਸੁਰਜੀਤ ਪਾਤਰ ਨਾਲ ਰੂ ਬ ਰੂ ਅਤੇ ਸ਼ਾਇਰੀ ਗਾਇਣ ਸਮਾਗਮ

ਗੜਸ਼ੰਕਰ, 18 ਜਨਵਰੀ (ਅਸ਼ਵਨੀ ਸ਼ਰਮਾ)-ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਮਾਹਿਲਪੁਰ ਵਿਖੇ ਪ੍ਰਿੰ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ‘ਸੁਰਜੀਤ ਪਾਤਰ ਦੇ ਅਲਫਾਜ਼- ਦੇਵ ਦਿਲਦਾਰ ਦੀ ਆਵਾਜ਼’ ਤਹਿਤ ਕਰਵਾਇਆ ਸੰਗੀਤਕ ਅਤੇ ਸਾਹਿਤਕ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਪਰਸਨ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਆਪਣੀ ਕਵਿਤਾ ਦੀ ਸਿਰਜਣ ਪ੍ਰਕਿਰਿਆ ਬਾਰੇ ਖੁੱਲ ਕੇ ਵਿਚਾਰ ਰੱਖੇ ਅਤੇ ਸੂਫ਼ੀ ਗਾਇਕ ਦੇਵ ਦਿਲਦਾਰ ਨੇ ਉਨਾਂ ਦੀ ਚੋਣਵੀਂ ਸ਼ਾਇਰੀ ਦਾ ਗਾਇਣ ਪੇਸ਼ ਕਰਕੇ ਸਮਾਂ ਬੰਨ ਦਿੱਤਾ।
ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਦਲਜੀਤ ਸਿੰਘ ਬੈਂਸ, ਸ੍ਰੋਮਣੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਮਾਹਿਲਪੁਰੀ, ਸੰਗੀਤਕਾਰ ਗੁਰਦੀਪ ਸਿੰਘ, ਪੰਜਾਬ ਕਲਚਰਲ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਡਾ ਹਾਜ਼ਰ ਹੋਏ। ਸਮਾਗਮ ਦੇ ਆਰੰਭ ਮੌਕੇ ਕਾਲਜ ਦੇ ਸੰਗੀਤ ਵਿਭਾਗ ਵਲੋਂ ‘ਦੇਹ ਸ਼ਿਵਾ ਵਰ ਮੋਹਿ ਇਹੈ’ ਸ਼ਬਦ ਦਾ ਗਾਇਣ ਕੀਤਾ ਗਿਆ। ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਵਾਗਤੀ ਸ਼ਬਦ ਕਹੇ ਅਤੇ ਕਾਲਜ ਦੀ ਇਲਾਕੇ ਨੂੰ ਦੇਣ ਬਾਰੇ ਦੱਸਿਆ। ਸਮਾਗਮ ਮੌਕੇ ਸੁਰਜੀਤ ਪਾਤਰ ਨੇ ਵਿਦਿਆਰਥੀਆਂ ਦੇ ਰੂ ਬ ਰੂ ਹੁੰਦਿਆਂ ਕਿਹਾ ਕਿ ਸ਼ਾਇਰੀ ਉਨਾਂ ਲਈ ਇਬਾਦਤ ਹੈ, ਬੰਦਗੀ ਹੈ। ਉਨਾਂ ਕਵਿਤਾ ਦੀ ਰਚਨਾ ਪ੍ਰਕਿਰਿਆ ਬਾਰੇ ਜ਼ਿੰਦਗੀ ਦੇ ਨਿੱਜੀ ਪ੍ਰਸੰਗ ਸਾਂਝੇ ਕੀਤੇ । ਉਨਾਂ ਆਪਣੀਆਂ ਪ੍ਰਸਿੱਧ ਗ਼ਜ਼ਲਾਂ ਤਰੰਨੁੰਮ ਵਿਚ ਸਰੋਤਿਆਂ ਨਾਲ ਗਾ ਕੇ ਸਾਂਝੀਆਂ ਕੀਤੀਆਂ। ਇਸ ਮੌਕੇ ਉਨਾਂ ਅੱਜ ਕੱਲ ਦੀ ਗਾਇਕੀ ਅਤੇ ਗੀਤਕਾਰੀ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਸਾਹਿਤਕ ਗਾਇਕੀ ਦੀ ਲਹਿਰ ਛੇੜਨ ਦਾ ਸੱਦਾ ਦਿੱਤਾ। ਉਨਾਂ ਇਸ ਸਬੰਧੀ ਪੰਜਾਬ ਕਲਾ ਪ੍ਰੀਸ਼ਦ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਚਰਚਾ ਵੀ ਕੀਤੀ। ਇਸ ਮੌਕੇ ਗਾਇਕ ਦੇਵ ਦਿਲਦਾਰ ਨੇ ਸੁਰਜੀਤ ਪਾਤਰ ਦੀਆਂ ਚੋਣਵੀਂਆਂ ਨਜ਼ਮਾਂ ਗਾ ਕੇ ਸਰੋਤਿਆਂ ਨੂੰ ਕੀਲ ਦਿੱਤਾ। ਸਮਾਗਮ ਮੌਕੇ ਸੁਰਜੀਤ ਪਾਤਰ ਦੀ ਧਰਮ ਪਤਨੀ ਭੁਪਿੰਦਰ ਕੌਰ ਪਾਤਰ ਵਲੋਂ ਸ੍ਰੀ ਪਾਤਰ ਦੀਆਂ ਗਜ਼ਲਾਂ ਦਾ ਗਾਇਣ ਪੇਸ਼ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰੋ ਅਪਿੰਦਰ ਸਿੰਘ ਮਾਹਿਲਪੁਰੀ ਨੇ ਧੰਨਵਾਦੀ ਸ਼ਬਦ ਕਹੇ ਅਤੇ ਪ੍ਰਬੰਧਕਾਂ ਨੂੰ ਅਜਿਹੇ ਸਮਾਗਮਾਂ ਲਈ ਵਧਾਈ ਦਿੱਤੀ। ਇਸ ਮੌਕੇ ਕਮੇਟੀ ਮੈਂਬਰ ਗੁਰਮੇਲ ਸਿੰਘ ਗਿੱਲ, ਪ੍ਰਿੰ ਧੀਰਜ਼ ਸ਼ਰਮਾ, ਜੋਗਾ ਸਿੰਘ ਸਾਰੰਗਵਾਲ, ਮੇਜਰ ਰਘਬੀਰ ਸਿੰਘ, ਜਗਜੀਵਨ ਜਸਵਾਲ, ਸ਼ਾਇਰ ਪਰਦੀਪ, ਲੇਖਕ ਬਲਜਿੰਦਰ ਮਾਨ, ਲੇਖਕ ਵਿਜੇ ਬੰਬੇਲੀ , ਪ੍ਰੋ. ਪਵਨਦੀਪ ਚੀਮਾ, ਯੂਥ ਅਕਾਲੀ ਆਗੂ ਅਮਿਤੋਜ ਸਿੰਘ ਮਾਹਿਲਪੁਰੀ, ਪ੍ਰੀਤ ਨੀਤਪੁਰ, ਪ੍ਰੋ ਅਜੀਤ ਲੰਗੇਰੀ, ਅਮਨਦੀਪ ਸਿੰਘ ਬੈਂਸ, ਸੇਵਾ ਮੁਕਤ ਪ੍ਰਿੰ.ਜਗ ਸਿੰਘ, ਡਾ. ਜਤਿੰਦਰਪਾਲ ਸਿੰਘ, ਅਮਰੀਕ ਹਮਰਾਜ਼, ਕੁਲਵਰਨ ਸਿੰਘ ਬੈਂਸ, ਬੱਗਾ ਸਿੰਘ ਆਰਟਿਸਟ, ਪ੍ਰਿੰ ਸੁਰਿੰਦਰਪਾਲ ਸਿੰਘ ਪ੍ਰਦੇਸੀ, ਪ੍ਰੋ. ਸਰਵਣ ਸਿੰਘ, ਪ੍ਰੋ. ਜੇ ਬੀ ਸੇਖੋਂ, ਡਾ. ਜਸਵਿੰਦਰ ਸਿੰਘ, ਅਮਰਜੀਤ ਸਿੰਘ ਪੰਡੋਰੀ ਗੰਗਾ ਸਿੰਘ ਆਦਿ ਸਮੇਤ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਮੰਚ ਸੰਚਾਲਨ ਪ੍ਰੋ ਜੇ.ਬੀ.ਸੇਖੋਂ ਨੇ ਕੀਤਾ।

Leave a Reply

Your email address will not be published. Required fields are marked *

%d bloggers like this: