ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਯਾਦਗਰੀ ਹੋ ਨਿੱਬੜਿਆ ਕਲਗੀਧਰ ਪਬਲਿਕ ਸਕੂਲ ਦਾ ਸੱਭਿਆਚਾਰਕ ਸਮਾਰੋਹ

ਯਾਦਗਰੀ ਹੋ ਨਿੱਬੜਿਆ ਕਲਗੀਧਰ ਪਬਲਿਕ ਸਕੂਲ ਦਾ ਸੱਭਿਆਚਾਰਕ ਸਮਾਰੋਹ

2-sangerਸੁਨਾਮ 21 ਨਵੰਬਰ ( ਹਰਬੰਸ ਸਿੰਘ ਮਾਰਡੇ ) ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿਖੇ ਸਾਲਾਨਾ ਦੋ ਰੋਜਾ ਸੱਭਿਆਚਾਰਕ ਸਮਾਰੋਹ ਕਰਵਾਇਆ ਗਿਆ। ਇਸ ਸੱਭਿਆਚਾਰਕ ਸਮਾਰੋਹ ਵਿਚ ਗਿੱਧਾ, ਭੰਗੜਾ, ਫੈਂਸੀ ਡ੍ਰੈਸ, ਗੀਤ- ਸੰਗੀਤ ਅਤੇ ਸਕਿੱਟ ਪੇਸ਼ ਕੀਤੇ ਗਏ ।ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਦੇ ਮਾਪਿਆਂ ਵੱਲੋ ਵੀ ਸ਼ਿਰਕਤ ਕੀਤੀ।ਸਕੂਲ ਦੇ ਪ੍ਰਿੰਸੀਪਲ ਜਸਵੰਤ ਕੌਰ ਹਰੀਕਾ ਨੇ ਸਮੁੱੱਚੇ ਮਹਿਮਾਨਾ ਨੂੰ “ਜੀ ਆਇਆਂ“ ਆਖਦਿਆਂ ਕਿਹਾ ਕਿ ਉਹਨਾਂ ਦੀ ਹਾਜ਼ਰੀ ਬੱਚਿਆਂ ਅਤੇ ਸਟਾਫ ਲਈ ਪ੍ਰੇਰਣਾ ਸ਼੍ਰੋਤ ਬਣੇਗੀ।ਨਰਸਰੀ, ਯੂ.ਕੇ.ਜੀ,ਐਲ.ਕੇ.ਜੀ ਦੇ ਬੱਚਿਆਂ ਵੱਲੋ ਅਣਪੜ੍ਹਤਾ ਵਰਗੇ ਕੋਹੜ ਨੂੰ ਦਰਸਾਉਂਦੇ ਨਾਟਕ ਵਿਚ “ਬੇਟੀ ਪੜ੍ਹਾਓ ਸਮਾਜ ਪੜ੍ਹਾਓ“ ਦਾ ਨਾਅਰਾ ਦਿੱਤਾ ਗਿਆ ।ਦਮਨਪ੍ਰੀਤ ਸ਼ਰਮਾ ਦੇ ਗਰੁੱਪ ਵੱਲੋਂ ਪੇਸ਼ “ਚਿੜੀਆਂ ਦਾ ਚੰਬਾ“ ਤੇ ਕੋਰਿਓਗ੍ਰਾਫੀ ਨੇ ਧੀਆਂ ਦੇ ਮਹੱਤਵ ਨੂੰ ਦਰਸਾਇਆ।ਆਖਿਰ ਵਿਚ ਪੰਜਾਬ ਦੇ ਲੋਕ ਨਾਚ “ਜਾਗੋ“ ਨੇ ਸਾਰਾ ਮੇਲਾ ਲੁੱਟ ਲਿਆ।ਸਕੂਲ ਦੇ ਵਾਈਸ ਪ੍ਰਿੰਸੀਪਲ ਮਲਿੰਦਰ ਸਿੰਘ ਨੇ ਆਪਣੇ ਗੀਤਾਂ ਨਾਲ ਸਮਾਂ ਬੰਨਿਆ । ਸਕੂਲ ਦੇ ਐਮ. ਡੀ. ਗੁਰਚਰਨ ਸਿੰਘ ਹਰੀਕਾ ਨੇ ਸਾਰੇ ਦਰਸ਼ਕਾਂ ਦਾ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਸਮਰਪਣ ਭਾਵਨਾ ਨਾਲ ਸਮਾਂ ਪਰਦਾਨ ਕਰਨ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਉਹਨਾਂ ਸਾਰੇ ਹੀ ਮਪਿਆਂ ਦਾ ਸਕੂਲ ਨੂੰ ਦਿੱਤੇ ਜਾ ਰਹੇ ਪੂਰਨ ਸਹਿਯੋਗ ਲਈ ਵੀ ਧੰਨਵਾਦ ਕੀਤਾ ।ਉਹਨਾਂ ਵਿਸ਼ਵਾਸ ਦਵਾਇਆ ਕਿ ਸਕੂਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਰਹੇਗਾ।ਅਵਤਾਰ ਕੌਰ, ਅਮਨਦੀਪ ਕੌਰ, ਸੰਦੀਪ ਕੌਰ, ਚਰਨਜੀਤ ਕੌਰ, ਗੁਰਦੀਪ ਕੌਰ ਅਤੇ ਇੰਦਰਜੀਤ ਕੌਰ ਨੇ ਪ੍ਰੋਗਰਾਮ ਨੂੰ ਸਫਲ ਕਰਨ ਵਿਚ ਅਹਿਮ ਯੋਗਦਾਨ ਪਾਇਆ ਗਿਆ।

Leave a Reply

Your email address will not be published. Required fields are marked *

%d bloggers like this: