ਯਸ਼ਵੰਤ ਸਿਨਹਾ ਅਤੇ ਸ਼ਤਰੂਗਨ ਸਿਨਹਾ ਵੱਲੋਂ ਧਾਰਮਿਕ ਸਥਾਨਾਂ ‘ਤੇ ਲੱਗਣ ਵਾਲਾ ਜੀ ਐਸ ਟੀ ਕਰਨ ਦੀ ਵਕਾਲਤ, ਕੇਂਦਰੀ ਮੰਤਰੀ ਹਰਸਿਮਰਤ ਦੇ ਯਤਨਾਂ ਦੀ ਸ਼ਲਾਂਘਾ

ss1

ਯਸ਼ਵੰਤ ਸਿਨਹਾ ਅਤੇ ਸ਼ਤਰੂਗਨ ਸਿਨਹਾ ਵੱਲੋਂ ਧਾਰਮਿਕ ਸਥਾਨਾਂ ‘ਤੇ ਲੱਗਣ ਵਾਲਾ ਜੀ ਐਸ ਟੀ ਕਰਨ ਦੀ ਵਕਾਲਤ, ਕੇਂਦਰੀ ਮੰਤਰੀ ਹਰਸਿਮਰਤ ਦੇ ਯਤਨਾਂ ਦੀ ਸ਼ਲਾਂਘਾ
ਜੀ ਐਸ ਟੀ ਲਗਾਉਣਾ, ਨੋਟਬੰਦੀ ਕਰਨਾ ਮੋਦੀ ਸਰਕਾਰ ਦੀਆਂ ਇਤਿਹਾਸਿਕ ਗ਼ਲਤੀਆਂ: ਯਸ਼ਵੰਤ ਸਿਨਹਾ
ਕਰਨਾਟਕਟਾ ਦੀ ਜਿੱਤ ਲਈ ਰਾਹੁਲ ਸਣੇ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੂੰ ਵਧਾਈ: ਸ਼ਤਰੂਗਨ ਸਿਨਹਾ

ਸ੍ਰੀ ਆਨੰਦਪੁਰ ਸਾਹਿਬ, 21 ਮਈ(ਦਵਿੰਦਰਪਾਲ ਸਿੰਘ/ਅੰਕੁਸ਼): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤਖਤ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੋਂ ਉਨਾਂ ਦੀ ਕਰਮ ਭੂਮੀ ਤੇ ਸ਼ੁਸ਼ੋਭਿਤ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚ ਕੇ ਮਨ ਨੂੰ ਸਕੂਨ ਮਿਲਿਆ ਹੈ। ਕੇਂਦਰ ਸਰਕਾਰ ਵੱਲੋਂ ਧਾਰਮਿਕ ਸਥਾਨਾਂ ‘ਤੇ ਲਗਾਇਆ ਗਿਆ ਜੀ ਐਸ ਟੀ ਤੁਰੰਤ ਮੁਆਫ ਕੀਤਾ ਜਾਣਾ ਚਾਹੀਦਾ ਹੈ ਜਦਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਸਬੰਧੀ ਚੁੱਕਿਆ ਜਾ ਰਿਹਾ ਕਦਮ ਬੁਹਤ ਹੀ ਸ਼ਲਾਂਘਾਯੋਗ ਹੈ। ਇਹ ਪ੍ਰਗਟਾਵਾ ਅੱਜ ਇੱਥੇ ਪਹੁੰਚੇ ਦੇਸ਼ ਦੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਅਤੇ ਲੋਕ ਸਭਾ ਮੈਂਬਰ ਸ਼ਤਰੂਗਨ ਸਿਨਹਾ ਨੇ ਕੀਤਾ।
ਅੱਜ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚਣ ਮੌਕੇ ਯਸ਼ਵੰਤ ਸਿਨਹਾ ਅਤੇ ਸ਼ਤਰੂਗਨ ਸਿਨਹਾ ਦਾ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਸ ਵਿੱਚ ਜ਼ਿਲਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ, ਵਿਧਾਇਕ ਅਮਰਜੀਤ ਸਿੰਘ ਸੰਦੋਆ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ, ਹਰਤੇਗਵੀਰ ਸਿੰਘ ਤੇਗੀ, ਹਿੰਮਤ ਸਿੰਘ ਸ਼ੇਰਗਿੱਲ ਆਦਿ ਵਲੋਂ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਉਨਾਂ ਤਖਤ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਚਰਨਾਂ ‘ਚ ਹਾਜ਼ਰੀ ਲਗਵਾਈ।
ਜਿਸਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਰਾਸ਼ਟਰੀ ਮੰਚ ਕੋਈ ਪਾਰਟੀ ਨਹੀਂ ਬਲਕਿ ਇੱਕ ਅੰਦੋਲਨ ਹੈ ਜਿਸਦਾ ਮੁੱਖ ਮੰਤਵ ਦੇਸ਼ ‘ਚੋ ਦੋ ਵਿਅਕਤੀਆਂ ਦੇ ਹੱਥਾਂ ਦੀ ਕਠਪੁੱਤਲੀ ਬਣ ਚੁੱਕੀ ਭਾਜਪਾ ਵਾਲੀ ਮੋਦੀ ਸਰਕਾਰ ਨੂੰ ਚਲਦਾ ਕਰਨਾ ਹੈ। ਇਸ ਦੌਰਾਨ ਉਨਾਂ ਇਹ ਵੀ ਦੱਸਿਆ ਕਿ ਸਾਡੇ ਨਾਲ ਵਿਚਾਰਕ ਸਾਂਝ ਰੱਖਣ ਵਾਲੇ ਜੇ ਡੀ ਯੂ, ਕਾਂਗਰਸ, ਆਪ, ਸਪਾ ਆਦਿ ਸਣੇ ਬੁਹਤ ਸਾਰੀਆਂ ਧਿਰਾਂ ਇੱਕ ਮੰਚ ਤੇ ਆ ਗਈਆਂ ਹਨ। ਜਿੱਥੋਂ ਤੱਕ ਰਾਹੁਲ ਗਾਂਧੀ ਦਾ ਸੁਆਲ ਹੈ ਤਾਂ ਸਿਨਹਾ ਨੇ ਕਿਹਾ ਕਿ ਜਿਸ ਫੁਰਤੀ ਦੇ ਨਾਲ ਕਾਂਗਰਸ ਨੇ ਕਰਨਾਟਕ ਨਤੀਜਿਆਂ ਤੋਂ ਬਾਅਦ ਸਰਕਾਰ ਬਨਾਉਣ ‘ਚ ਤੇਜ਼ੀ ਵਿਖਾਈ ਹੈ ਉਸ ਲਈ ਸਮੁੱਚੀ ਕਾਂਗਰਸ ਲੀਡਰਸ਼ਿਪ ਵਧਾਈ ਦੀ ਪਾਤਰ ਹੈ।
ਉਨਾਂ ਕਿਹਾ ਕਿ 2019 ‘ਚ ਹੋਣ ਵਾਲੀਆਂ ਚੋਣਾਂ ਅੰਦਰ ਮੋਦੀ ਕੋਈ ਮੁੱਦਾ ਨਹੀਂ ਬਲਕਿ ਅਸਲ ਮੁੱਦੇ ਤਾਂ ਦੇਸ਼ ਅੰਦਰ ਭ੍ਰਿਸ਼ਟਾਚਾਰ, ਬੇਰਜ਼ੁਗਾਰੀ, ਕਿਸਾਨੀ, ਦੇਸ਼ ਦੀ ਏਤਕਾ-ਅਖੰਡਤਾ ਦਾ ਖਤਰਾ, ਵਿਦੇਸ਼ ਨੀਤੀਆਂ ਆਦਿ ਸ਼ਾਮਿਲ ਹਨ। ਇਸ ਮੌਕੇ ਸ਼ਤਰੂਗਨ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਜੇਕਰ ਭਾਜਪਾ ਮੈਨੂੰ ਕੱਢਣਾ ਚਾਹੇ ਤਾਂ ਮੈਂ ਖੁਸ਼ੀ ਖੁਸ਼ੀ ਪਾਰਟੀ ਛੱਡਣ ਲਈ ਤਿਆਰ ਹੋਵਾਂਗਾ ਪਰ ਸੱਚ ਕਹਿਣ ਤੋਂ ਪਿੱਛੇ ਨਹੀਂ ਹਟਾਂਗਾ। ਉਨਾਂ ਕਿਹਾ ਕਿ ਜੀ ਐਸ ਟੀ ਲਗਾਉਣਾ, ਨੋਟਬੰਦੀ ਕਰਨਾ ਮੋਦੀ ਸਰਕਾਰ ਦੀਆਂ ਇਤਿਹਾਸਿਕ ਗ਼ਲਤੀਆਂ ਹਨ। ਜੋ ਦੇਸ਼ ਨੂੰ ਬੁਹਤ ਪਿੱਛੇ ਲੈ ਗਈਆਂ ਹਨ।

Share Button

Leave a Reply

Your email address will not be published. Required fields are marked *