Mon. Sep 16th, 2019

ਮੱਧ ਪ੍ਰਦੇਸ਼ ਵਿੱਚ ਸੜਕ ਹਾਦਸਾ: 10 ਹਲਾਕ, 47 ਜ਼ਖ਼ਮੀ

ਮੱਧ ਪ੍ਰਦੇਸ਼ ਵਿੱਚ ਸੜਕ ਹਾਦਸਾ: 10 ਹਲਾਕ, 47 ਜ਼ਖ਼ਮੀ

ਇਥੇ ਤੜਕੇ 4.30 ਵਜੇ ਵਾਪਰੇ ਸੜਕ ਹਾਦਸੇ ਵਿੱਚ ਇਕ ਬੱਚੇ ਸਮੇਤ 10 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 47 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਜ਼ਿਲ੍ਹੇ ਦੀ ਪੁਲੀਸ ਨੇ ਦਿੱਤੀ। ਗੁਨਾ ਪੁਲੀਸ ਥਾਣੇ ਦੇ ਮੁਖੀ ਵਿਵੇਕ ਅਸਥਾਨਾ ਨੇ ਦੱਸਿਆ ਕਿ ਗੁਜਰਾਤ ਦੇ ਅਹਿਮਦਾਬਾਦ ਤੋਂ ਇਕ ਨਿੱਜੀ ਬੱਸ ਉੱਤਰ ਪ੍ਰਦੇਸ਼ ਦੇ ਬਾਂਦਾ ਵੱਲ ਜਾ ਰਹੀ ਸੀ, ਜਦੋਂ ਇਹ ਬੱਸ ਤੜਕੇ 4.30 ਵਜੇ ਰੁਥਿਆਈ ਕਸਬੇ ਕੋਲ ਪੁੱਜੀ ਤਾਂ ਸੜਕ ਕਿਨਾਰੇ ਖੜ੍ਹੇ ਸਟੇਸ਼ਨਰੀ ਨਾਲ ਲੱਦੇ ਟਰੱਕ ਨਾਲ ਜਾ ਟਕਰਾਈ।
ਹਾਦਸੇ ਵਿੱਚ ਡਰਾਈਵਰ ਸਣੇ ਸੱਤ ਵਿਅਕਤੀ ਥਾਏਂ ਮਾਰੇ ਗਏ ਜਦੋਂ ਕਿ ਤਿੰਨ ਨੇ ਅਸਥਾਨਾ ਦੇ ਹਸਪਤਾਲ ’ਚ ਜਾ ਕੇ ਦਮ ਤੋੜ ਦਿੱਤਾ। ਮਰਨ ਵਾਲਿਆਂ ਵਿੱਚ ਨੌਂ ਵਿਅਕਤੀ ਅਤੇ ਇਕ ਡੇਢ ਸਾਲ ਦੀ ਬੱਚੀ ਸ਼ਾਮਲ ਹਨ। ਜ਼ਖ਼ਮੀਆਂ ’ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

Leave a Reply

Your email address will not be published. Required fields are marked *

%d bloggers like this: