Wed. Aug 21st, 2019

ਮੱਛੀ ਤੋਂ ਬਣੇਗੀ ਦਿਮਾਗ਼ ਦੇ ਕੈਂਸਰ ਦੀ ਦਵਾਈ

ਮੱਛੀ ਤੋਂ ਬਣੇਗੀ ਦਿਮਾਗ਼ ਦੇ ਕੈਂਸਰ ਦੀ ਦਵਾਈ

ਇੱਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਅਜਿਹੀਆਂ ਮੱਛੀਆਂ, ਜਿਨ੍ਹਾਂ ਦੇ ਜਬਾੜੇ ਨਹੀਂ ਹੁੰਦੇ, ਉਨ੍ਹਾਂ ਵਿੱਚ ਇੱਕ ਅਜਿਹਾ ਰਸਾਇਣ ਪਾਇਆ ਜਾਂਦਾ ਹੈ, ਜਿਸ ਰਾਹੀਂ ਦਿਮਾਗ਼ ਦੇ ਕੈਂਸਰ ਦੇ ਇਲਾਜ ਦੀਆਂ ਦਵਾਈਆਂ ਤਿਆਰ ਹੋ ਸਕਦੀਆਂ ਹਨ।

ਇਹ ਖੋਜ ‘ਸਾਇੰਸ ਐਡਵਾਂਸੇਜ਼’ ਨਾਂਅ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਹੋਈ ਹੈ। ਇਸ ਖੋਜ ਵਿੱਚ ਪਾਇਆ ਗਿਆ ਹੈ ਕਿ ਪਰਜੀਵੀ ‘ਸੀ ਲੈਂਪਰੇ’ ਦੇ ਪਾਏ ਜਾਣ ਵਾਲੇ ਅਣੂਆਂ ਨੂੰ ਹੋਰ ਇਲਾਜਾਂ ਨਾਲ ਮਿਲਾਇਆ ਜਾ ਸਕਦਾ ਹੈ ਤੇ ਇਸ ਨਾਲ ਹੋਰ ਪ੍ਰਕਾਰ ਦੇ ਰੋਗ ਜਿਵੇਂ ਮਲਟੀਪਲ ਕਲੋਰੋਸਿਸ, ਅਲਜ਼ਾਈਮਰ ਤੇ ਦਿਮਾਗ਼ੀ ਲਕਵੇ ਦਾ ਇਲਾਜ ਕੀਤਾ ਜਾ ਸਕਦਾ ਹੈ।

ਅਮਰੀਕਾ ਦੀ ਮੈਡੀਸਨ–ਵਿਸਕੌਨਸਿਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਐਰਿਕ ਸ਼ੂਸਤਾ ਨੇ ਦੱਸਿਆ ਕਿ ਸਾਡਾ ਮੰਨਣਾ ਹੈ ਕਿ ਕਈ ਹਾਲਾਤ ਵਿੱਚ ਇਸ ਨੂੰ ਮੂਲ ਤਕਨਾਲੋਜੀ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਜਦੋਂ ਦਵਾਈਆਂ ਨੂੰ ਇੰਜੈਕਸ਼ਨ ਰਾਹੀਂ ਦਿੱਤਾ ਜਾਂਦਾ ਹੈ, ਤਾਂ ਅਨੇਕ ਦਵਾਈਆਂ ਦਿਮਾਗ਼ ਦੇ ਟੀਚਾਗਤ ਹਿੱਸੇ ਤੱਕ ਨਹੀਂ ਪਹੁੰਚਦੀਆਂ ਕਿਉਂਕਿ ਦਿਮਾਗ਼ ਵਿੱਚ ਖ਼ੂਨ ਦੀ ਸਪਲਾਈ ਵਿੱਚ ਵੱਡੇ ਅਣੂਆਂ ਦੇ ਜਾਣ ’ਤੇ ਰੁਕਾਵਟ ਹੋਈ ਹੁੰਦੀ ਹੈ।

ਖੋਜਕਾਰਾਂ ਮੁਤਾਬਕ ਦਿਮਾਗ਼ ਦੇ ਕੈਂਸਰ, ਦਿਮਾਗ਼ੀ ਲਕਵੇ, ਟ੍ਰੌਮਾ ਜਿਹੇ ਹਾਲਾਤ ਵਿੱਚ ਇਹ ਰੁਕਾਵਟਾਂ ਰੋਗ ਵਾਲੇ ਖੇਤਰ ਵਿੱਚ ਸੁਰਾਖ਼ਦਾਰ ਹੋ ਜਾਂਦੇ ਹਨ। ਅਧਿਐਨ ਤੋਂ ਪਤਾ ਲੱਗਦਾ ਹੈ ਕਿ ਸੁਰਾਖ਼ਦਾਰ ਰੁਕਾਵਟ ਉੱਥੋਂ ਦਾਖ਼ਲੇ ਦਾ ਬਿਹਤਰੀਨ ਮੌਕਾ ਉਪਲਬਧ ਕਰਵਾਉਂਦੇ ਹਨ।

Leave a Reply

Your email address will not be published. Required fields are marked *

%d bloggers like this: