ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਮੱਛਰ ਨੂੰ ਫੌਰਨ ਭਜਾਉਣ ਲਈ ਵਰਤੋ ਇਹ ਘਰੇਲੂ ਨੁਸਖ਼ੇ

ਮੱਛਰ ਨੂੰ ਫੌਰਨ ਭਜਾਉਣ ਲਈ ਵਰਤੋ ਇਹ ਘਰੇਲੂ ਨੁਸਖ਼ੇ

ਘਰਾਂ ਦੀਆਂ ਛੱਤਾਂ ‘ਤੇ ਰੱਖੇ ਪੁਰਾਣੇ ਟਾਇਰਾਂ, ਡੱਬਿਆਂ ਤੇ ਹੋਰ ਸਾਮਾਨ ਵਿੱਚ ਭਰਿਆ ਪਾਣੀ ਮੱਛਰਾਂ ਨੂੰ ਸੱਦਾ ਦਿੰਦਾ ਹੈ। ਇਸ ਲਈ ਬਾਰਸ਼ ਦੇ ਮੌਸਮ ਦਾ ਮਤਲਬ ਮੱਠਰ ਤੇ ਕਈ ਖ਼ਤਰਨਾਕ ਬਿਮਾਰੀਆਂ ਹਨ ਜੋ ਜਾਨਲੇਵਾ ਵੀ ਹੋ ਸਕਦੀਆਂ ਹਨ। ਇਨ੍ਹਾਂ ਤੋਂ ਬਚਾਅ ਕਰਨਾ ਜ਼ਰੂਰੀ ਹੈ।

ਮੱਛਰਾਂ ਤੋਂ ਬਚਾਅ ਦੇ 3 ਘਰੇੂ ਤੇ ਕਾਰਗਰ ਉਪਾਅ ਤੁਹਾਡੀ ਸਮੱਸਿਆ ਦੂਰ ਕਰ ਸਕਦੇ ਹਨ।

ਸਿਰਫ ਦੋ ਮਿੰਟਾਂ ਵਿੱਚ ਮੱਛਰਾਂ ਨੂੰ ਭਜਾਉਣਾ ਹੈ ਤਾਂ ਨਿੰਮ ਦੇ ਤੇਲ, ਕਪੂਰ ਤੇ ਤੇਜ਼ ਪੱਤੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਨਿੰਮ ਦੇ ਤੇਲ ਵਿੱਚ ਕਪੂਰ ਨੂੰ ਮਿਲਾ ਕੇ ਇੱਕ ਸਪਰੇਅ ਬੋਤਲ ਵਿੱਚ ਭਰ ਲਉ। ਹੁਣ ਇਸ ਮਿਸ਼ਰਣ ਨੂੰ ਤੇਜ਼ ਪੱਤਿਆਂ ‘ਤੇ ਸਪਰੇਅ ਕਰੋ ਤੇ ਤੇਜ਼ ਪੱਤਿਆਂ ਨੂੰ ਸਾੜ ਦਿਓ। ਇਸ ਧੂੰਏਂ ਨਾਲ ਘਰ ਦੇ ਸਾਰੇ ਮੱਛਰ ਤੁਰੰਤ ਭੱਜ ਜਾਣਗੇ। ਇਹ ਧੂੰਆਂ ਸਿਹਤ ਲਈ ਵੀ ਬਿਵਕੁਲ ਹਾਨੀਕਾਰਕ ਨਹੀਂ।

ਸੌਂਣ ਵੇਲੇ ਕੁਝ ਦੂਰੀ ‘ਤੇ ਕਪੂਰ ਵਿੱਚ ਮਿਲਾਏ ਗਏ ਤੇਲ ਦਾ ਦੀਵਾ ਬਾਲ਼ ਲਓ। ਇਸ ਨਾਲ ਵੀ ਮੱਛਰ ਬਿਲਕੁਲ ਨਹੀਂ ਭਟਕਣਗੇ।

ਨਾਰੀਅਲ ਤੇਲ, ਨਿੰਮ ਦੇ ਤੇਲ, ਲੌਂਗ ਦੇ ਤੇਲ, ਪਿਪਰਮਿੰਟ ਤੇਲ ਤੇ ਨੀਲਗਿਰੀ ਦੇ ਤੇਲ ਨੂੰ ਬਰਾਬਰ ਮਾਤਰਾ ਵਿੱਚ ਮਿਲਾਓ ਤੇ ਬੋਤਲ ਵਿੱਚ ਭਰ ਕੇ ਰੱਖ ਲਉ। ਰਾਤ ਨੂੰ ਸੌਂਣ ਵੇਲੇ ਚਮੜੀ ‘ਤੇ ਲਾਉ। ਇਹ ਤਰੀਕਾ ਬਾਜ਼ਾਰ ਦੀ ਕਰੀਮ ਨਾਲੋਂ ਕਿਤੇ ਵੱਧ ਕਾਰਗਰ ਹੈ।

Leave a Reply

Your email address will not be published. Required fields are marked *

%d bloggers like this: