ਮੱਕੜ ਵੱਲੋ ਸਿੱਖੀ ਸਿਧਾਤਾਂ ਨੂੰ ਕੁੱਚਲਣਾ ਇੱਕ ਅਫਸੋਸਜਨਕ ਘੱਟਨਾ ਹੈ: ਕੁਲਦੀਪ ਸਿੰਘ ਭਾਗੋਵਾਲ

ਮੱਕੜ ਵੱਲੋ ਸਿੱਖੀ ਸਿਧਾਤਾਂ ਨੂੰ ਕੁੱਚਲਣਾ ਇੱਕ ਅਫਸੋਸਜਨਕ ਘੱਟਨਾ ਹੈ: ਕੁਲਦੀਪ ਸਿੰਘ ਭਾਗੋਵਾਲ

19-26ਰੂਪਨਗਰ 18 ਜੂਨ (ਗੁਰਮੀਤ ਮਹਿਰਾ): ਸੰਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਹਰ ਰੋਜ ਲੱਖਾ ਸੰਗਤਾ ਹਰ ਰੋਜ ਨਤਮਸਤਕ ਹੋਣ ਲਈ ਆਉਦੀਆ ਹਨ ਜਿੱਥੇ ਰਿਹਾਇਸ ਦਾ ਅਤੇ ਲੰਗਰ ਦਾ ਪ੍ਰਬੰਧ ਕਮੇਟੀ ਵੱਲੋ ਕੀਤਾ ਜਾਦਾ ਹੈ ਕਮੇਟੀ ਨੇ ਇੱਕ ਵੱਡੀ ਟਾਸਕ ਫੋਰਸ ਬਣਾਈ ਹੋਈ ਹੈ। ਜਿੱਸ ਦੀ ਜੁਮੇਵਾਰੀ ਸਰਾਰਤੀ ਅਨਸਰਾ ਤੇ ਨਿਗ੍ਹਾ ਰੱਖਣਾ ਅਤੇ ਕਨੂੰਨ ਦੇ ਹਵਾਲੇ ਕਰਨਾ ਹੈ। ਇਹ ਸਬਦ ਅਕਾਲੀ ਦਲ (ਅ) ਜਿਲ੍ਹਾ ਮੁਹਾਲੀ ਅਤੇ ਪੀ.ਏ.ਸੀ ਮੈਬਰ ਕੁਲਦੀਪ ਸਿੰਘ ਭਾਗੋਵਾਲ, ਦਿਲਬਾਗ ਸਿੰਘ ਬੁਰਜਵਾਲਾ ਨਗਰ ਸਿੰਘ ਸੰਤੋਖਗੜਮਾਸਟਰ ਸੁਰਿੰਦਰ ਸਿੰਘ ਰੋਪੜ,ਡਾ: ਗੁਰਮੀਤ ਸਿੰਘ ਲਨਾਲੋ, ਅਵਤਾਰ ਸਿੰਘ ਰਾਏਪੁਰ,ਮਨਜੀਤ ਸਿੰਘ ਰਾਪੁਰਾ ਨੇ ਸਾਂਝੇ ਬਿਆਨ ਵਿੱਚ ਕਿਹਾ। ਕੁਰੂਕਸ਼ੇਤਰ ਦੀ ਔਰਤ ਵੱਲੋ ਪੰਜ ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਨਿੰਦਿਆ ਕਰਦਿਆ ਕਿਹਾ ਕਿ ਇੱਸ ਤੋ ਪਹਿਲਾ ਵੀ ਇੱਕ ਮਹੀਨਾ ਪਹਿਲਾ ਛੋਟਾ ਬੱਚਾ ਅਗਵਾ ਕਰ ਲਿਆ ਗਿਆ ਸੀ ਇਹ ਇੱਕ ਬਹੁਤ ਅਫਸੋਸ ਜਨਕ ਘਟਨਾ ਹੈ ਜਿੱਥੇ ਗੁਰਦੁਵਾਰਾ ਸਾਹਿਬ ਵਿਖੇ ਹਜਾਰਾ ਤੇਜ ਤਰਾਰ ਰੋਸਨੀਆ ਜਾਗਦੀਆ ਹਨ ਥਾਂ ਥਾ ਤੇ ਸੀ.ਸੀ.ਟੀ.ਵੀ ਕੈਮਰੇ ਲੋਗੇ ਹੋਏ ਹਨ ਤੇ ਹਜਾਰਾ ਦੀ ਗਿਣਤੀ ਵਿੱਚ ਗੁਰਦਵਾਰਾ ਸਟਾਫ ਹਰ ਸਮੇ ਹਾਜਰ ਰਹਿੰਦਾ ਹੈ ਬਾਗੋਵਾਲ ਨੇ ਜਿਹਾ ਕਿ ਗੁਰਦਵਾਰਾ ਕਮੇਟੀ ਨੇ ਇੱਕ ਵੱਡੀ ਟਾਸਕ ਫੋਰਸ ਬਣਾਈ ਹੋਈ ਹੈ ਜਿੱਸ ਨੂੰ ਸਮੁੱਚੀ ਸਿੱਖ ਕੌਮ ਨੇ ਗੁੰਡਾ ਬ੍ਰਿਗੇਡ ਦਾ ਨਾਮ ਦਿੱਤਾ ਹੋਇਆ ਹੈ। ਹਰ ਰੋਜ ਗੁਰਦਵਾਰਾ ਸਾਹਿਬ ਵਿੱਚ ਬੀਬੀਆ ਦੇ ਪਰਸ,ਗਹਣੇ, ਬੈਗ ਤੇ ਜੁਤੀਆ ਤੇ ਜੁਤੀਆ ਤੱਕ ਚੁੱਕ ਕੇ ਲੈ ਜਾਦੇ ਹਨ ਪ੍ਰਸ਼ਾਦਿ ਵਿੱਚ ਨਸ਼ੇ ਵਾਲੀਆ ਵਸਤਾ ਖਵਾ ਕੇ ਸੰਗਤਾ ਨੂੰ ਲੁੱਟ ਲਿਆ ਜਾਦਾ ਹੈ।

ਥਾਂ ਥਾਂ ਤੇ ਪੋਸਟਲ ਲਗਾ ਰੱਖੇ ਹਨ ਕਿ ਪ੍ਰਸ਼ਾਦਿ ਕਿਸੇ ਤੋ ਲੈ ਕਿ ਨਾ ਛਕੋ ਭਾਗੋਵਾਲ ਨੇ ਕਿਹਾ ਕਿ ਇੰਨਾ ਪ੍ਰਬੰਧ ਹੋਣ ਦੇ ਬਾਵਜੂਦ ਵੀ ਬੱਚਿਆ ਦਾ ਅਗਵਾ ਹੋਣਾ ਅਫਸੋਸ ਜਨਕ ਹੈ। ਪ੍ਰਧਾਨ ਅਵਤਾਰ ਸਿੰਘ ਮੱਕੜ ਸਾਹਿਬ ਇੱਹ ਦੱਸਣ ਕਿ ਟਾਸਕ ਫੋਰਸ਼ ਧਰਮੀ ਲੋਕਾ ਤੇ ਡੰਡੇ ਕ੍ਰਿਪਾਨਾ ਚਲਾਉਣ ਤੇ ਸਿੱਖਾ ਦੀਆ ਦਸਤਾਰਾ ਲਾਉਣ ਲਈ ਹੀ ਬਣੀ ਹੈ ਇੱਸ ਤੋ ਬਿਨਾ ਉਹਨਾ ਦਾ ਕੋਈ ਕੰਮ ਨਹੀ ਹੈ ਜਿਹਨਾ ਨੇ ਸਾਰੇ ਸਿੱਖ ਸਿਧਾਤਾ ਨੂੰ ਕੁਚਲ ਕੇ ਰੱਖ ਦਿੱਤਾ ਹੈ। ਸਿੱਖਕੌਮ ਤੇ ਜਬਰ ਅਤੇ ਜੁਲਮ ਕਰਨ ਵਾਲੇ ਜਦੋ ਦਰਵਾਰ ਸਾਹਿਬ ਨਤਮਸਤਕ ਹੋਣ ਲਈ ਆਉਦੇ ਹਨ ਤਾ ਉਹਨਾ ਦੁਵਾਲੇ ਮਨੱਖੀ ਕੜੀ ਬਨਾ ਕੇ ਦਰਵਾਰ ਸਾਹਿਬ ਵਿਖੇ ਨਤਮਸਤਕ ਕਰਾਉਣਾ ਹੀ ਟਾਸਕ ਫੋਰਸ ਕੰਮ ਹੈ। ਜੇ ਅਜਿਹੀਆ ਹੀ ਗੈਰ ਕਨੂੰਨੀ ਅਤੇ ਘਨੌਨੀਆ ਹਰਕਤਾ ਹੁੰਦੀਆ ਰਹੀਆ ਤਾ ਆਉਣ ਵਾਲੇ ਸਮੇ ਵਿੱਚ ਸੰਗਤਾ ਦਾ ਆਉਣਾ ਘੱਟ ਜਾਵੇ ਗਾ। ਜੇ ਕਰ ਇਹ ਔਰਤ ਬੱਚੇ ਮਨੂੰ ਭਲੇਖੇ ਦੇ ਨਾਲ ਕਿਵੇ ਲੈ ਗਈ। ਜਦ ਕਿ ਉਥੇ ਵੱਡੀ ਗਿਣਤੀ ਵਿੱਚ ਸਟਾਫ ਤੇ ਪ੍ਰਬੰਧੀ ਅਮਲੇ ਦੇ ਦਫਤਰਾ ਨੂੰ ਤਾਲੇ ਲੋਗੇ ਸਨ ਕੀ ਮਉਹਾ ਸੂਚਿਤ ਨਹੀ ਕਰ ਸਕੇ। ਇੱਸ ਔਰਤ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਸਭ ਕੈਮਰੇ ਵਿੱਚ ਆਉਣ ਕਰਕੇ ਬੱਚੇ ਦੀ ਘਰ ਵਾਪਸੌ ਹੋਈ ਹੈ।

Share Button

Leave a Reply

Your email address will not be published. Required fields are marked *

%d bloggers like this: