ਮੱਕੜ ਨੇ ਕੀਰਤਪੁਰ ਸਾਹਿਬ ਵਿਖੇ ਸ੍ਰੀ ਗੁਰੁ ਹਰਿ ਗੋਬਿੰਦ ਸਿੰਘ ਯਾਤਰੀ ਨਿਵਾਸ ਦਾ ਰੱਖਿਆ ਨੀਂਹ ਪੱਥਰ

ss1

ਮੱਕੜ ਨੇ ਕੀਰਤਪੁਰ ਸਾਹਿਬ ਵਿਖੇ ਸ੍ਰੀ ਗੁਰੁ ਹਰਿ ਗੋਬਿੰਦ ਸਿੰਘ ਯਾਤਰੀ ਨਿਵਾਸ ਦਾ ਰੱਖਿਆ ਨੀਂਹ ਪੱਥਰ

7-26

ਕੀਰਤਪੁਰ ਸਾਹਿਬ 6 ਜੁਲਾਈ (ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ): ਇਤਿਹਾਸਕ ਧਰਤੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੁ ਹਰਿ ਗੋਬਿੰਦ ਸਿੰਘ ਯਾਤਰੀ ਨਿਵਾਸ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਮੱਕੜ ਵਲੋਂ ਨੀਂਹ ਪੱਥਰ ਰੱਖਿਆ ਗਿਆ ਨੀਂਹ ਪੱਥਰ ਰੱਖਣ ਤੋਂ ਪਹਿਲਾ ਭਾਈ ਬਲਵਿੰਦਰ ਸਿੰਘ ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਅਰਦਾਸ ਕੀਤੀ ਗਈ। ਇਸ ਮੋਕੇ ਸ.ਅਵਤਾਰ ਸਿੰਘ ਮੱਕੜ ਨੇ ਪੱਤਰਕਾਰ ਨਾਲ ਗੱਲਬਾਤ ਕਰਦੀਆਂ ਦੱਸਿਆ ਕਿ ਇਸ ਯਾਤਰੀ ਨਿਵਾਸ ਦੀ ਸੇਵਾ ਸੰਤ ਬਾਬਾ ਅਮਰੀਕ ਸਿੰਘ ਜੀ ਪਟਿਆਲਾ ਵਾਲਿਆ ਵਲੋਂ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਯਾਤਰੀ ਨਿਵਾਸ ਦੀਆ ਕੁਲ ਪੰਜ ਮੰਜਲਾਂ ਹੋਣਗੀਆਂ ਜਿਸ ਵਿੱਚ ਦੋ ਮੰਜਲਾਂ ਏ.ਸੀ ਅਤੇ ਇੱਕ ਮੰਜ਼ਲ ਤੇ ਵੱਡੇ ਹਾਲ ਬਣਾਏ ਜਾਣਗੇ। ਉਹਨਾਂ ਕਿਹਾ ਕਿ ਇਸ ਯਾਤਰੀ ਨਿਵਾਸ ਵਿੱਚ 1500 ਯਾਤਰੀਆਂ ਦੇ ਰਹਿਣ ਦਾ ਪ੍ਰਬੰਧ ਹੋਵੇਗਾ ਅਤੇ ਪਾਰਕਿੰਗ ਦਾ ਵੀ ਖਾਸ ਤੋਰ ਤੇ ਪ੍ਰਬੰਧ ਹੋਵੇਗਾ। ਉਹਨਾਂ ਕਿਹਾ ਕਿ ਬਜ਼ੁਰਗਾਂ ਲਈ ਲਿਫਟਾਂ ਦਾ ਪ੍ਰਬੰਧ ਹੋਵੇਗਾ।

ਇਹ ਕੰਮ ਦੋ ਸਾਲ ਵਿੱਚ ਪੂਰਾ ਕੀਤਾ ਜਾਵੇਗਾ।ਇਸ ਮੋਕੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਭਾਈ ਫੁਲਾ ਸਿੰਘ, ਭਾਈ ਅਵਤਾਰ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਰਣਜੀਤ ਸਿੰਘ ਪੰਜ ਪਿਆਰੇ, ਦਿਲਜੀਤ ਸਿੰਘ ਬੇਦੀ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਅਮਰਜੀਤ ਸਿੰਘ ਚਾਵਲਾ, ਦਿਲਜੀਤ ਸਿੰਘ ਭਿੰਡਰ, ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ, ਰੇਸ਼ਮ ਸਿੰਘ ਮਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਭਾਈ ਸੁਖਵਿੰਦਰ ਸਿੰਘ ਸਾਬਕਾ ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਗੀਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ , ਮਹਿੰਦਰ ਸਿੰਘ ਵਾਲਿਆ ਪ੍ਰਧਾਨ ਨਗਰ ਕੌਸ਼ਲ ਸ੍ਰੀ ਅਨੰਦਪੁਰ ਸਾਹਿਬ, ਮਨਪ੍ਰੀਤ ਸਿੰਘ ਐਕਸੀਅਨ, ਹਰਪ੍ਰੀਤ ਸਿੰਘ ਐ.ਡੀ.ਓ, ਅਮਨਦੀਪ ਸਿੰਘ ਮੀਤ ਮਨੇਜਰ, ਅਮਰਜੀਤ ਸਿੰਘ ਮੀਤ ਮਨੇਜਰ ਗੁ:ਪਤਾਲਪੁਰੀ ਸਾਹਿਬ, ਬਾਬਾ ਭਿੰਦਾ ਸਿੰਘ, ਬਾਬਾ ਕਾਲਾ ਸਿੰਘ, ਬਾਬਾ ਇੰਦਰ ਸਿੰਘ ਗੁ: ਦੁਖ ਨਿਵਾਰਨ ਸਾਹਿਬ ਪਟਿਆਲਾ, ਐਡਵੋਕੇਟ ਹਰਦੇਵ ਸਿੰਘ ਸੂਚਨਾ ਅਫਸਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਮਨਜਿੰਦਰ ਸਿੰਘ ਬਰਾੜ, ਭਾਈ ਜਰਨੈਲ ਸਿੰਘ, ਬਲਵਿੰਦਰ ਸਿੰਘ ਜੇ.ਈ, ਲਾਲਾ ਜੋਤੀ ਪ੍ਰਸਾਦ, ਤੇਜਿੰਦਰ ਸਿੰਘ ਪੱਪੂ, ਯੁਵਰਾਜ ਸਿੰਘ ਬਿੱਲੂ, ਮਿਸਤਰੀ ਹਾਕਮ ਸਿੰਘ, ਸੁਰਿੰਦਰ ਸਿੰਘ ਭਿੰਦਰ, ਗੁਰਮੀਤ ਸਿੰਘ ਟਿਨਾ, ਜੰਗ ਬਹਾਦਰ ਸਿੰਘ, ਸਰੂਪ ਸਿੰਘ, ਮਨਿੰਦਰ ਸਿੰਘ ਸਾਹਿਬ, ਲਖਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Share Button

Leave a Reply

Your email address will not be published. Required fields are marked *