ਮੰਤਰੀ ਮੰਡਲ ‘ਚ ਦਲਿਤ ਭਾਈਚਾਰੇ ਦਾ ਕੋਈ ਵਿਧਾਇਕ ਨਾ ਲੈਣਾ ਵਿਸ਼ਵਾਸ ਘਾਤ : ਬਾਦਲ

ss1

ਮੰਤਰੀ ਮੰਡਲ ‘ਚ ਦਲਿਤ ਭਾਈਚਾਰੇ ਦਾ ਕੋਈ ਵਿਧਾਇਕ ਨਾ ਲੈਣਾ ਵਿਸ਼ਵਾਸ ਘਾਤ : ਬਾਦਲ

6545455ਪੰਜਾਬ ਸਰਕਾਰ ਨੇ ਕੈਬਨਿਟ ਦਾ ਵਿਸਥਾਰ ਕਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੇ ਇਸ ‘ਚ ਆਪਣੇ 9 ਨਵੇਂ ਮੰਤਰੀ ਸ਼ਾਮਿਲ ਕੀਤੇ ਹਨ। ਪਰ ਕਾਂਗਰਸ ਸਰਕਾਰ ਨੇ ਕੋਈ ਵੀ ਦਲਿਤ ਭਾਈਚਾਰੇ ਦਾ ਵਿਧਾਇਕ ਮੰਤਰੀ ਮੰਡਲ ‘ਚ ਸ਼ਾਮਿਲ ਨਹੀਂ ਕੀਤਾ। ਜਿਸ ਦਾ ਪ੍ਰਕਾਸ ਸਿੰਘ ਬਾਦਲ ਨੇ ਵਿਰੋਧ ਜਤਾਇਆ ਹੈ ਅਤੇ ਇਸ ਨੂੰ ਮੰਦਭਾਗਾ ਦੱਸਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਗਰੀਬਾਂ ਦੀ ਰਖਵਾਲੀ ਦਾ ਦਾਅਵਾ ਕਰਨ ਵਾਲੀ ਕਾਂਗਰਸ ਪਾਰਟੀ ਵੱਲੋਂ ਮੌਜੂਦਾ ਮੰਤਰੀ ਮੰਡਲ ਵਿੱਚ ਦਲਿਤ ਭਾਈਚਾਰੇ ਅਤੇ ਪੱਛੜੀਆਂ ਸ਼੍ਰੇਣੀਆਂ ਦਾ ਕੋਈ ਵੀ ਵਿਧਾਇਕ ਨਾ ਲੈਣਾ ਇਨ੍ਹਾਂ ਨਾਲ ਵੱਡਾ ਵਿਸ਼ਵਾਸ ਘਾਤ ਕੀਤਾ ਹੈ ਪੰਜਾਬ ਕੈਬਨਿਟ ਦੇ ਵਿੱਚ 5 ਤੋਂ 6 ਵਿਧਾਇਕ ਦਲਿਤ ਭਾਈਚਾਰੇ ਨਾਲ ਜੁੜੇ ਹੋਣੇ ਚਾਹੀਦੇ ਹਨ, ਪਰ ਅਰੁਣਾ ਚੌਧਰੀ ਤੇ ਸਾਧੂ ਸਿੰਘ ਧਰਮਸੋਤ ਵਰਗੇ ਦਲਿਤ ਵਿਧਾਇਕ ਪਹਿਲੀ ਲਿਸਟ ‘ਚ ਸ਼ਾਮਿਲ ਹੋਏ ਸਨ ਪਰ ਇਸ ਨਵੀਂ ਲਿਸਟ ‘ਵਿੱਚ ਕੋਈ ਵੀ ਦਲਿਤ ਵਿਧਾਇਕ ਸ਼ਾਮਿਲ ਨਹੀਂ ਕੀਤਾ ਗਿਆ। ਜਿਸ ਕਾਰਨ ਪ੍ਰਕਾਸ ਸਿੰਘ ਬਾਦਲ ਨੇ ਇਸ ਦੀ ਕਰੜੇ ਸ਼ਬਦਾਂ ‘ਚ ਨਿੰਦਿਆ ਕੀਤੀ ਹੈ।

Share Button

Leave a Reply

Your email address will not be published. Required fields are marked *