Wed. Sep 18th, 2019

ਮੰਡੀ ਮੁੱਲਾਂਪੁਰ ਨੰਬਰਦਾਰਾ ਯੂਨੀਅਨ ਦੀ ਮੀਟਿੰਗ

ਮੰਡੀ ਮੁੱਲਾਂਪੁਰ ਨੰਬਰਦਾਰਾ ਯੂਨੀਅਨ ਦੀ ਮੀਟਿੰਗ

ਮੁੱਲਾਂਪੁਰ-ਦਾਖਾ, 2 ਜੁਲਾਈ (ਮਲਕੀਤ ਸਿੰਘ)-ਸਬ ਤਹਿਸੀਲ ਮੁੱਲਾਂਪੁਰ-ਦਾਖਾ ਨਾਲ ਜੁੜੇ ਨੰਬਰਦਾਰਾਂ ਦੀ ਅਹਿਮ ਮੀਟਿੰਗ ਤਹਿਸੀਲ ਕੰਪਲੈਕਸ ਵਿਖੇ ਪ੍ਰਧਾਨ ਹਰਵਿੰਦਰ ਸਿੰਘ ਬੜੈਚ ਦੀ ਪ੍ਰਧਾਨਗੀ ਹੇਠ ਹੋਈ। ਨੰਬਰਦਾਰਾਂ ਨੂੰ ਕੰਮ ਦੌਰਾਨ ਦਰਪੇਸ਼ ਮੁਸ਼ਕਿਲਾਂ ਪ੍ਰਤੀ ਵਿਚਾਰ-ਵਟਾਂਦਰੇ ਬਾਅਦ ਸਰਕਾਰ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਨੰਬਰਦਾਰੀ ਜੱਦੀ-ਪੁਸ਼ਤੀ ਕਰਨ ਵਾਲੇ ਬਿਆਨ ਨੂੰ ਹਵਾਈ ਬਿਆਨ ਦੱਸਦਿਆਂ ਪ੍ਰਧਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਜਾਂ ਤਾਂ ਜੱਦੀ-ਪੁਸ਼ਤੀ ਸਬੰਧੀ ਵਿਧਾਨ ਸਭਾ ‘ਚ ਨੋਟੀਫਿਕੇਸ਼ਨ ਪਾਸ ਕੀਤਾ ਜਾਵੇ ਜਾਂ ਫਿਰ ਮੰਤਰੀ ਸਾਹਿਬਾਨ ਅਜਿਹੇ ਹਵਾਈ ਤੀਰ ਛੱਡਣੇ ਬੰਦ ਕਰ ਦੇਣ, ਕਿਉਂਕਿ ਚੋਣ ਵਰੇ ‘ਚ ਅਜਿਹਾ ਲਾਰਾ ਸ਼ੋਭਾ ਨਹੀਂ ਦਿੰਦਾ। ਚੇਅਰਮੈਨ ਗੁਰਮੀਤ ਸਿੰਘ ਪਮਾਲੀ, ਮੀਤ ਪ੍ਰਧਾਨ ਹਰਭਜਨ ਸਿੰਘ, ਮੱਲ ਸਿੰਘ ਮੁੱਲਾਂਪੁਰ ਕਿਹਾ ਕਿ ਨੰਬਰਦਾਰਾਂ ਲਈ ਮੁਫ਼ਤ ਬੱਸ ਸਫ਼ਰ, ਤਹਿਸੀਲ ਕੰਪਲੈਕਸ ‘ਚ ਵੱਖਰਾ ਕਮਰਾ, ਥਾਣਿਆਂ ‘ਚ ਮਾਣ-ਸਨਮਾਨ ਵਰਗੀਆਂ ਮੰਗਾਂ ਸਰਕਾਰ ਨੂੰ ਖੁਦ ਹੀ ਲਾਗੂ ਕਰ ਦੇਣੀਆਂ ਚਾਹੀਦੀਆਂ ਹਨ। ਮੀਟਿੰਗ ਸਮੇਂ ਨੰਬਰਦਾਰਾਂ ਵੱਲੋਂ ਜਨਤਕ ਮੰਗ ਸਰਕਾਰ ਅੱਗੇ ਰੱਖਦਿਆਂ ਕਿਹਾ ਕਿ ਸਰਕਾਰ ਨੂੰ ਪਿੰਡਾਂ ਅੰਦਰ ਪੀਣ ਵਾਲੇ ਪਾਣੀ ਲਈ ਟੈਂਕੀ ਦੀ ਮੋਟਰ ਦਾ ਬਿੱਲ ਕਿਸਾਨਾਂ ਦੇ ਟਿਊਬਵੈੱਲ ਕੁਨੈਕਸ਼ਨਾਂ ਵਾਂਗ ਮੁਆਫ਼ ਹੋਣਾ ਚਾਹੀਦਾ ਹੈੈ। ਇਸ ਸਮੇਂ ਗੁਰਿੰਦਰ ਸਿੰਘ ਕੈਲਪੁਰ, ਅੱਛਰ ਸਿੰਘ ਹਸਨਪੁਰ, ਿਪਾਲ ਸਿੰਘ ਗਹੌਰ, ਨਿਰਮਲ ਸਿੰਘ ਕੈਲਪੁਰ, ਜਗਜੀਤ ਸਿੰਘ ਕੈਲਪੁਰ, ਕੇਵਲ ਸਿੰਘ ਦੇਤਵਾਲ, ਰਣਜੀਤ ਸਿੰਘ ਪਮਾਲੀ, ਦਰਸ਼ਨ ਸਿੰਘ ਖੰਜਰਵਾਲ, ਸਿਕੰਦਰ ਸਿੰਘ ਗਹੌਰ, ਰਣਜੀਤ ਸਿੰਘ ਬੜੈਚ, ਅਜੀਤ ਸਿੰਘ ਕੈਲਪੁਰ, ਹਰਦੀਪ ਸਿੰਘ ਪਮਾਲੀ, ਗੁਰਦੇਵ ਸਿੰਘ ਖੰਜਰਵਾਲ ਤੇ ਹੋਰ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: