ਮੰਡੀ ਦੇਵੀਗੜ੍ਹ ਵਿਖੇ ਭਗਵੰਤ ਮਾਨ ਦੀ ਰੈਲੀ ਦਾ ਇਕੱਠ ਦੇਖ ਹਲਕਾ ਸਨੌਰ ਦੀਆਂ ਵਿਰੋਧੀ ਪਾਰਟੀਆਂ ਦੇ ਉੱਡੇ ਹੋਸ਼

ss1

ਮੰਡੀ ਦੇਵੀਗੜ੍ਹ ਵਿਖੇ ਭਗਵੰਤ ਮਾਨ ਦੀ ਰੈਲੀ ਦਾ ਇਕੱਠ ਦੇਖ ਹਲਕਾ ਸਨੌੌਰ ਦੀਆਂ ਵਿਰੋਧੀ ਪਾਰਟੀਆਂ ਦੇ ਉੱਡੇ ਹੋਸ਼
ਨਸ਼ਾ ਮੁਕਤ ,ਬੇਰੁਜ਼ਗਾਰੀ ਰਹਿਤ, ਬਣੇਗਾ ਪੰਜਾਬ
ਆਪ ਦੀ ਸਰਕਾਰ ਆਉਣ ਤੇ ਬੁਢਾਪਾ ਪੈਨਸ਼ਨ ਵਿਚ ਹੋਵੇਗਾ ਵਾਧਾ

31-10

ਪਟਿਆਲਾ 30 ਜੁਲਾਈ (ਪ.ਪ.) ਹਲਕੇ ਸਨੌਰ ਵਿਚ ਮੈਬਰ ਪਾਰਲੀਮੈਂਟ ਭਗਵੰਤ ਮਾਨ ਦੁਆਰਾ ਮੰਡੀ ਦੇਵੀਗੜ ਵਿਖੇ ਰੈਲੀ ਕੀਤੀ ਗਈ ਜਿਸ ਵਿਚ ਇਲਾਕੇ ਦੇ ਹਜਾਰਾ ਨੌਜ਼ਵਾਨ ਹੁੰਮ ਹੁੰਮਾ ਕੇ ਪਹੁੰਚੇ । ਰੈਲੀ ਵਿਚ ਮਾਨ ਵਿਰੋਧੀ ਧਿਰਾ ਤੇ ਜੋਰਦਾਰ ਤਰੀਕੇ ਨਾਲ ਵਰਸੇ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਤੇ ਕਾਗਰਸੀ ਸਰਕਾਰ ਪੁਰਾਣੀ ਆਟਾ ਪੀਹਣ ਵਾਲੀ ਚੱਕੀ ਵਾਗ ਹਨ । ਜਿਸ ਦੇ ਦੋ ਚੱਕੇ ਹੁੰਦੇ ਹਨ ਜਿਹੜਾ ਜਿੱਤ ਜਾਂਦਾ ਹੈ ਉਹ ਚਲਦਾ ਰਹਿੰਦਾ ਹੈ ਤੇ ਜਿਹੜਾ ਹਾਰ ਜਾਂਦਾ ਹੈ ਉਹ ਖੜ ਜਾਂਦਾ ਹੈ ਤੇ ਆਮ ਲੋਕਾ ਨੂੰ ਦਾਣਿਆਂ ਦੇ ਵਾਗ ਪੀਸਿਆਂ ਜਾ ਰਿਹਾ ਹੈ । ਮਾਨ ਨੇ ਕਿਹਾ ਕਿ ਪੰਜਾਬ ਵਿਚ ਬੇਰੁਜ਼ਗਾਰੀ ਕਾਫੀ ਹੱਦ ਤੱਕ ਵੱਧ ਗਈ ਜਿਸ ਨੂੰ ਮਿਟਾਉਣ ਲਈ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢਿੰਡਸਾ ਨੇ ਸੰਗਰੂਰ ਜਿਲ੍ਹੇ ਵਿਚ ਬੇਰੁਜ਼ਗਾਰਾ ਦੇ ਵਿਹਲੇ ਬੈਠਣ ਲਈ ਟੇਬਲ ਵੰਡੇ ਜਾ ਰਹੇ ਹਨ ਤੇ ਹੁਣ ਕੁਝ ਦਿਨਾ ਤੱਕ ਖੇਡਣ ਵਾਲੇ ਤਾਸ਼ ਵੰਡਣ ਦੀ ਤਿਆਰੀ ਹੈ । ਤਾ ਜੋ ਲੋਕਾ ਨੂੰ ਉੱਪਰ ਨਾ ਉੱਠਣ ਦਿੱਤਾ ਜਾ ਸਕੇ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਦੀ ਗੱਲ ਕਰਦਿਆਂ ਹੋਇਆਂ ਉਹਨਾ ਲੋਕਾ ਨੂੰ ਦੱਸਿਆਂ ਕਿ ਨੌਜਵਾਨ ਟੈਟ ਦਾ ਪੇਪਰ ਪਾਸ ਕਰ ਕੇ ਪਿੰਡ ਜੈ ਸਿੰਘ ਵਾਲਾ ਆਪਣਾ ਹੱਕ ਮੰਗ ਰਹੇ ਹਨ ਸਰਕਾਰ ਨੇ ਉਹਨਾਂ ਨੂੰ ਮਾਰਨ ਲਈ ਬਿਜਲੀ ਤੇ ਪਾਣੀ ਬੰਦ ਕਰ ਦਿੱਤਾ ਇਕ ਵੀ ਈ.ਟੀ.ਟੀ. ਟੀਚਰਾਂ ਦੀ ਭਰਤੀ ਨਹੀਂ ਕੀਤੀ ਬੇਰੁਜ਼ਗਾਰ ਲਾਈਨਮੈਨਾ ਨੂੰ ਰੁਜ਼ਗਾਰ ਦੇਣ ਦੀ ਥਾਂ ਸਰਕਾਰ ਨੇ ਦਸ ਸਾਲਾ ਤੋਂ ਡੰਡਿਆਂ ਨਾਲ ਹੀ ਸੇਵਾ ਕੀਤੀ ਹੈ ।

ਮਾਨ ਨੇ ਕਿਹਾ ਕਿ ਅਕਾਲੀਆ ਦੁਆਰਾ ਜਲ ਬੱਸਾ ਤੇ ਮੰਗਲ ਗ੍ਰਹਿ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਹਨਾ ਦਾ ਆਮ ਜਨ ਜੀਵਨ ਨਾਲ ਕੋਈ ਸਬੰਧ ਨਹੀਂ । ਉਹਨਾ ਕਿਹਾ ਕਿ ਲੋਕਾ ਨੇ ਮੈਨੂੰ ਐਮ.ਪੀ. ਬਣਾ ਕੇ ਪਾਰਲੀਮੈਂਟ ਵਿਚ ਭੇਜਿਆ ਸੀ ਤੇ ਮੈ ਪਾਰਲੀਮੈਟ ਦੀ ਵੀਡੀੳ ਉਹਨਾਂ ਆਮ ਲੋਕਾ ਨਾਲ ਸ਼ੇਅਰ ਕਰਨ ਵਾਸਤੇ ਹੀ ਬਣਾਈ ਸੀ ਜਿਸ ਤੇ ਹੁਣ ਲੀਡਰ ਕਹਿਣ ਲੱਗ ਗਏ ਦੇਸ਼ ਦੀ ਸੁਰੱਖਿਆ ਖਤਰੇ ਵਿਚ ਪੈ ਗਈ ਪਰ ਜਦੋਂ ਪਾਕਿਸਤਾਨੀਆਂ ਤੇ ਚੀਨ ਵਾਲਿਆਂ ਨੂੰ ਜਹਾਜਾ ਵਿਚ ਬਿਠਾ ਕੇ ਦੇਸ਼ ਵਿਚ ਘੁਮਾਇਆਂ ਜਾਂਦਾ ਹੈ ਕਿ ਉਦੋਂ ਦੇਸ਼ ਨੂੰ ਖਤਰਾ ਨਹੀਂ ਹੋਇਆਂ । ਇਸ ਮੌਕੇ ਆਪ ਦੇ ਸੈਕੜੇ ਵਲੰਟੀਅਰਾ ਤੇ ਆਮ ਲੋਕਾ ਨੇ ਵੀ ਸੰਬੋਧਨ ਕੀਤਾ ਲੋਕਾ ਦਾ ਜੋਸ਼ ਕੱਲ ਦੇਖਦਿਆਂ ਹੀ ਬਣਦਾ ਸੀ ਇਹੋ ਜਿਹਾ ਜਾਪ ਰਿਹਾ ਸੀ ਕਿ ਲੋਕਾ ਨੇ ਹੁਣ ਪ੍ਰਣ ਬਣਾ ਲਿਆ ਹੈ ਉਹ ਸਿਰਫ ਤੇ ਸਿਰਫ ਨਵੀਂ ਸਰਕਾਰ ਬਣਦਿਆ ਦੇਖਣਾ ਚਾਹੁੰਦੇ ਹਨ ਇਕੱਠ ਇੰਨਾ ਹੋ ਗਿਆ ਜਿੱਥੇ ਵੀ ਲੋਕਾ ਨੰ ਜਗ੍ਹਾ ਮਿਲੀ ਆਸ ਪਾਸ ਦੇ ਚੁਬਾਰਿਆਂ, ਦਰੱਖਤਾ ਤੇ ਚੜ੍ਹ ਕੇ ਲੋਕਾ ਨੇ ਭਗਵੰਤ ਮਾਨ ਦੇ ਵਿਚਾਰ ਸੁਣੇ।

Share Button

Leave a Reply

Your email address will not be published. Required fields are marked *