ਮੰਡੀਕਰਨ ਬੋਰਡ ਦੇ ਠੇਕੇਦਾਰ ਨੇ ਸੜਕ ਦੀ ਕੀਤੀ ਲੀਪਾ-ਪੋਚੀ

ss1

ਮੰਡੀਕਰਨ ਬੋਰਡ ਦੇ ਠੇਕੇਦਾਰ ਨੇ ਸੜਕ ਦੀ ਕੀਤੀ ਲੀਪਾ-ਪੋਚੀ
ਮੌਕੇ ਤੇ ਪਹੁੰਚੇ ਐਸਡੀਓ ਵੀ ਨਾ ਕਰਾ ਸਕੇ ਪਿੰਡ ਵਾਸੀਆ ਦੀ ਤਸੱਲੀ
ਮਾਮਲਾ ਸੜਕ ਉੱਤੇ ਘੱਟ ਮਟੀਰੀਅਲ ਪਾਉਣ ਦਾ

22banur-1ਬਨੂੜ, 22 ਸਤੰਬਰ (ਰਣਜੀਤ ਸਿੰਘ ਰਾਣਾ): ਪਿੰਡ ਬੁਟਾ ਸਿੰਘ ਵਾਲਾ ਦੇ ਵਸਨੀਕਾਂ ਨੇ ਪਿੰਡ ਦੀ ਬਨਾਈ ਗਈ ਫਿਰਨੀ ਉੱਤੇ ਘੱਟ ਮਟੀਰੀਅਲ ਪਾਉਣ ਤੇ ਨਿਯਮਾਂ ਅਨੁਸਾਰ ਨਾ ਬਨਾਉਣ ਦਾ ਦੋਸ਼ ਲਾਇਆ ਹੈ।
ਪਿੰਡ ਵਾਸੀ ਹਰਦੇਵ ਸਿੰਘ, ਰਸ਼ਪਾਲ ਸਿੰਘ, ਮੈਂਬਰ ਪੰਚਾਇਤ ਜੋਗਿੰਦਰ ਸਿੰਘ, ਕਰਨੈਲ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਕੌਰ, ਹਰਬੰਸ ਕੌਰ, ਅਵਤਾਰ ਕੌਰ, ਅਸੋਕ ਕੁਮਾਰ, ਸ਼ੈਂਕੀ ਆਦਿ ਦਰਜਨਾਂ ਵਸਨੀਕਾ ਨੇ ਦੱਸਿਆ ਕਿ ਮੰਡੀਕਰਨ ਬੋਰਡ ਵੱਲੋਂ ਅੱਧੇ ਪਿੰਡ ਨੂੰ ਲੱਗਦੀ ਕਰੀਬ ਕਿਲੋਮੀਟਰ ਫਿਰਨੀ ਬਨਾਈ ਗਈ ਹੈ। ਜਿਸ ਉੱਤੇ ਸਹੀ ਮਾਤਰਾ ਵਿੱਚ ਗਟਕਾ ਨਹੀ ਪਾਇਆ ਗਿਆ ਹੈ ਅਤੇ ਵਾਟਰ ਬਾਊਂਡ ਕੀਤੇ ਬਿਨਾ ਪ੍ਰੀਮਿਕਸ਼ ਪਾ ਦਿੱਤਾ। ਉਹ ਵੀ ਸਹੀ ਮਾਤਰਾ ਵਿੱਚ ਨਹੀ ਪਾਇਆ ਗਿਆ। ਉਨਾਂ ਦੱਸਿਆ ਕਿ ਸੜਕ ਦਾ ਲੇਬਲ ਵੀ ਠੀਕ ਨਾ ਹੋਣ ਕਾਰਨ ਭਾਂਵੇ ਸੜਕ ਦਾ ਕੰਮ ਬੰਦ ਕਰਾ ਦਿੱਤਾ ਸੀ, ਪਰ ਠੇਕੇਦਾਰ ਨੇ ਰਾਤੋ-ਰਾਤ ਸੀਲ ਕੋਟ (ਮਿਕਸ਼ ਰੇਤਾ) ਨਾਲ ਪ੍ਰੀਮਿਕਸ਼ ਪੈਣ ਉਪਰੰਤ ਨੰਗੇ ਪਏ ਗਟਕੇ ਨੂੰ ਢੱਕ ਦਿੱਤਾ। ਉਨਾਂ ਕਿਹਾ ਕਿ ਖਸਤਾ ਹਾਲਤ ਫਿਰਨੀ ਦੀ ਬਾਂਰਾ ਸਾਲ ਬਾਅਦ ਸੁਣੀ ਗਈ ਸੀ, ਪਰ ਠੇਕੇਦਾਰ ਨੇ ਲੀਪਾ ਪੋਚੀ ਕਰਕੇ ਕੰਮ ਸਾਰ ਦਿੱਤਾ ਹੈ। ਉਨਾਂ ਦੱਸਿਆ ਕਿ ਅੱਜ ਪਿੰਡ ਦੀ ਸ਼ਿਕਾਇਤ ਉੱਤੇ ਮੰਡੀਕਰਨ ਬੋਰਡ ਦੇ ਐਸਡੀਓ ਮੌਕਾ ਵੇਖਣ ਆਏ ਸਨ, ਪਰ ਉਹ ਪਿੰਡ ਵਾਸੀਆ ਦੀ ਤਸੱਲੀ ਨਹੀ ਕਰਾ ਸਕੇ। ਉਨਾਂ ਛੇਤੀ ਹੀ ਸੜਕ ਟੁੱਟਣ ਦਾ ਖਦਸ਼ਾ ਪ੍ਰਗਟਾਇਆ ਹੈ। ਪਿੰਡ ਵਾਸੀਆ ਨੇ ਪ੍ਰਸ਼ਾਸਨ ਅਤੇ ਮੰਡੀਕਰਨ ਬੋਰਡ ਦੇ ਉੱਚ ਅਧਿਕਾਰੀਆ ਤੋਂ ਸੜਕ ਦੀ ਜਾਂਚ ਦੀ ਮੰਗ ਕੀਤੀ ਹੈ।
ਇਸ ਸਬੰਧੀ ਮੌਕੇ ਤੇ ਪਹੁੰਚੇ ਮੰਡੀਕਰਨ ਬੋਰਡ ਦੇ ਐਸਡੀਓ ਮਨਜੀਤ ਸਿੰਘ ਪੱਤਰਕਾਰਾ ਨਾਲ ਗੱਲ ਕਰਦਿਆ ਦੱਸਿਆ ਕਿ ਘੱਟ ਗਟਕਾ ਪੈਣ ਨਾਲ ਸੜਕ ਉੱਚੀ ਨੀਵੀ ਲੱਗ ਰਹੀ ਹੈ, ਪਰ ਸੜਕ ਵਿਭਾਗ ਦੇ ਨਿਯਮਾਂ ਅਨੁਸਾਰ ਬਨਾਈ ਗਈ ਹੈ ਤੇ ਬਣਦਾ ਮਟੀਰੀਅਲ ਪਾਇਆ ਗਿਆ ਹੈ।

Share Button

Leave a Reply

Your email address will not be published. Required fields are marked *