ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਨੱਕੋ ਨੱਕ ਭਰੀਆਂ

ss1

ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਨੱਕੋ ਨੱਕ ਭਰੀਆਂ
ਖਰੀਦ ਅਧਿਕਾਰੀ ਤੇ ਸੈਲਰ ਮਾਲਕ ਕਿਸਾਨਾਂ ਨੂੰ ਕਰ ਰਹੇ ਨੇ ਜਲੀਲ

picsart_10-31-04-37-47ਦਿੜ੍ਹਬਾ ਮੰਡੀ 3 ਨਵੰਬਰ (ਰਣ ਸਿੰਘ ਚੱਠਾ)ਦਿੜਬੇ ਹਲਕੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਸੁਸਤ ਹੋਣ ਕਾਰਨ ਮੰਡੀਆਂ ਨੱਕੋ ਨੱਕ ਭਰ ਗਈਆਂ ਹਨ।ਕਿਸਾਨਾਂ ਨੇ ਖਰੀਦ ਅਧਿਕਾਰੀਆਂ ਤੇ ਸੈਲਰ ਮਾਲਕ ’ਤੇ ਉਹਨਾਂ ਨੂੰ ਜਲੀਲ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਧੀਮੀ ਗਤੀ ਦੀ ਰਫਤਾਰ ਨਾਲ ਮੰਡੀਆਂ ਵਿੱਚ ਹੋ ਰਹੀ ਬੋਲੀ ਕਾਰਨ ਕਿਸਾਨਾਂ ਦੀ ਖੱਜਲ ਖੁਆਰੀ ਵਧ ਗਈ ਹੈ ਅਤੇ ਕੁਝ ਦਿਨਾਂ ਤੋਂ ਪੈ ਰਹੀ ਧੁੰਦ ਨੇ ਝੋਨੇ ਦੀ ਨਮੀ ਦੇ ਵਿੱਚ ਵਾਧਾ ਕਰ ਦਿੱਤਾ ਹੈ ਅਤੇ ਜਿਸ ਕਾਰਨ ਖਰੀਦ ਏਜੰਸ਼ੀਆਂ ਦੇ ਇੰਸਪੈਕਟਰ ਆਪਣੀ ਮਰਜ਼ੀ ਦੇ ਨਾਲ ਜਾਂ ਸ਼ੈਲਰ ਮਾਲਕਾਂ ਦੇ ਕਹੇ ਤੋਂ ਝੋਨੇ ਦੀ ਬੋਲੀ ਲਾਉਂਦੇ ਹਨ।ਜਿਸ ਕਾਰਨ ਕਿਸਾਨਾਂ ਦੇ ਵਿੱਚ ਗੁੱਸਾ ਪੈਦਾ ਹੋ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਿਲ੍ਹਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੈਲਰ ਮਾਲਕ ਕਿਸਾਨਾਂ ਦੀ ਝੋਨੇ ਦੀ ਢੇਰੀ ਖੁਦ ਚੈੱਕ ਕਰਦੇ ਹਨ ਅਤੇ ਜੋ ਨਮੀ ਪਹਿਲਾਂ 16-17 ਦੇ ਵਿਚਕਾਰ ਸੀ ਹੁਣ ਧੁੰਦ ਦੇ ਕਾਰਨ ਉਹੀ ਨਮੀ 18-19 ਤੇ ਪਹੁੰਚ ਗਈ ਹੈ ਅਤੇ ਸੈਲਰ ਮਾਲਕ ਮਰਜ਼ੀ ਦੇ ਨਾਲ ਢੇਰੀ ਨੂੰ ਲਾਉਣ ਵਾਸਤੇ ਹਾਂ ਕਹਿੰਦੇ ਹਨ ਅਤੇ ਇੰਸਪੈਕਟਰ ਉਹੀ ਢੇਰੀ ਦੀ ਬੋਲੀ ਲਾਉਂਦਾ ਹੈ। ਇਸੇ ਤਰ੍ਹਾਂ ਹੀ ਪਿੰਡ ਛਾਜਲੀ,ਜਖੇਪਲ,ਫਲੇੜਾ,ਖਡਿਆਲ,ਚੱਠਾ ਨੰਨਹੇੜਾ,ਦੀਆਂ ਮੰਡੀਆਂ ਨੱਕੋ ਨੱਕ ਭਰੀਆਂ ਪਈਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਦਮ ਮੌਸਮ ਵਿੱਚ ਆਈ ਤਬਦੀਲੀ ਕਾਰਨ ਝੋਨੇ ਵਿੱਚ ਨਮੀ ਵਧੀ ਹੈ ਇਸ ਲਈ ਖਰੀਦ ਏਜੰਸੀਆਂ 18-19 ਨਮੀ ਵਾਲੇ ਝੋਨੇ ਦੀ ਖਰੀਦ ਕਰਨ।ਕਿਸਾਨ ਆਗੂ ਨੇ ਕਿਹਾ ਕਿ ਕਈ ਮੰਡੀਆਂ ਵਿੱਚ ਕਿਸਾਨ 10-10 ਦਿਨਾਂ ਤੋਂ ਆਪਣੀ ਬੋਲੀ ਦੀ ਉਡੀਕ ਵਿੱਚ ਬੈਠੇ ਹਨ ਜਿੰਨ੍ਹਾਂ ਦੀ ਦੀਵਾਲੀ ਵੀ ਮੰਡੀਆਂ ਵਿੱਚ ਹੀ ਲੰਘੀ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਕਿਸਾਨਾਂ ਨੂੰ 24 ਘੰਟਿਆਂ ਵਿੱਚ ਫਸਲ ਦੀ ਤੁਲਾਈ ਕਰਕੇ ਉਹਨਾਂ ਨੂੰ ਪੇਮੈਂਟ ਦਿੱਤੀ ਜਾਵੇਗੀ। ਪਰ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ ਵਾਲੀ ਗੱਲ ਹੈ। ਅੱਜ ਵੀ ਮੰਡੀਆਂ ਵਿੱਚ ਲਗਾਤਾਰ ਝੋਨਾ ਆ ਰਿਹਾ ਹੈ ਜਿਹੜੀਆਂ ਖਰੀਦ ਏਜੰਸ਼ੀਆਂ ਸੈਲਰ ਮਾਲਕਾਂ ਤੇ ਨਿਰਭਰ ਹੋ ਕੇ ਰਹਿ ਗਈਆਂ ਹਨ ਉਥੇ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਸਮੱਸਿਆ ਵਧ ਗਈ ਹੈ। ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਦੇ ਵੀ ਬਰਦਾਸਤ ਨਹੀਂ ਕਰੇਗੀ। ਜੇਕਰ ਕਿਸਾਨਾਂ ਦੀ ਸਮੱਸਿਆ ਵੱਲ ਫੌਰੀ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ। ਹੋਰਨਾਂ ਤੋਂ ਇਲਾਵਾ ਬਾਵਾ ਸਿੰਘ ਛਾਜਲੀ ਸੰਤਰਾਮ ਛਾਜਲੀ,ਦਲੀਪ ਸਿੰਘ ਖਡਿਆਲ,ਰਣਜੀਤ ਸਿੰਘ ਮੋੜ,ਮਲਕੀਤ ਸਿੰਘ ਤੂਰਬੰਨਜਾਰਾ,ਗੁਰਮੀਤ ਸਿੰਘ ਚੱਠਾ,ਧੰਨਾ ਸਿੰਘ ਚੱਠਾ,ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *