ਮੰਡੀਆਂ ਵਿੱਚ ਕਣਕ ਦੀ ਫਸਲ ਦੀ ਅਜੇ ਤੱਕ ਐਫ ਸੀ ਆਈ ਨੇ ਬੋਲੀ ਵੀ ਨਹੀਂ ਕਾਰਵਾਈ ਸ਼ੁਰੂ, ਕਿਸਾਨਾਂ ਕੀਤੀ ਨਾਅਰੇਬਾਜੀ

ਮੰਡੀਆਂ ਵਿੱਚ ਕਣਕ ਦੀ ਫਸਲ ਦੀ ਅਜੇ ਤੱਕ ਐਫ ਸੀ ਆਈ ਨੇ ਬੋਲੀ ਵੀ ਨਹੀਂ ਕਾਰਵਾਈ ਸ਼ੁਰੂ, ਕਿਸਾਨਾਂ ਕੀਤੀ ਨਾਅਰੇਬਾਜੀ
ਕਿਸਾਨਾਂ ਨੂੰ ਹੋਣਾ ਪੈ ਰਿਹਾ ਖੱਜਲ ਖੁਆਰ, ਦਫਤਰਾ ਦਾ ਕੀਤਾ ਜਾਏਗਾ ਘਿਰਾਓ

ਬੁਢਲਾਡਾ 15, ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਕਣਕ ਦੀ ਫਸਲ ਦੀ ਵਾਡੀ ਤੋਂ ਬਾਦ ਹੁਣ ਕਿਸਾਨ ਮੰਡੀਆਂ ਵਿੱਚ ਵੇਚਣ ਨੂੰ ਲੈ ਕੇ ਰੁਲ ਰਿਹਾ ਹੈ ਪਰ ਮੰਡੀਆਂ ਵਿੱਚ ਫ਼ਸਲ ਦੀ ਬੋਲੀ ਵੀ ਸ਼ੁਰੂ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਕਿਸਾਨਾਂ ਨੂੰ ਬਹੁਤ ਮੁਸਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਨ ਕਿਸਾਨਾਂ ਵਲੋਂ ਪ੍ਰਸ਼ਾਸ਼ਨ ਖਿਲਾਫ ਨਾਰੇਬਾਜੀ ਵੀ ਕੀਤੀ ਗਈ। ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਵੱਖ ਵੱਖ ਮੰਡੀਆਂ ਦਾ ਦੌਰਾ ਕਰਨ ਤੋਂ ਬਾਦ ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਇੱਕ ਅਪ੍ਰੈਲ ਤੋ ਕਣਕ ਖਰੀਦ ਕਰਨ ਦੇ ਬਾਅਦੇ ਕਰ ਰਹੀ ਹੈ ਪਰ ਅੱਜ 14 ਅਪ੍ਰੈਲ ਤੱਕ ਜੋ ਕਿਸਾਨ ਘੱਟੋ-ਘੱਟ ਹਫਤੇ ਭਰ ਤੋ ਮੰਡੀਆਂ ਵਿੱਚ ਬੈਠੇ ਰੁਲ ਰਹੇ ਹਨ । ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਅਤੇ ਵਿਤ ਸਕੱਤਰ ਦਰਸ਼ਨ ਸਿੰਘ ਗੁਰਨੇ ਨੇ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਕਣਕ ਦੀ ਫ਼ਸਲ ਨੂੰ ਲੈਕੇ ਤਾਂ ਪਹੁੰਚ ਚੁੱਕਿਆ ਹੈ ਪਰ ਅਜੇ ਤੱਕ ਫ਼ਸਲ ਦੀ ਬੋਲੀ ਵੀ ਸ਼ੁਰੂ ਨਹੀਂ ਕੀਤੀ ਗਈ ਜਿਸ ਕਰਕੇ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਓਹਨਾ ਕਿਹਾ ਕਿ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਵੱਡੇ ਵੱਡੇ ਦਮਗਜੇ ਮਾਰ ਰਹੇ ਹਨ ਕਿ ਕਿਸਾਨਾਂ ਦਾ ਦਾਨਾ ਦਾਨਾ ਸਮੇਂ ਸਿਰ ਖਰੀਦਿਆ ਜਾਵੇਗਾ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਓਹਨਾ ਵਲੋਂ ਅੱਜ ਕਈ ਮੰਡੀਆਂ ਅਤੇ ਸੈਂਟਰਾ ਵਿਚ ਜਾ ਕੇ ਕਿਸਾਨਾਂ ਦੀ ਫਸਲ ਦਾ ਜਾਇਜ਼ਾ ਲਿਆ ਗਿਆ ਤਾਂ ਸਰਕਾਰ ਦੇ ਵਾਅਦਿਆਂ ਤੋਂ ਉਲਟ ਹਕੀਕਤ ਕੁਝ ਹੋਰ ਹੀ ਦੇਖਣ ਨੂੰ ਮਿਲੀ ਜਿਵੇ ਕਿ ਜਿਥੇ ਐਫ ਸੀ ਆਈ ਦੀ ਖਰੀਦ ਹੈ ਨੇ ਅਜੇ ਤੱਕ ਫ਼ਸਲ ਦੀ ਬੋਲੀ ਵੀ ਨਹੀਂ ਕਾਰਵਾਈ ਨਾ ਹੀ ਕਣਕ ਖਰੀਦੀ। ਓਹਨਾ ਕਿਹਾ ਕਿ ਅਜੇ ਤੱਕ ਕਈ ਮੰਡੀਆ ਕਿਸਨਗੜ੍ਹ, ਭਾਵਾਂ, ਚੱਕਆਲੀਸ਼ੇਰ, ਰਿਓਦ ਆਦਿ ਸਮੇਤ 11 ਸੈਂਟਰ ਐਫ ਸੀ ਆਈ ਨੂੰ ਅਲਾਟ ਕੀਤੇ ਹੋਏ ਹਨ ਜਿਨ੍ਹਾਂ ਵਿਚ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਓਹਨਾ ਕਿਹਾ ਕਿ ਇਹਨਾਂ ਮੰਡੀਆਂ ਵਿੱਚ ਬਰਦਾਨਾ ਵੀ ਨਹੀਂ ਪਹੁੰਚਾਇਆ ਗਿਆ । ਅਤੇ ਜਿਹੜੀਆਂ ਮੰਡੀਆਂ ਵਿਚ ਬੋਲੀ ਲਾਈ ਗਈ ਉਥੋਂ ਕਣਕ ਦੀਆਂ ਬੋਰੀਆਂ ਨਹੀਂ ਚੁੱਕੀਆਂ ਜਾ ਰਹੀਆਂ ਓਹਨਾ ਕਿਹਾ ਕਿ ਕਿਸਾਨਾਂ ਵਲੋਂ ਮੰਡੀਆਂ ਵਿੱਚ ਕਈ ਦਿਨ ਬੀਤਣ ਤੋਂ ਬਾਦ ਵੀ ਅਧਿਕਾਰੀ ਟਸ ਤੋਂ ਮਸ ਨਹੀਂ ਹੋ ਰਹੇ। ਜਥੇਬੰਦੀ ਦੇ ਆਗੂ ਲਛਮਣ ਸਿੰਘ ਚੱਕ ਅਲੀਸ਼ੇਰ ਨੇ ਕਿਹਾ ਕਿ ਜੇਕਰ ਕਿਸਾਨਾ ਨੂੰ ਮੰਡੀਆਂ ਵਿੱਚ ਆ ਰਹੀ ਸਮਸਿਆ ਨੂੰ ਜਲਦ ਹੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇ ਵਿੱਚ ਸਬੰਧਤ ਅਧਿਕਾਰੀਆਂ ਦੇ ਦਫਤਰਾ ਦਾ ਘਿਰਾਓ ਅਤੇ ਸੜਕਾ ਜਾਮ ਕੀਤੀਆਂ ਜਾਣਗੀਆਂ। ਓਹਨਾ ਮੰਗ ਕੀਤੀ ਕਿ ਮੰਡੀਆਂ ਵਿੱਚ ਫ਼ਸਲ ਦੀ ਬੋਲੀ ਜਲਦ ਤੋਂ ਜਲਦ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਮੁਸ਼ਕਿਲਾ ਦਾ ਸਾਹਮਣਾ ਨਾ ਕਰਨਾ ਪਵੇ।

Share Button

Leave a Reply

Your email address will not be published. Required fields are marked *

%d bloggers like this: