ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਲਈ ਓ.ਬੀ.ਸੀ ਵਰਗ ਵਲੋਂ ਮੰਗੀਆਂ ਮੰਗਾਂ

ss1

ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਲਈ ਓ.ਬੀ.ਸੀ ਵਰਗ ਵਲੋਂ ਮੰਗੀਆਂ ਮੰਗਾਂ

ਬਰੇਟਾ 19 ਦਸੰਬਰ (ਰੀਤਵਾਲ) ਭਾਰਤ ਨੂੰ ਅਜ਼ਾਦ ਹੋਏ ਲਗਭਗ 70 ਵਰ੍ਹੇ ਬੀਤਣ ਤੇ ਵੀ ਓ.ਬੀ.ਸੀ/ ਬੀ.ਸੀ ਵਰਗ ਨੂੰ ਅਜੇ ਤੱਕ ਅਣਗੌਲਿਆ ਕੀਤਾ ਗਿਆ ਹੈ।ਭਾਰਤ ਵਿੱਚ ਸਮੇਂ-ਸਮੇਂ ਵੱਖ-ਵੱਖ ਅੰਕੜੇ ਇਕੱਤਰ ਕੀਤੇ ਜਾਂਦੇ ਹਨ ਅਤੇ ਓ.ਬੀ.ਸੀ ਵਰਗ ਦੀ ਅਬਾਦੀ ਦਾ ਅੰਦਾਜ਼ਾ ਨਹੀਂ ਲਗਾ ਸਕੇ।ਜਿਸ ਤੋਂ ਸ਼ਪੱਸਟ ਹੁੰਦਾ ਹੈ ਕਿ ਇਸ ਵਰਗ ਦੇ ਲੋਕਾਂ ਦੀ ਭਲਾਈ ਲਈ ਕੋਈ ਸਾਰਥਕ ਨੀਤੀ ਨਹੀਂ ਬਣੀ,ਜਿਸ ਦਾ ਸਿੱਟਾ ਪ੍ਰਤੱਖ ਹੈ।ਇਹ ਵਰਗ ਅੱਜ ਵੀ ਅਣਗੌਲਿਆ ਹੈ ਅਤੇ ਸਿੱਖਿਅਕ, ਸਮਾਜਿਕ ਤੇ ਆਰਥਿਕ ਤੌਰ ‘ਤੇ ਪਛੜਿਆ ਹੈ।ਇਸ ਦਾ ਕਾਰਨ ਮੌਜ਼ੂਦਾ ਹਾਲਾਤਾਂ ਵਿੱਚ ਵੀ ਇਸ ਵਰਗ ਦੀ ਰਾਜਨਤਿਕ ਖੇਤਰ, ਸਰਕਾਰੀ ਸਰਵਿਸ, ਉਦਯੋਗਿਕ ਖੇਤਰ ਆਦਿ ਵਿੱਚ ਪ੍ਰਤੀਨਿਧਤਾ ਨਾ-ਮਾਤਰ ਹੈ।ਉਚਿਤ ਪ੍ਰਤੀਨਿਧਤਾ ਨਾ ਮਿਲਣ ਕਾਰਨ ਇਹ ਵਰਗ ਥਾਂ-ਥਾਂ ਖੱਜਲ-ਖੁਆਰ ਹੋ ਰਿਹਾ ਹੈ। ਇਸ ਵਰਗ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਲਿਆਉਂਦੇ ਹੋਏ ਓ.ਬੀ.ਸੀ. ਵੈੱਲਫੇਅਰ ਫ਼ਰੰਟ ਪੰਜਾਬ ਦੇ ਪ੍ਰਧਾਨ, ਰਾਜਵਿੰਦਰ ਸਿੰਘ ਖੱਤਰੀਵਾਲਾ ਅਤੇ ਜਨਰਲ ਸਕੱਤਰ ਹਰਜਿੰਦਰ ਹਾਂਡਾ ਨੇ ਸਾਝੇ ਤੌਰ ਤੇ ਪੱਤਰਕਾਰ ਨੂੰ ਦੱਸਿਆ ਕਿ ਪੰਜਾਬ ਬੀ.ਸੀ / ਓ.ਬੀ.ਸੀ ਵਰਗ ਮੁੱਖ ਮੰਗਾਂ ਮੰਗਦਾ ਹੈ ਜਿਵੇਂ ਕਿ ਪੰਜਾਬ ਵਿੱਚ ਸਰਕਾਰੀ ਯੋਜਨਾਵਾਂ ਨੂੰ ਸਚਾਰੂ ਰੂਪ ਵਿੱਚ ਲਾਗੂ ਕਰਨ ਲਈ ਸੰਵਿਧਾਨ ਵਿੱਚ ਦਰਜ ਬੀ.ਸੀ, ਐਸ.ਸੀ ਅਤੇ ਆਮ ਵਰਗ ਦੀ ਜਨਗਣਨਾ ਕਰਵਾ ਕੇ ਜਨਤਕ ਕੀਤੀ ਜਾਵੇ,ਮੰਡਲ ਕਮਿਸ਼ਨ ਰਿਪੋਰਟ ਇੰਨ-ਬਿੰਨ ਲਾਗੂ ਕੀਤੀ ਜਾਵੇ ਅਤੇ ਪਿੰਡ ਪੱਧਰ ਤੋਂ ਵਿਧਾਨ ਸਭਾ ਪੱਧਰ ਤੱਕ ਅਤੇ ਸਮੂਹ ਬੋਰਡ ਅਤੇ ਕਮਿਸ਼ਨਾਂ ਵਿੱਚ ਅਬਾਦੀ ਅਨੁਸਾਰ ਸਾਰੇ ਵਰਗਾਂ ਨੂੰ ਅਨੁਪਾਤਕ ਪ੍ਰਤੀਨਿਧਤਾ ਦਿੱਤੀ ਜਾਵੇ।ਉਕਤ ਮੰਗਾਂ ਸੰਬੰਧੀ ਫ਼ਰੰਟ ਨੇ ਸਮੂਹ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ ਅਤੇ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰਤਾ ਮੈਂਬਰਾਂ ਸਾ ਦੇ ਅਖਬਾਰ ਜਰੀਏ ਧਿਆਨ ਵਿੱਚ ਲਿਆ ਕੇ ਮੰਗ ਕੀਤੀ ਕਿ ਮੌਜ਼ੂਦਾ ਸੱਤਾਧਾਰੀ ਪਾਰਟੀ ਤੁਰੰਤ ਉਕਤ ਮੰਗਾਂ ਸੰਬੰਧੀ ਨੋਟੀਫਿਕੇਸ਼ਨ ਕਰੇ ਅਤੇ ਬਾਕੀ ਪਾਰਟੀਆਂ ਤੋ ਮੰਗ ਕੀਤੀ ਜਾਂਦੀ ਹੈ ਕਿ ਉਹ ਉਕਤ ਮੰਗਾਂ ਨੂੰ ਲਾਗੂ ਕਰਨ ਸੰਬੰਧੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਦਰਜ ਕਰਨ ਅਤੇ ਨਾਲ ਜਨਤਕ ਸਟੇਜਾਂ ਤੇ ਵੀ ਪੰਜਾਬ ਦੇ ਬੀ.ਸੀ / ਓ.ਬੀ.ਸੀ ਵਰਗ ਦੀਆਂ ਮੁੱਖ ਮੰਗਾਂ ਪ੍ਰਤੀ ਆਪਣੀ ਪਾਰਟੀ ਦਾ ਪੱਖ ਸਪੱਸਟ ਕਰਨ।

Share Button

Leave a Reply

Your email address will not be published. Required fields are marked *