Mon. Oct 14th, 2019

‘ਮੰਜੇ ਬਿਸਤਰੇ 2’ ਦਾ ਟਰੇਲਰ ਬਣਿਆ ਦਰਸ਼ਕਾਂ ਦੀ ਪਸੰਦ

‘ਮੰਜੇ ਬਿਸਤਰੇ 2’ ਦਾ ਟਰੇਲਰ ਬਣਿਆ ਦਰਸ਼ਕਾਂ ਦੀ ਪਸੰਦ

ਗਿੱਪੀ ਗਰੇਵਾਲ ਦੀ ਸੁਪਰ ਹਿੱਟ ਰਹੀ ਪੰਜਾਬੀ ਫ਼ਿਲਮ ਮੰਜੇ ਬਿਸਤਰੇ ਦਾ ਸੀਕੁਅਲ ਬਣੀ ‘ਮੰਜੇ ਬਿਸਤਰੇ 2’ ਦਾ ਬੀਤੇ ਦਿਨੀਂ ਰਿਲੀਜ਼ ਹੋਇਆ ਟਰੇਲਰ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ। ਟਰੇਲਰ ਵੇਖਦਿਆਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਗਿੱਪੀ ਗਰੇਵਾਲ ਦੀ ਪਹਿਲੀ ‘ਮੰਜੇ ਬਿਸਤਰੇ’ ਇੱਧਰਲੇ ਪੰਜਾਬ ਦੇ ਮਾਹੌਲ ਅਧਾਰਤ ਸੀ ਜਦਕਿ ਇਹ ਨਵੀਂ ਫ਼ਿਲਮ ‘ਮੰਜੇ ਬਿਸਤਰੇ 2’ ਕਾਨੈਡਾ ਵਿੱਚ ਫ਼ਿਲਮਾਈ ਪਰਵਾਸੀ ਪੰਜਾਬੀਆਂ ਦੀ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਦਰਸ਼ਕ ਵਿਦੇਸ਼ੀ ਮਾਹੌਲ ਵਿੱਚੋਂ ਪੈਦਾ ਹੋਈ ਨਵੀਂ ਕਾਮੇਡੀ ਦਾ ਆਨੰਦ ਮਾਣਨਗੇ। ਟਰੇਲਰ ਦੀ ਸੁਰੂਆਤ ਸਾਧੂ ਬਾਬੇ ਦੇ ਝੋਰੇ ਤੋਂ ਹੁੰਦੀ ਹੈ ਜਦ ਉਹ ਪੰਜਾਬ ਜਾ ਵਿਆਹ ਕਰਨ ਦੀ ਗੱਲ ਕਰਦਾ ਹੈ ਤਾਂ ਕਿ ਮੰਜੇ ਬਿਸਤਰੇ ਇਕੱਠੇ ਕਰ ਰਿਸ਼ਤੇਦਾਰਾਂ ਨੂੰ ਇੱਕ ਛੱਤ ਹੇਠਾਂ ਬਿਠਾ ਕੇ ਰੌਣਕਾਂ ਲਾਈਆਂ ਜਾ ਸਕਣ ਪ੍ਰੰਤੂ ਫ਼ਿਲਮ ਦਾ ਨਾਇਕ ਸੁੱਖੀ ( ਗਿੱਪੀ ਗਰੇਵਾਲ) ਕਾਨੇਡਾ ਵਿੱਚ ਹੀ ਰੋਣਕਾਂ ਲਾਉਣ ਦੀ ਤਿਆਰੀ ਕਰਦਾ ਹੈ ,ਤੇ ਇਹ ਰੌਣਕਾਂ ਕਿਵੇਂ ਲੱਗਦੀਆਂ ਹਨ , ਇਸ ਰੌਣਕਾਂ ਦੌਰਾਨ ਕੀ ਕੀ ਹਾਸਰਸ ਘਟਨਾਵਾਂ ਵਾਪਰਦੀਆਂ ਹਨ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰਦੀਆਂ ਹਨ ..? ਇਹ ਤਾਂ 12 ਅਪ੍ਰੈਲ ਨੂੰ ਫ਼ਿਲਮ ਦੇ ਪਰਦੇ ‘ਤੇ ਹੀ ਨਜ਼ਰ ਆਵੇਗੀ।
ਫ਼ਿਲਮ ਭਾਵੇਂ ਕਾਨੈਡਾ ਦੀ ਧਰਤੀ ‘ਤੇ ਬਣੀ ਹੈ ਪ੍ਰੰਤੂ ਪੰਜਾਬ ਦਾ ਦੇਸੀ ਕਲਚਰ ਜਿਵੇਂ ਦਾਰੂ ਕੱਢਣੀ, ਭੰਗ ਦੇ ਪਕੌੜੇ ਤਲਣਾ, ਲੱਡੂ ਵੱਟਣੇ ਆਦਿ ਵਿਰਸੇ ਨਾਲ ਜੁੜੀਆਂ ਯਾਦਾਂ ਫ਼ਿਲਮ ਦਾ ਹਿੱਸਾ ਹਨ। ਫ਼ਿਲਮ ਵਿੱਚ ਹਰੇਕ ਛੋਟਾ ਵੱਡਾ ਕਲਾਕਾਰ ਕਾਮੇਡੀ ਦੇ ਰੰਗ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਦਾ ਨਜ਼ਰ ਆਇਆ ਹੈ। ਨਛੱਤਰ ਗਿੱਲ ਦਾ ਗਾਇਆ ਪਲੇਅ ਬੈਕ ਟਾਇਟਲ ਟਰੈਕ ਦਰਸ਼ਕਾਂ ਦੀ ਜੁਬਾਨ ਅਤੇ ਦਿਲ ਦਿਮਾਗ ਵਿੱਚ ਵੱਸ ਚੁੱਕਾ ਗੀਤ ਹੈ।
ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਨਿਰਮਾਤਾ ਗਿੱਪੀ ਗਰੇਵਾਲ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਨੇ ਲਿਖਿਆ ਤੇ ਡਾਇਲਾਗ ਨਰੇਸ਼ ਕਥੂਰੀਆਂ ਨੇ ਲਿਖੇ ਹਨ ਇਸ ਫ਼ਿਲਮ ਵਿੱਚ ਖੂਬਸੁਰਤ ਅਦਾਕਾਰਾਂ ਸਿੰਮੀ ਚਾਹਲ ਤੇ ਗਿੱਪੀ ਗਰੇਵਾਲ ਦੀ ਰੁਮਾਂਟਿਕ ਜੋੜੀ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਵੇਗੀ।
ਫ਼ਿਲਮ ਵਿੱਚ ਗਿੱਪੀ ਗਰੇਵਾਲ,ਸਿੰਮੀ ਚਾਹਲ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਕਰਮਜੀਤ ਅਨਮੋਲ,ਹੌਬੀ ਧਾਲੀਵਾਲ, ਮਲਕੀਤ ਰੌਣੀ, ਅਨੀਤਾ ਦੇਵਗਣ, ਨਿਸ਼ਾ ਬਾਨੋ,ਗੁਰਪ੍ਰੀਤ ਕੌਰ ਭੰਗੂ, ਬੀ ਐਨ ਸ਼ਰਮਾ, ਰਾਣਾ ਜੰਗ ਬਹਾਦਰ,ਬਨਿੰਦਰ ਬੰਨੀ, ਰਾਣਾ ਰਣਬੀਰ,ਬੀ ਕੇ ਰੱਖੜਾ,ਪ੍ਰਕਾਸ਼ ਗਾਧੂ ਆਦਿ ਅਹਿਮ ਕਲਾਕਾਰ ਹਨ। ਫ਼ਿਲਮ ਦਾ ਗੀਤ ਸੰਗੀਤ ਦਰਸ਼ਕਾਂ ਦੀ ਪਹਿਲਾਂ ਹੀ ਪਸੰਦ ਬਣਿਆ ਹੋਇਆ ਹੈ। ਟਰੇਲਰ ਤੋ ਹੀ ਸਪੱਸਟ ਹੁੰਦਾ ਹੈ ਕਿ ਫ਼ਿਲਮ ਮਨੋਰੰਜਨ ਭਰੀ ਨਵੀਂ ਕਾਮੇਡੀ ਅਧਾਰਤ ਇੱਕ ਦਿਲਚਸਪ ਰੁਮਾਂਟਿਕਤਾਂ ਦੀ ਚਾਸ਼ਨੀ ਵਿੱਚ ਡੁੱਬੀ ਗਰਮ ਜਲੇਬੀਆਂ ਵਾਂਗ ਸੁਆਦਲੀ ਹੋਵੇਗੀਕਿ ਦਰਸ਼ਕ ਉਂਗਲਾਂ ਚੱਟਦੇ ਸਿਨਮੇ ਘਰਾਂ ‘ਚੋਂ ਬਾਹਰ ਆਉਣਗੇ। ਟਰੇਲਰ ਤੋਂ ਬਾਅਦ ਦਰਸ਼ਕ ਹੁਣ 12 ਅਪ੍ਰੈਲ ਦੀ ਉਡੀਕ ਕਰ ਰਹੇ ਹਨ।

ਸੁਰਜੀਤ ਜੱਸਲ
9814607737

Leave a Reply

Your email address will not be published. Required fields are marked *

%d bloggers like this: