ਮੰਜੇ ਬਿਸਤਰੇ’ ਦੇ ਜੱਗੀ ਸਿੰਘ ਦੀ ਅਮਰੀਕਾ ‘ਚ ਹੋਈ ਮੰਗਣੀ

ss1

ਮੰਜੇ ਬਿਸਤਰੇ’ ਦੇ ਜੱਗੀ ਸਿੰਘ ਦੀ ਅਮਰੀਕਾ ‘ਚ ਹੋਈ ਮੰਗਣੀ

‘ਮਿਰਜ਼ਾ : ਦਿ ਅਨਟੋਲਡ ਸਟੋਰੀ’, ‘ਹੀਰੋ : ਨਾਮ ਯਾਦ ਰੱਖੀ’, ‘ਫਰਾਰ’ ਤੇ ‘ਮੰਜੇ ਬਿਸਤਰੇ’ ਵਰਗੀਆਂ ਪੰਜਾਬੀ ਫਿਲਮਾਂ ‘ਚ ਕੰਮ ਕਰ ਚੁੱਕੇ ਜੱਗੀ ਸਿੰਘ ਨੇ ਹਰਲੀਨ ਕੌਰ ਨਾਂ ਦੀ ਕੁੜੀ ਨਾਲ ਮੰਗਣੀ ਕਰਵਾ ਲਈ ਹੈ।
ਜੱਗੀ ਸਿੰਘ ਦੀ ਮੰਗਣੀ ਐਤਵਾਰ ਨੂੰ ਅਮਰੀਕਾ ਦੇ ਸਿਆਟਲ ਸ਼ਹਿਰ ‘ਚ ਹੋਈ। ਹਰਲੀਨ ਕੌਰ ਸਿਆਟਲ ਸ਼ਹਿਰ ਦੀ ਹੀ ਰਹਿਣ ਵਾਲੀ ਹੈ। ਇਸ ਖਾਸ ਮੌਕੇ ਦੀਆਂ ਐਕਸਕਲੂਜ਼ਿਵ ਤਸਵੀਰਾਂ ਸਾਡੇ ਕੋਲ ਆਈਆਂ ਹਨ।
ਤਸਵੀਰਾਂ ‘ਚ ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਆਪਣੇ ਬੇਟਿਆਂ ਨਾਲ, ਵੀਡੀਓ ਡਾਇਰੈਕਟਰ ਬਲਜੀਤ ਸਿੰਘ ਦਿਓ ਤੇ ਹੋਰ ਸੱਜਣ-ਮਿੱਤਰ ਦਿਖਾਈ ਦੇ ਰਹੇ ਹਨ। ਜੱਗੀ ਸਿੰਘ ਗਿੱਪੀ ਗਰੇਵਾਲ ਦੇ ਬੇਹੱਦ ਕਰੀਬੀ ਹਨ।
ਜੱਗੀ ਸਿੰਘ ਦੀ ਫਿਲਮ ‘ਮੰਜੇ ਬਿਸਤਰੇ’ ਬਲਾਕਬਸਟਰ ਰਹੀ ਹੈ। ਇਸ ਦੇ ਨਾਲ ਹੀ ਗੀਤਾਂ ‘ਚ ਵੀ ਜੱਗੀ ਸਿੰਘ ਮਾਡਲਿੰਗ ਕਰਦੇ ਨਜ਼ਰ ਆਉਂਦੇ ਹਨ।​​​​​​​

Share Button

Leave a Reply

Your email address will not be published. Required fields are marked *