“ਮੰਗ”

ss1

“ਮੰਗ”

ਮੇਰੇ ਕੋਲ ਚੱਪਲਾਂ ਦੇ ਤਿੰਨ ਜੋੜੇ ਸੀ, ਮੈਂ ਮੰਦਿਰ ‘ਚ ਗਿਆ ਤਾਂ ਸੱਜਦਾ ਕਰਨ ਸੀ,
ਪਰ ਜਾ ਕੇ ਰੱਬ ਕੋਲੋ ਬੂਟਾਂ ਦਾ ਜੋੜਾ ਮੰਗ ਰਿਹਾ ਸੀ,
ਤੇ ਮੈ ਆਪਣੀ ਮੰਗ ਕਰਨ ਤੋ ਬਾਅਦ ਜਦੋਂ ਮੰਦਿਰ ‘ਚੋ ਬਾਹਰ ਆ ਰਿਹਾ ਸੀ,
ਤੇ ਦੇਖਿਆ ਕਿ ਇੱਕ ਆਦਮੀ ਜਿਸ ਦੇ ਤਨ ਤੇ ਕਪੜੇ ਫਟੇ ਹੋਏ ਵਾਲਾਂ ਦੀਆਂ ਜੜਾਵਾਂ ਬਣ ਚੁਕੀਆਂ ਸੀ ਜਿਵੇਂ ਕਦੇ ਨਹਾਉਣ ਨੂੰ ਨਾ ਮਿਲਿਆ ਹੋਵੇ ਤੇ ਉਹ ਮੇਰੀਆਂ ਚੱਪਲਾਂ ਪਾ ਰਿਹਾ ਸੀ ਨਾਲੇ ਘਭਰਾਇਆ ਹੋਇਆ ਇਧਰ ਓਧਰ ਦੇਖ ਰਿਹਾ ਸੀ, ਸ਼ਾਇਦ ਡਰਿਆ ਹੋਇਆ ਸੀ ਤੇ ਮੈਂ ਇਹ ਸਭ ਦੇਖ ਰਿਹਾ ਮੰਦਿਰ ਦੀਆਂ ਪੋੜੀਆਂ ‘ਚ ਖੜਾ ਤੇ ਸੋਚ ਰਿਹਾ ਸ਼ਾਇਦ ਇਸ ਨੇ ਰੱਬ ਕੋਲੋ ਸੜਦੇ ਪੈਰਾਂ ਲਈ ਚੱਪਲਾਂ ਦਾ ਜੋੜਾ ਮੰਗਿਆ ਹੋਵੇ ਤੇ ਮੈਨੂੰ ਓਸੇ ਦਿਨ ਤੋ ਯਕੀਨ ਹੋ ਗਿਆ ਕਿ ਰੱਬ ਹੈ ਪਰ ਆਪਾਂ ਉਸਨੂੰ ਗਲਤ ਜਗ੍ਹਾ ਤਲਾਸ਼ ਰਹੇ ਹਾਂ, ਉਸ ਕੋਲੋਂ ਮੰਗਣ ਦੀ ਲੋੜ ਨਹੀਂ ਹੈ, ਉਹ ਖੁਦ ਦਿੰਦਾ ਹੈ ਇੱਕ ਨਿਰਧਾਰਤ ਸਮੇਂ ਤੇ।।
ਬੀਕੇ ਸ਼ਾਇਰ
Share Button

Leave a Reply

Your email address will not be published. Required fields are marked *