ਮੰਗ ਪੱਤਰ ਦੇਣ ਉਪਰੰਤ ਮਜ਼ਦੂਰਾਂ ਜੱਥੇਬੰਦੀਆਂ ਦਾ 5 ਦਿਨਾਂ ਧਰਨਾ ਸਮਾਪਤ

ਮੰਗ ਪੱਤਰ ਦੇਣ ਉਪਰੰਤ ਮਜ਼ਦੂਰਾਂ ਜੱਥੇਬੰਦੀਆਂ ਦਾ 5 ਦਿਨਾਂ ਧਰਨਾ ਸਮਾਪਤ
ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

1-36
ਭਦੌੜ 31 ਮਈ (ਵਿਕਰਾਂਤ ਬਾਂਸਲ) ਮਜ਼ਦੂਰ ਮੁਕਤੀ ਮੋਰਚਾ ਅਤੇ ਸੀ.ਪੀ.ਆਈ ( ਐਮ.ਐਲ) ਲਿਬਰੇਸ਼ਨ ਵੱਲੋਂ ਪੰਜਾਬ ਸਰਕਾਰ ਤੋਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਦੇ ਲਈ ਲਗਾਤਾਰ ਪੰਜ ਦਿਨਾਂ ਭੁੱਖ ਹੜਤਾਲ ਅਤੇ ਧਰਨਾ ਸਬ ਤਹਿਸੀਲ ਭਦੌੜ ਵਿਖੇ ਲਗਾਇਆ ਗਿਆ ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ.ਐਮ ਐਲ ਲਿਬਰੇਸ਼ਨ ਦੇ ਜ਼ਿਲਾ ਸਕੱਤਰ ਕਾਮਰੇਡ ਗੁਰਪ੍ਰੀਤ ਸਿੰਘ ਰੁੜੇਕੇ ਅਤੇ ਕਾਮਰੇਡ ਹਰਮਨਦੀਪ ਸਿੰਘ ਹਿੰਮਤਪੁਰਾਂ ਨੇ ਕਿਹਾ ਕਿ ਸੂਬੇ ਦੀ ਅਕਾਲੀ ਭਾਜ਼ਪਾ ਸਰਕਾਰ ਮੁੜ ਸੱਤਾ ਵਿੱਚ ਆਉਣ ਦੇ ਰੰਗੀਨ ਸੁਪਨੇ ਦੇਖ ਰਹੀ ਹੈ ਜਦੋ ਕਿ ਮਜ਼ਦੂਰ ਪਰਿਵਾਰ ਜਿਉਦੇ ਰਹਿਣ ਲਈ ਸੰਘਰਸ਼ ਕਰ ਰਹੀ ਹੇੈ ਉਨਾ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰਾਂ ਨੂੰ ਸਮੇ ਸਿਰ ਨਰਮੇ ਦੀ ਚੁਗਾਈ ਦਾ ਮੁਆਵਜ਼ਾ ਦੇਵੇ, ਬੇਜ਼ਮੀਨੇ ਮਜ਼ਦੂਰਾਂ ਲਈ ਰਹਾਇਸ਼ੀ ਪਲਾਟ, ਮਨਰੇਗਾ ਤਹਿਤ ਪੂਰਾਂ ਸਾਲ ਕੰਮ ਅਤੇ ਕੀਤੇ ਕੰਮਾਂ ਦੀ ਮਜਦੂਰੀ ਦਾ ਭੁਗਤਾਨ ਸਹੀ ਸਮੇ ਦੇਵੇ , ਜਨਤਕ ਵੰਡ ਪ੍ਰਣਾਲੀ ਵਿੱਚ ਭਰਿਸ਼ਟਾਚਾਰ ਖਤਮ ਕਰਕੇ ਪਾਰਦਰਸ਼ੀ ਢੰਗ ਨਾਲ ਰਾਸ਼ਨ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣ ਉਨਾ ਇਹ ਵੀ ਕਿਹਾ ਕਿ ਪੰਚਾਇਤੀ ਜ਼ਮੀਨਾ ਵਿੱਚ ਤੀਜ਼ਾ ਹਿੱਸਾ ਮੰਗਦੇ ਦਲਿਤ ਰੁਜਗਾਰ ਪ੍ਰਾਪਤੀ ਲੜਨ ਵਾਲੇ ਬੇਰੁਜਗਾਰਾਂ ਅਤੇ ਹੱਕ ਮੰਗਦੇ ਲੋਕਾਂ ਉਪਰ ਜਬਰ ਕਰਨ ਵਿੱਚ ਦੇਸ਼ ਭਰ ਚ ਸਰਕਾਰ ਪਹਿਲੇ ਨੰਬਰ ਤੇ ਆਈ ਹੈ ਉਨਾ ਇਹ ਵੀ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਲੇ ਧਨ ਨੂੰ ਵਾਪਿਸ ਲਿਆ ਕੇ ਪੰਦਰਾਂ-ਪੰਦਰਾਂ ਲੱਖ ਰੁਪਏ ਸਾਰਿਆਂ ਦੇ ਖਾਤਿਆਂ ਵਿੱਚ ਪਾਉਣ ਦਾ ਦਾਅਵਾ ਕਰ ਕੇ ਸੱਤਾ ਵਿੱਚ ਆਈ ਸੀ ਉਨਾ ਕਿਹਾ ਕਿ ਹੁਣ ਤੱਕ ਉਨਾ ਵੱਲੋਂ ਗਰੀਬਾਂ ਨੂੰ ਘਰਾਂ ਮਕਾਨਾਂ ਦੇ ਹਾਲਤ ਸੁਧਾਰਨ ਲਈ ਇੱਕ ਪੈਸ਼ਾ ਨਹੀ ਮਿਲਿਆਂ ਜੋ ਕਿ ਗਰੀਬਾਂ ਨਾਲ ਕੋਝਾ ਮਜਾਕ ਕੀਤਾ ਗਿਆ ਹੈ। ਅੱਜ ਸੀ.ਪੀ.ਆਈ.ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਆਪਣੀਆਂ ਜਾਇਜ਼ ਮੰਗਾ ਦਾ ਇੱਕ ਮੰਮੋਰੰਡਮ ਨਾਇਬ ਤਹਿਸੀਲਦਾਰ ਦੇ ਰੀਡਰ ਨੁੁੂੰ ਦਿੱਤਾ ਗਿਆ ਅਤੇ ਧਰਨਾ ਚੁੱਕਿਆ ਗਿਆ, ਇਸ ਮੌਕੇ ਸਵਰਨ ਸਿੰਘ ਜੰਗੀਆਂਣਾ, ਮਨਜੀਤ ਕੌਰ ਮੌੜ, ਪ੍ਰਿਥੀ ਸਿੰਘ ਛੰਨਾ, ਕੁਲਵਿੰਦਰ ਸਿੰਘ ਭਦੌੜ, ਕੁਲਦੀਪ ਕੌਰ, ਮਨਜੀਤ ਕੌਰ ਭਦੌੜ, ਚਰਨਜੀਤ ਕੌਰ, ਹਾਕਮ ਸਿੰਘ, ਨਛੱਤਰ ਸਿੰਘ, ਧੰਨਾ ਸਿੰਘ, ਗੋਰਾ ਸਿੰਘ, ਸਿੰਦਰ ਸਿੰਘ ਜੰਗੀਆਣਾ, ਕਰਨੈਲ ਸਿੰਘ ਤੋ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਮਜਦੂਰ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: