Mon. Jan 20th, 2020

ਮੰਗੇਤਰ ਨੇ ਹੀ ਕਤਲ ਕਰਵਾਇਆ ਸੀ ਪੇਸ਼ਾਵਰ ਦਾ ਸਿੱਖ ਨੌਜਵਾਨ

ਮੰਗੇਤਰ ਨੇ ਹੀ ਕਤਲ ਕਰਵਾਇਆ ਸੀ ਪੇਸ਼ਾਵਰ ਦਾ ਸਿੱਖ ਨੌਜਵਾਨ

ਪੇਸ਼ਾਵਰ: ਕੁੱਝ ਦਿਨ ਪਹਿਲਾਂ ਪਾਕਿਸਤਾਨ ਦੇ ਪੇਸ਼ਾਵਰ ‘ਚ ਕਤਲ ਕੀਤੇ ਗਏ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਵਿੰਦਰ ਦਾ ਕਤਲ ਉਸਦੀ ਮੰਗੇਤਰ ਪ੍ਰੇਮ ਕੁਮਾਰੀ ਨੇ ਹੀ ਪੈਸੇ ਦੇ ਕੇ ਕਰਵਾਇਆ ਸੀ। ਪੁਲਿਸ ਦੇ ਦਾਅਵੇ ਮੁਤਾਬਕ ਪ੍ਰੇਮ ਕੁਮਾਰੀ ਨੇ ਪਰਵਿੰਦਰ ਦੇ ਕਤਲ ਲਈ 7 ਲੱਖ ਰੁਪਏ (ਪਾਕਿਸਤਾਨ ਕਰੰਸੀ) ਦੀ ਸੁਪਾਰੀ ਦਿੱਤੀ ਸੀ।

ਪਾਕਿਸਤਾਨੀ ਮੀਡੀਆ ਅਦਾਰੇ ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਪੁਲਿਸ ਨੇ ਸਿੱਖ ਨੌਜਵਾਨ ਦੇ ਕਤਲ ਕੇਸ ‘ਚ ਉਸ ਦੀ ਪ੍ਰੇਮਿਕਾ ਪ੍ਰੇਮ ਕੁਮਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਖੈਬਰ ਪਖਤੂਨਖਵਾ ਦੇ ਸ਼ਾਂਗਲਾ ਜ਼ਿਲ੍ਹੇ ਦਾ ਰਹਿਣ ਵਾਲਾ ਪਰਵਿੰਦਰ ਸਿੰਘ ਮਲੇਸ਼ੀਆ ਤੋਂ ਹਾਲ ਹੀ ‘ਚ ਵਿਆਹ ਲਈ ਪਾਕਿਸਤਾਨ ਵਾਪਸ ਆਇਆ ਸੀ ਤੇ ਅਗਲੇ ਹਫਤੇ ਹੀ ਉਸਦਾ ਵਿਆਹ ਧਰਿਆ ਹੋਇਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਕਾਤਲ ਨੇ ਮਰਦਾਨ ਵਿੱਚ ਪਰਵਿੰਦਰ ਦਾ ਕਤਲ ਕੀਤਾ ਤੇ ਉਸਦੀ ਲਾਸ਼ ਨੂੰ ਪੇਸ਼ਾਵਰ ਲਿਆ ਕੇ ਸੁੱਟ ਦਿੱਤਾ। ਜਾਂਚ ਨੂੰ ਭਟਕਾਉਣ ਲਈ ਕਾਤਲ ਨੇ ਇੱਕ ਵਾਰ ਪਰਵਿੰਦਰ ਦੇ ਘਰ ਫੋਨ ਕਰਕੇ ਫਿਰੌਤੀ ਦੀ ਮੰਗ ਵੀ ਕੀਤੀ।

ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਇਸ ਹਮਲੇ ਨੂੰ ਪਾਕਿਸਤਾਨ ਵਿੱਚ ਘੱਟਗਿਣਤੀਆਂ ਨੂੰ ਖਤਰੇ ਵਜੋਂ ਪੇਸ਼ ਕੀਤਾ ਜਾ ਰਿਹਾ ਸੀ। ਇਸ ਗੱਲ ‘ਤੇ ਪਾਕਿਸਤਾਨ ਵੱਲੋਂ ਇਤਰਾਜ਼ ਵੀ ਪ੍ਰਗਟ ਕੀਤਾ ਗਿਆ ਸੀ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: