ਮੰਗਾ ਨੂੰ ਲੈ ਕਿ ਸਾਇੰਸ ਲੈਕਚਰਾਰਜ਼ ਨੇ ਵਿਧਾਇਕ ਹਰਪ੍ਰੀਤ ਸਿੰਘ ਨਾਲ ਮੀਟਿੰਗ ਕੀਤੀ

ss1

ਮੰਗਾ ਨੂੰ ਲੈ ਕਿ ਸਾਇੰਸ ਲੈਕਚਰਾਰਜ਼ ਨੇ ਵਿਧਾਇਕ ਹਰਪ੍ਰੀਤ ਸਿੰਘ ਨਾਲ ਮੀਟਿੰਗ ਕੀਤੀ

03malout01ਮਲੋਟ, 3 ਦਸੰਬਰ (ਆਰਤੀ ਕਮਲ) : ਮਲੋਟ ਬਲਾਕ ਅਧੀਨ ਆਉਦੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੈਡੀਕਲ – ਨਾਨ ਮੈਡੀਕਲ ਵਿਸ਼ੇ ਦੇ ਲੈਕਚਰਾਰਜ਼ ਦੀ ਮੀਟਿੰਗ ਵਿਧਾਇਕ ਮਲੋਟ ਹਰਪ੍ਰੀਤ ਸਿੰਘ ਨਾਲ ਹੋਈ । ਇਸ ਮੀਟਿੰਗ ਵਿੱਚ ਸਾਇੰਸ ਲੈਕਚਰਾਰਜ਼ ਦੀਆਂ ਵੱਖ ਵੱਖ ਮੰਗਾਂ ਜਿਵੇਂ ਕਿ ਸਾਇੰਸ ਪ੍ਰੈਕਟੀਕਲ ਭੱਤਾ ਘੱਟੋ ਘੱਟ 2000 ਰੁਪਏ ਪ੍ਰਤੀ ਮਹੀਨਾ ਕਰਨਾ, ਸਾਇੰਸ ਵਿਸ਼ੇ ਨੂੰ ਟੈਕਨੀਕਲ ਕਰਾਰ ਦੇਣ, ਪਿ੍ਰੰਸੀਪਲ ਤਰੱਕੀਆਂ ਵਿੱਚ ਸਾਇੰਸ ਲੈਕਚਰਾਰਜ਼ ਦਾ ਵੱਖਰਾ ਕੋਟਾ, ਪੈ੍ਰਕਟੀਕਲ ਪ੍ਰੀਖਿਆਵਾਂ ਭੱਤੇ ਵਿੱਚ ਵਾਧਾ ਪ੍ਰਤੀ ਵਿਦਿਆਰਥੀ 20 ਰੁਪਏ, ਘੱਟੋ ਘੱਟ ਪ੍ਰਤੀ ਦਿਨ 600 ਰੁਪਏ ਦੋਨਾ ਵਿਚੋਂ ਜੋ ਵੱਧ ਹੋਵੇ ਸਾਇੰਸ ਵਿਸ਼ੇ ਦੀ ਰੈਸ਼ਨੇਲਾਇਜੈਸ਼ਨ ਨੂੰ ਮੁਕੰਮਲ ਤੌਰ ਤੇ ਬੰਦ ਕਰਨਾ, ਸਾਇੰਸ ਮੇਲੇ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਅਤੇ ਲੈਕਚਰਾਰਜ਼ ਨੂੰ ਲਾਭ, ਚਾਇਲਡ ਕੇਅਰ ਲੀਵ ਸ਼ਰਤਾਂ ਨਰਮ ਕਰਨਾ ਆਦਿ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ । ਵਧੇਰੇ ਜਾਣਕਾਰੀ ਦਿੰਦੇ ਹੋਏ ਅਗਵਾਈ ਕਰ ਰਹੇ ਲੈਕਚਰਾਰ ਗੁਰਲਾਲ ਸਿੰਘ ਨੇ ਦੱਸਿਆ ਵਿਧਾਇਕ ਹਰਪ੍ਰੀਤ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਉਹ ਇਹਨਾ ਮੰਗਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਣਗੇ ਅਤੇ ਜਲਦ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ । ਇਸ ਮੌਕੇ ਲੈਕਚਰਾਰ ਸੁਨੀਲ ਕੁਮਾਰ, ਰਮਨੀਕ ਸਿੰਘ, ਹਰਪ੍ਰੀਤ ਸਿੰਘ, ਕੰਵਰਜੀਤ ਸਿੰਘ, ਖੇਮ ਰਾਜ, ਜਸਪ੍ਰੀਤ ਕੌਰ, ਸਤਿੰਦਰ ਕੌਰ, ਰਮਨ ਮਹਿਤਾ, ਸ਼ਵਿੰਦਰਜੀਤ ਸਿੰਘ, ਵਿਵੇਕ ਜਲਹੋਤਰਾ, ਕੁਲਵਿੰਦਰ ਕੌਰ, ਨਿਰਮਲਜੀਤ ਕੌਰ ਅਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *