ਮੰਗਲ ਹਠੂਰ ਦੀ ਪੁਸਤਕ ‘ਆਪਣਾ ਪੰਜਾਬ ਭੁੱਲ ਜਾਇਓ ਨਾ’ ਫਰਿਜਨੋਂ ਵਿਖੇ ਲੋਕ ਅਰਪਿਤ

ਮੰਗਲ ਹਠੂਰ ਦੀ ਪੁਸਤਕ ‘ਆਪਣਾ ਪੰਜਾਬ ਭੁੱਲ ਜਾਇਓ ਨਾ’ ਫਰਿਜਨੋਂ ਵਿਖੇ ਲੋਕ ਅਰਪਿਤ

ਫਰਿਜ਼ਨੋ (ਕੈਲੇਫੋਰਨੀਆਂ)3 ਜੁਲਾਈ (ਰਾਜ ਗੋਗਨਾ)- ਪੰਜਾਬੀ ਸੱਭਿਆਚਾਰ ਅੰਦਰ ਸਾਫ-ਸੁੱਥਰੀ ਗੀਤਕਾਰੀ ਅਤੇ ਵਾਰਤਕ ਦੇ ਸਮੁੰਦਰ ਮੰਗਲ ਹਠੂਰ ਹੁਣ ਕਿਸੇ ਪਹਿਚਾਣ ਦੇ ਮੁਥਾਜ਼ ਨਹੀ। ਪੰਜਾਬੀ ਗੀਤਕਾਰੀ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਸਾਫ਼ ਸੁਥਰੀ ਗੀਤਕਾਰੀ ਜ਼ਰੀਏ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਵਾਰਤਕ ਵੀ ਬੜੀ ਸਫਲਤਾ ਨਾਲ ਲਿਖੀ। ਉਨ੍ਹਾਂ ਦੀਆਂ ਹੁਣ ਤੱਕ ਤਕਰੀਬਨ ਦਸ ਕਿਤਾਬਾ ਪੰਜਾਬੀ ਮਾਂ ਬੋਲੀ ਦੇ ਵਿਹੜੇ ਦਾ ਸਿੰਗਾਰ ਬਣ ਚੁਕੀਆਂ ਹਨ। ਉਨ੍ਹਾਂ ਦੀ ਗਿਆਰਾਵੀ ਪੁਸਤਕ ‘ਆਪਣਾ ਪੰਜਾਬ ਭੁੱਲ ਜਾਇਓ ਨਾ’ ਫਰਿਜਨੋ ਵਿਖੇ ਇੰਡੀਅਨ ਅਵਨ ਰੈਸ਼ਟੋਰੈਟ ਦੇ ਹਾਲ ਵਿੱਚ ਭਾਰੀ ਇਕੱਠ ਦੌਰਾਨ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਫਰਿਜ਼ਨੋ ਇਲਾਕੇ ਦੀਆਂ ਬਹੁਤ ਸਾਰੀਆ ਸਾਹਿੱਤਕ ਸਖਸ਼ੀਅਤਾਂ ਨੇ ਸਿਰਕਤ ਕਰਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਮੌਕੇ ਮੰਗਲ ਹਠੂਰ ਨੇ ਆਪਣੀ ਨਵੇਂ- ਪੁਰਾਣੇ ਗੀਤਾਂ ਅਤੇ ਮਿਆਰੀ ਸ਼ਾਇਰੋ-ਸ਼ਾਇਰੀ ਰਾਹੀ ਚੰਗਾ ਸਮਾਂ ਬੰਨਿਆ। ਇਸ ਮੌਕੇ ਸ਼ਾਇਰ ਸੁੱਖੀ ਧਾਲੀਵਾਲ, ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ, ਦਿਲਦਾਰ ਗਰੁੱਪ ਦੇ ਗਾਇਕ ਅਵਤਾਰ ਗਰੇਵਾਲ , ਅਦਾਕਾਰ ਅਤੇ ਗਾਇਕ ਸੁਰਜੀਤ ਸਿੰਘ ਮਾਛੀਵਾੜਾ, ਕਵੀ ਗੈਰੀ ਢੇਸੀ, ਰੇਡੀਉ ਹੋਸ਼ਟ ਅਤੇ ਕਵੀਸ਼ਰ ਮਨਜੀਤ ਸਿੰਘ ਪੱਤੜ ਆਦਿਕ ਬਹੁਤ ਸਾਰੇ ਸਾਹਿੱਤ ਪ੍ਰੇਮੀਆਂ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕਰਕੇ ਦਰਸ਼ਕਾਂ ਦੀ ਵਾਹਵਾ ਖੱਟੀ। ਇਸੇ ਦੌਰਾਨ ਡਾ. ਅਰਜਨ ਸਿੰਘ ਜੋਸ਼ਨ, ਡਾ. ਮਲਕੀਤ ਸਿੰਘ ਕਿੰਗਰਾ, ਨਾਜਰ ਸਿੰਘ ਸਹੋਤਾ, ਗੁਰਿੰਦਰਜੀਤ ਸਿੰਘ, ਕੁਲਵੰਤ ਧਾਲੀਆਂ, ਅਵਤਾਰ ਗਿੱਲ, ਪਾਲ ਕੈਲੇ, ਸਵਰਨ ਸਿੱਧੂ, ਸਤਨਾਮ ਬੱਲ, ਮਹਿੰਦਰ ਸਿੰਘ ਕੰਡਾ, ਪਿੰਦਾ ਚੀਮਾਂ, ਸਤਵੀਰ ਹੀਰ, ਜਸਵੰਤ ਮਹਿੰਮੀ, ਪ੍ਰਮੋਧ ਲੋਈ, ਜਸਵੀਰ ਸਰਾਏ, ਕਾਲਾ ਸਿੱਧੂ, ਮਾਸਟਰ ਦਿਲਬਾਰਾ ਸਿੰਘ ਧਾਲੀਵਾਲ, ਹਰਜੀਤ ਗਰੇਵਾਲ, ਰਣਮੇਘ ਢੇਸੀ, ਡਾ. ਸਿਮਰਜੀਤ ਧਾਲੀਵਾਲ, ਅਮਰਜੀਤ ਸਿੰਘ ਦੌਧਰ ਆਦਿਕ ਬਹੁਤ ਸਾਰੇ ਸੱਜਣਾ ਨੇ ਵੀ ਮੰਗਲ ਨੂੰ ਉਨ੍ਹਾਂ ਦੀ ਨਵੀਂ ਕਿਤਾਬ ਲਈ ਵਧਾਈਆਂ ਦਿੱਤੀਆ ਤੇ ਸਾਫ਼-ਸੁਥਰੀ ਗੀਤਕਾਰੀ ਲਈ ਮੰਗਲ ਦੀ ਪ੍ਰਸੰਸਾ ਕੀਤੀ। ਸ਼੍ਰੋਮਣੀ ਕਮੇਟੀ ਮੈਂਬਰ ਜੁਗਰਾਜ ਸਿੰਘ ਦੌਧਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ਼ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ। ਅੰਤ ਅਮਿੱਟ ਪੈੜ੍ਹਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

Share Button

Leave a Reply

Your email address will not be published. Required fields are marked *

%d bloggers like this: