ਮਜ਼ਬੂਤ ਇਰਾਦੇ ਦਾ ਨਾਮ ਹੈ ਐਕਟਰ/ਡਾਇਰੈਕਟਰ ਪਵਨ ਕੁਮਾਰ ਰਵੀ

ss1

ਮਜ਼ਬੂਤ ਇਰਾਦੇ ਦਾ ਨਾਮ ਹੈ ਐਕਟਰ/ਡਾਇਰੈਕਟਰ ਪਵਨ ਕੁਮਾਰ ਰਵੀ

ਪੰਜਾਬੀ ਟੈਲੀਫਿਲਮਾਂ ਵਿੱਚ ਪਿਛਲੇ 8 ਸਾਲਾਂ ਤੋਂ ਚਮਕ ਰਿਹਾ ਸਿਤਾਰਾ ਐਕਟਰ, ਡਾਇਰੈਕਟਰ ਪਵਨ ਕੇ ਰਵੀ ਕੋਈ ਪਹਿਚਾਣ ਦਾ ਮੋਹਤਾਜ ਨੀ ਕਿਉਂਕਿ ਉਨਾਂ ਨੇ ਸਮਾਜਿਕ ਵਿਸ਼ਿਆਂ ਨੂੰ ਲੈ ਕੇ ਫ਼ਿਲਮਾਂ ਬਣਾਉਣ ਵਾਲਾ ਪਵਨ ਕੇ ਰਵੀ, ਅੱਜ ਕੱਲ ਆਪਣੀ ਪੰਜਾਬੀ ਫਿਲਮ ‘ਬੇਦਾਰਾ ਚੰਨ’ ਨੂੰ ਲੈ ਕੇ ਚਰਚਾ ਵਿੱਚ ਹੈ। ਜੋ ਕਿ ਬਹੁਤ ਜਲਦ ਰਿਲੀਜ ਹੋਣ ਵਾਲੀ ਹੈ। ਕਹਾਣੀ ਚੰਦ ਸਿੰਘ ਚੰਨ ਥਾਂਦੇਵਾਲ ਦੀ ਹੈ। ਪਵਨ ਕੇ ਰਵੀ ਦੀ ਡਾਇਰੈਕਸ਼ਨ ਵਿੱਚ ਬਣੀ ਇਸ ਫਿਲਮ ਵਿੱਚ ਉਸਦੇ ਸਾਥੀ ਕਲਾਕਾਰਾਂ ਨੇ ਬਾਖੂਬੀ ਰੋਲ ਨਿਭਾਏ ਹਨ।

ਫਿਲਮ ਵਿੱਚ ਪਵਨ ਕੇ ਰਵੀ ਤੋਂ ਇਲਾਵਾ ਮੰਜੂ ਮੁਕਤਸਰ, ਬਲਜੀਤ ਕੌਰ, ਚੰਦ ਸਿੰਘ ਚੰਨ, ਅਮਰਜੀਤ ਸਿੰਘ, ਪ੍ਰਵੀਨ ਕੁਮਾਰੀ, ਹਰਦੀਪ ਗਿੱਲ ਆਦਿ ਸਨ। ਮੁਲਾਕਾਤ ਦੌਰਾਨ ਪਵਨ ਕੇ ਰਵੀ ਨੇ ਦੱਸਿਆ ਕਿ ਇੱਕ ਹਿੰਦੀ ਫਿਲਮ ਸਹਿਰੀ ਚਾਲ, ਇੰਨ ਪੰਜਾਬ ਰਿਲੀਜ ਹੋਣ ਵਾਲੀ ਹੈ ਉਸ ਫਿਲਮ ਵਿੱਚ ਵੀ ਇਹਨਾਂ ਦਾ ਪੂਰਾ ਮੇਨ ਰੋਲ ਹੈ। ਪਵਨ ਕੇ ਰਵੀ ਨੂੰ ਪੂਰੀ ਉਮੀਦ ਹੈ ਕਿ ਫਿਲਮ ਦਰਸ਼ਕਾਂ ਨੂੰ ਪੂਰੀ ਪਸੰਦ ਆਵੇਗੀ। ਫਿਲਮ ਦੀ ਕਹਾਣੀ ਸਸਪੈਸ, ਰੋਮਾਸ ਤੇ ਐਕਸ਼ਨ ਨਾਲ ਭਰਪੂਰ ਹੈ। ਇਸ ਫਿਲਮ ਵਿੱਚ ਐਕਟਰ ਮੋਹਿੰਦਰ ਦੇਹਰ ਨੇ ਵੀ ਆਪਣੀ ਐਕਟਿੰਗ ਦੇ ਜੋਹਰ ਦਿਖਾਏ ਹਨ। ਪਵਨ ਕੇ ਰਵੀ ਨੇ ਇਹ ਵੀ ਦੱਸਿਆ ਕਿ ਜਦੋਂ ਤੱਕ ਉਹਨਾਂ ਦੇ ਸਰੀਰ ਵਿੱਚ ਜਾਨ ਹੈ ਉਹ ਉਦੋਂ ਤੱਕ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹਿਣਗੇ। ਅਸੀਂ ਵਾਹਿਗੁਰੂ ਦੇ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਭਵਿੱਖ ਅੰਦਰ ਦੇਸ਼ਾਂ-ਵਿਦੇਸ਼ਾਂ ਵਿੱਚ ਤਰੱਕੀ ਹੋਵੇ ਅਤੇ ਸਮਾਜ ਸੇਵੀ ਕਾਰਜ ਕਰਦੇ ਰਹਿਣ।

ਚੰਦ ਸਿੰਘ ਬੰਗੜ
ਪਿੰਡ ਤੇ ਡਾਕਘਰ ਕੱਟੂ (ਬਰਨਾਲਾ)
94630-19627

Share Button

Leave a Reply

Your email address will not be published. Required fields are marked *