Thu. Apr 18th, 2019

ਮ੍ਰਿਤਕਾ ਦੀਆ ਅਸਥੀਆ ਰੱਖ ਕੇ ਪਰਿਵਾਰ ਨੇ ਲਾਇਆ ਧਰਨਾ

ਮ੍ਰਿਤਕਾ ਦੀਆ ਅਸਥੀਆ ਰੱਖ ਕੇ ਪਰਿਵਾਰ ਨੇ ਲਾਇਆ ਧਰਨਾ
ਮਾਮਲਾ ਪਿਛਲੇ ਦਿਨੀਂ ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਦਾ
ਐਕਸੀਡੈਂਟ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਗ੍ਰਿਫਤਾਰੀ ਅਤੇ ਉਸ ਦੀ ਮਦਦ ਕਰਨ ਵਾਲੀ ਇੰਸਪੈਕਟਰ ਹੋਵੇ ਸਸਪੈਂਡ
ਦੇਰ ਸ਼ਾਮ ਤਕ ਬੰਦ ਰਿਹਾ ਗੋਇੰਦਵਾਲ ਤਰਨਤਾਰਨ ਮਾਰਗ

ਸ਼੍ਰੀ ਗੋਇੰਦਵਾਲ ਸਾਹਿਬ, 10 ਮਈ (ਜਤਿੰਦਰ ਸਿੰਘ ਬਾਵਾ): ਪਿਛਲੇ ਦਿਨੀਂ ਸੜਕ ਹਾਦਸੇ ਵਿਚ ਮਾਰੇ ਗਏ ਬਲਜਿੰਦਰ ਸਿੰਘ ਦੇ ਤਿੰਨ ਪਰਿਵਾਰਕ ਮੈਬਰਾਂ ਦੀ ਮੌਤ ਦੇ ਜਿੰਮੇਵਾਰ ਕਾਰ ਚਾਲਕ ਨੂੰ ਪੁਲਿਸ ਵਲੋਂ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਪਰਿਵਾਰਕ ਮੈਬਰਾਂ ਵਲੋਂ ਸਰਪੰਚ ਭੁਪਿੰਦਰ ਸਿੰਘ ਭਿੰਦਾ,ਗਿਆਨੀ ਨਰਿੰਦਰ ਸਿੰਘ,ਪ੍ਰਧਾਨ ਪਰਮਜੀਤ ਸਿੰਘ,ਕਸ਼ਮੀਰ ਸਿੰਘ ਸੰਘਾ ਦੀ ਅਗਵਾਈ ਵਿਚ ਫਤਿਆਬਾਦ ਤਰਨਤਾਰਨ ਰੋਡ ਬੰਦ ਕਰਕੇ ਧਰਨਾ ਲਗਾ ਦਿੱਤਾ ਗਿਆ ਜਿਸ ਵਿਚ ਪੁਲਿਸ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦਿਆਂ ਪਰਿਵਾਰਕ ਮੈਬਰਾਂ ਨੇ ਪੁਲਿਸ ਪ੍ਰਸ਼ਾਸ਼ਨ ਤੇ ਦੋਸ਼ ਲਗਾਉਂਦੇ ਕਿਹਾ ਕਿ ਬਲਜਿੰਦਰ ਸਿੰਘ ਦੇ ਤਿੰਨ ਪਰਿਵਾਰਕ ਮੈਬਰਾਂ ਨੂੰ ਐਕਸੀਡੈਂਟ ਵਿਚ ਮੌਤ ਦੇ ਘਾਟ ਉਤਾਰਨ ਵਾਲੇ ਕਾਰ ਚਾਲਕ ਨੂੰ ਪੁਲਿਸ ਬਚਾਉਣਾ ਚਾਹੀਦੀ ਹੈ ਅਤੇ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਪਾਈ ਜਾ ਰਹੀ ਕਿਉਂਕਿ ਦੋਸ਼ੀ ਜਰਨੈਲ ਸਿੰਘ ਥਾਣਾ ਗੋਇੰਦਵਾਲ ਸਾਹਿਬ ਵਿਖੇ ਤਾਇਨਾਤ ਸਬ ਇੰਸਪੈਕਟਰ ਸੋਨਮਦੀਪ ਕੌਰ ਦਾ ਭਰਾ ਹੈ ਜਿਸ ਨੂੰ ਬਚਾਉਣ ਲਈ ਇੰਸਪੈਕਟਰ ਸੋਨਮਦੀਪ ਕੌਰ ਉਸ ਦੀ ਮਦਦ ਕਰ ਰਹੀ ਹੈ ਧਰਨੇ ਵਿਚ ਵੱਖ ਵੱਖ ਬੁਲਾਰਿਆਂ ਨੇ ਬਲਜਿੰਦਰ ਸਿੰਘ ਦੇ ਨਾਲ ਦੁੱਖ ਸਾਂਝਾ ਕਰਦਿਆਂ ਐਕਸੀਡੈਂਟ ਵਿਚ ਜਿੰਮੇਵਾਰ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਬਲਜਿੰਦਰ ਸਿੰਘ ਦੇ ਪਰਿਵਾਰਕ ਮੈਬਰਾਂ ਨੇ ਮੰਗ ਕੀਤੀ ਜਦ ਤੱਕ ਐਕਸੀਡੈਂਟ ਵਿਚ ਦੋਸ਼ੀ ਜਰਨੈਲ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਅਤੇ ਉਸ ਦੀ ਮਦਦ ਕਰਨ ਵਾਲੀ ਇੰਸਪੈਕਟਰ ਸੋਨਮਦੀਪ ਕੌਰ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਤਦ ਤੱਕ ਉਹ ਮਿਰਤਕ ਪਰਿਵਾਰਕ ਮੈਬਰਾਂ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰਨਗੇ ਅਤੇ ਧਰਨਾ ਜਾਰੀ ਰੱਖਣਗੇ ਦੇਰ ਸ਼ਾਮ ਤਕ ਚੱਲੇ ਧਰਨੇ ਵਿਚ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ,ਆਮ ਆਦਮੀ ਪਾਰਟੀ ਦੇ ਕਨਵੀਨਰ ਭਗਵੰਤ ਮਾਣ,ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੇ ਬਲਜਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮੰਗ ਕੀਤੀ ਕਿ ਐਕਸੀਡੈਂਟ ਵਿਚ ਦੋਸ਼ੀ ਨੂੰ ਗ੍ਰਿਫਤਾਰ ਕਰ ਪਰਿਵਾਰ ਨੂੰ ਇਨਸਾਫ ਦੁਆਇਆ ਜਾਵੇ ਇਥੇ ਦੱਸਣਾ ਬਣਦਾ ਹੈ ਕਿ ਪੂਰਾ ਦਿਨ ਚੱਲੇ ਧਰਨੇ ਵਿਚ ਕੋਈ ਵੀ ਸੱਤਾਧਾਰੀ ਆਗੂ ਜਾ ਜਿੰਮੇਵਾਰ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਨੇ ਪੀੜਤ ਪਰਿਵਾਰ ਦੀ ਸਾਰ ਨਹੀਂ ਲਈ ਇਸ ਮੌਕੇ ਪਹੁੰਚੇ ਡੀਐਸਪੀ ਸਤਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਪਰਿਵਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਇਸ ਮਾਮਲੇ ਵਿਚ ਐਸਐਚਓ ਦੀ ਰਿਪੋਰਟ ਲੈਣ ਤੋਂ ਬਾਅਦ ਇੰਸਪੈਕਟਰ ਸੋਨਮਦੀਪ ਕੌਰ ਵਿਰੁੱਧ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ਪਰਿਵਾਰਕ ਮੈਬਰਾਂ ਵਲੋਂ ਦੋਸ਼ੀ ਜਰਨੈਲ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਹੋਣ ਅਤੇ ਡੀਐਸਪੀ ਸਤਪਾਲ ਸਿੰਘ ਵਲੋਂ ਬਣਦੀ ਬਾਕੀ ਕਾਰਵਾਈ ਦਾ ਵਿਸ਼ਵਾਸ ਦੁਆਉਣ ਤੋਂ ਬਾਅਦ ਪਰਿਵਾਰਕ ਮੈਬਰਾਂ ਵਲੋਂ ਧਰਨਾ ਚੁੱਕ ਲਿਆ ਗਿਆ ਇਸ ਮੌਕੇ ਮਲਕੀਤ ਸਿੰਘ ਠੇਕੇਦਾਰ,ਬੇਅੰਤ ਸਿੰਘ ਪੰਪ ਵਾਲੇ,ਬਲਦੇਵ ਸਿੰਘ ਸੈਲਰ ਵਾਲੇ,ਪਰਮਜੀਤ ਸਿੰਘ ਪ੍ਰਧਾਨ,ਸੁਰਿੰਦਰ ਸਿੰਘ ਸ਼ਿੰਦਾ,ਰਣਜੀਤ ਸਿੰਘ,ਸੰਜੀਵ ਕੁਮਾਰ ਭੋਲਾ,ਸੁਖਦੇਵ ਸਿੰਘ ਠੇਕੇਦਾਰ,ਅਮਰਜੀਤ ਸਿੰਘ ਕਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: