ਮੌੜ ਹਲਕੇ ਤੋਂ ਸੇਖੋਂ ਨੂੰ ਹਰਾਉਣ ਵਾਲਾ ਕੋਈ ਨਹੀ -ਸੰਦੀਪ ਕੁਮਾਰ ਗੱਬਰ

ss1

ਮੌੜ ਹਲਕੇ ਤੋਂ ਸੇਖੋਂ ਨੂੰ ਹਰਾਉਣ ਵਾਲਾ ਕੋਈ ਨਹੀ -ਸੰਦੀਪ ਕੁਮਾਰ ਗੱਬਰ
ਆਮ ਆਦਮੀ ਪਾਰਟੀ ਆਮ ਲੋਕਾਂ ਦੀ ਨਹੀ ਹੁਣ ਇਹ ਖਾਸ ਲੋਕਾਂ ਦੀ ਬਣ ਚੁੱਕੀ ਹੈ

9-18ਰਾਮਪੁਰਾ ਫੂਲ 9 ਅਗਸਤ (ਕੁਲਜੀਤ ਸਿੰਘ ਢੀਂਗਰਾ): ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਵੱਖੋ-ਵੱਖ ਪਾਰਟੀਆਂ ਦੇ ਲੀਡਰ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ।ਇਸੇ ਕੜੀ ਤਹਿਤ ਜਨਮੇਜਾ ਸਿੰਘ ਸੇਖੋਂ ਦੇ ਮੀਡੀਆ ਇੰਚਾਰਜ ਆਈ ਟੀ ਅਤੇ ਯੂਥ ਅਕਾਲੀ ਦਲ ਦੇ ਮਾਲਵਾ ਜੋਨ ਨੰਬਰ ਇੱਕ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ ਗੱਬਰ ਨੇ ਕਿਹਾ ਕਿ ਮੌੜ ਹਲਕੇ ਤੋਂ ਸੇਖੋਂ ਸਾਹਿਬ ਨੂੰ ਹਰਾਉਣ ਵਾਲਾ ਕੋਈ ਮਾਈ ਦਾ ਲਾਲ ਪੈਦਾ ਨਹੀ ਹੋਇਆ। ਸੰਦੀਪ ਕੁਮਾਰ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਅਕਾਲੀ ਦਲ ਦੇ ਵਰਕਰ ਨਾਲ ਹੀ ਚੋਣ ਲੜ ਕੇ ਵੇਖ ਲਵੇ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ।ਕੈਬਨਿਟ ਮੰਤਰੀ ਸੇਖੌਂ ਨਾਲ ਚੋਣ ਲੜ ਕੇ ਜਿੱਤਣ ਦੀ ਗੱਲ ਬਹੁਤ ਦੂਰ ਹੈ।ਆਪ ਨੇ ਹੁਣ ਤੱਕ 19 ਉਮੀਦਵਾਰਾਂ ਦੀ ਸੂਚੀ ਐਲਾਨੀ ਹੈ ਅਤੇ ਇਹ ਟਿਕਟਾ ਸਭ ਧਨਾਢ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਹਨ ਪਰ ਸੰਗਰੂਰ ਤੋ ਐਮ.ਪੀ ਭਗਵੰਤ ਮਾਨ ਪਹਿਲਾ ਸਟੇਜਾਂ ਤੋਂ ਆਮ ਹੀ ਕਹਿੰਦਾ ਸੀ ਕਿ ਟਿਕਟ ਦੀ ਵੰਡ ਆਮ ਲੋਕਾਂ ਭਾਵ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ ।ਭਗਵੰਤ ਕਹਿੰਦੇ ਸੀ ਕਿ ਟਿਕਟਾਂ ਭੋਲਾ ਜੂਸ ਵਾਲਾ ,ਜੀਤ ਪੈਂਚਰਾ ਆਦਿ ਲੋਕਾਂ ਨੂੰ ਦੇਣੀਆ ਹਨ ਪਰ ਜੋ ਆਪ ਵੱਲੋਂ ਟਿਕਟਾਂ ਦੀ ਵੰਡ ਹੋਈ ਹੈ ਉਹ ਸਿਰਫ ਸਰਮਾਏਦਾਰਾਂ ਦੇ ਹਿੱਸੇ ਹੀ ਆਈਆ ਹਨ। ਇੰਨ੍ਹਾਂ ਚੋ ਕੋਈ ਪੈਂਚਰਾ ਵਾਲਾ ਜਾਂ ਕੋਈ ਜੂਸ ਵਾਲਾ ਨਹੀ ।ਇਸ ਤੋਂ ਸਿੱਧ ਹੁੰਦਾ ਹੈ ਕਿ ਆਪ ਪਾਰਟੀ ਆਮ ਲੋਕਾਂ ਦੀ ਨਹੀ ਸਗੋਂ ਖਾਸ ਲੋਕਾ ਦੀ ਬਣ ਚੁੱਕੀ ਹੈ ।ਸ੍ਰੀ ਗੱਬਰ ਨੇ ਅੱਗੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਲੀਡਰ ਤੇ ਵਰਕਰ ਸੁਰਖੀਆ ਚ ਰਹਿਣ ਲਈ ਉਲਟੇ ਸਿੱਧੇ ਬਿਆਨ ਦੇ ਰਹੇ ਹਨ। ਜਿਨ੍ਹਾਂ ਚ ਭੋਰਾ ਵੀ ਸੱਚਾਈ ਨਹੀ। ਇਨ੍ਹਾਂ ਗੱਲਾਂ ਦਾ ਫੈਸਲਾ ਪੰਜਾਬ ਦੀ ਜਨਤਾ ਅਕਾਲੀ ਭਾਜਪਾ ਦੇ ਹੱਕ ਵਿੱਚ ਫਤਵਾ ਦੇ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਦੇਵੇਗੀ ਅਤੇ ਅਕਾਲੀ ਭਾਜਪਾ ਜਿੱਤ ਦੀ ਹੈਟ੍ਰਿਕ ਲਗਾਏਗੀ ਕਿਉਕਿ ਪੰਜਾਬ ਦਾ ਚੌਤਰਫਾ ਵਿਕਾਸ ਹੋਇਆ ਹੈ।

Share Button

Leave a Reply

Your email address will not be published. Required fields are marked *