ਮੌੜ ਮਕਸੂਥਾ ਕੁੱਟਮਾਰ ਕੇਸ ‘ਚ ਗ੍ਰਿਫਤਾਰ ਦੋਵੇ ਵਿਅਕਤੀ ਜੇਲ ਭੇਜੇ

ss1

ਮੌੜ ਮਕਸੂਥਾ ਕੁੱਟਮਾਰ ਕੇਸ ‘ਚ ਗ੍ਰਿਫਤਾਰ ਦੋਵੇ ਵਿਅਕਤੀ ਜੇਲ ਭੇਜੇ

vikrant-bansal-4ਭਦੌੜ 15 ਅਕਤੂਬਰ (ਵਿਕਰਾਂਤ ਬਾਂਸਲ) ਪਿਛਲੇ ਦਿਨੀ ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਮੌੜ ਮਕਸੂਥਾ ਦੇ ਅਕਾਲੀ ਸਰਪੰਚ ਸਮੇਤ ਸੱਤ ਵਿਅਕਤੀਆਂ ਖਿਲਾਫ ਕੁੱਟਾਮਰ ਦਾ ਮਾਮਲਾ ਦਰਜ ਕੀਤਾ ਗਿਆ ਸੀ ਦੇ ਮਾਮਲੇ ‘ਚ ਸ਼ਹਿਣਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਬਰਨਾਲਾ ‘ਚ ਪੇਸ਼ ਕਰਨ ਉਪਰੰਤ ਜੇਲ ਭੇਜੇ ਜਾਣ ਦਾ ਸਮਾਚਾਰ ਮਿਲਿਆ ਹੈ ਇਸ ਸਬੰਧੀ ਥਾਣਾ ਸ਼ਹਿਣਾ ਦੇ ਮੁੱਖੀ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਮੌੜ ਮਕਸੂਥਾ ਕੁੱਟਮਾਰ ਕੇਸ ‘ਚ ਮੁਦਈ ਵਿਜੇ ਸੂਦ ਬੱਬੂ ਪੁੱਤਰ ਜੋਗਿੰਦਰ ਪਾਲ ਵਾਸੀ ਤਪਾ ਦੇ ਬਿਆਨਾਂ ਦੇ ਅਧਾਰ ਤੇ ਪਿੰਡ ਮੌੜ ਮਕਸੂਥਾ ਦੇ ਅਕਾਲੀ ਸਰਪੰਚ ਜਿਉਣ ਸਿੰਘ, ਸੋਹਣ ਸਿੰਘ, ਲੱਖਾ ਸਿੰਘ ਸਮੇਤ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਮੁੱਕਦਮਾ ਦਰਜ਼ ਕੀਤਾ ਗਿਆ ਸੀ ਉਨਾਂ ਦੱਸਿਆ ਕਿ ਇਸ ਮੁੱਕਦਮੇ ‘ਚ ਦੋ ਵਿਅਕਤੀਆਂ ਲਖਵੀਰ ਸਿੰਘ ਲੱਖਾ ਪੁੱਤਰ ਦਰਸ਼ਨ ਸਿੰਘ ਅਤੇ ਸੋਹਣ ਸਿੰਘ ਪੁੱਤਰ ਜਗਰੂਪ ਸਿੰਘ ਵਾਸੀਅਨ ਮੌੜ ਮਕਸੂਥਾ ਨੂੰ ਗ੍ਰਿਫਤਾਰ ਕਰਕੇ ਬਰਨਾਲਾ ਵਿਖੇ ਮਨਾਯੋਗ ਜੁਡੀਸ਼ੀਅਲ ਮਜਿਸਟਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਮਜਿਸਟਰੇਟ ਨੇ ਉਕਤ ਦੋਵੇ ਵਿਅਕਤੀਆਂ ਨੂੰ ਸਬ ਜੇਲ ਬਰਨਾਲਾ ਭੇਜ ਦਿੱਤਾ ਗਿਆ ਹੈ ਉਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਏਐਸਆਈ ਅਵਤਾਰ ਸਿੰਘ ਕਰ ਰਹੇ ਹਨ ਇਸ ਸਬੰਧੀ ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਬਾਕੀ ਰਹਿੰਦੇ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪੁਲਿਸ ਦੀ ਗ੍ਰਿਫਤ ‘ਚ ਹੋਣਗੇ।

Share Button

Leave a Reply

Your email address will not be published. Required fields are marked *