ਮੌਲਾ

ss1

ਮੌਲਾ

ਓ ਮੌਲਾ ਮੇਰੀ ਇਬਾਦਤ ਦਾ
ਸਿਲਾ ਮੈਨੂੰ ਤੂੰ ਏ ਦੇਵੀਂ।
ਓ ਮੌਲਾ ਮੇਰੀ ਇਬਾਦਤ ਦਾ
ਸਿਲਾ ਮੈਨੂੰ ਤੂੰ ਏ ਦੇਵੀਂ।
ਕਿ ਮੇਰੇ ਸੱਜਣਾਂ ਦੀ ਅੱਖੀਆਂ ਨੂੰ
ਨਾ ਹੰਝੂ ਤੂੰ ਕਦੇ ਦੇਵੀਂ।
ਓ ਮੌਲਾ ਮੇਰੀ ਇਬਾਦਤ ਦਾ
ਸਿਲਾ ਮੈਨੂੰ ਤੂੰ ਏ ਦੇਵੀਂ।

ਤੂੰ ਦੇ ਦੇਵੀਂ ਪੀੜਾਂ ਸੱਭ ਹੀ
ਮੈਂ ਸਾਹਾਂ ਵਿੱਚ ਲੁਕਾਲਾਂਗੀ।
ਕਦੇ ਵੀ ਸੀ ਨਾ ਨਿਕਲੂ ਗੀ
ਮੈਂ ਬੁੱਲੀਆਂ ਨੂੰ ਸਿਵਾਲਾਂਗੀ।
ਓਹ ਫੱਬਦਾ ਹੈ ਹੱਸਦਾ ਹੀ
ਤੂੰ ਓਨੂੰ ਖੁਸ਼ੀਆਂ ਸਦਾ ਦੇਵੀਂ।
ਓ ਮੌਲਾ ਮੇਰੀ ਇਬਾਦਤ ਦਾ
ਸਿਲਾ ਮੈਨੂੰ ਤੂੰ ਏ ਦੇਵੀਂ।

ਮੰਜ਼ਿਲਾਂ ਆਣ ਚੁੰਮਣ ਪੈਰ
ਮੇਰੇ ਸੋਹਣੇ ਜਹੇ ਮਾਹੀ ਦੇ ।
ਕੰਡੇ ਝੋਲੀ ਮੇਰੀ ਪਾ ਦਈਂ
ਮੇਰੇ ਖੁਆਬਾਂ ਦੇ ਰਾਹੀ ਦੇ।
ਪੈਂਡੇ ਉਸਦੇ ਤੂੰ ਕਲੀਆਂ ਸੰਗ
ਖੁਦਾ ਮੇਰੇ ਸਜਾ ਦੇਵੀਂ।
ਓ ਮੌਲਾ ਮੇਰੀ ਇਬਾਦਤ ਦਾ
ਸਿਲਾ ਮੈਨੂੰ ਤੂੰ ਏ ਦੇਵੀਂ।

ਬੇਸ਼ੱਕ ਭੁੱਲ ਜਾਣਾ ਉਸਨੇ
ਮੈਨੂੰ ਕਿਸਮਤ ਦੀ ਮਾਰੀ ਨੂੰ।
ਮੈਂ ਫਿਰ ਵੀ ਪਿਆਰ ਕਰਦੀ ਹਾਂ
ਸੂਰਤ ਉਸਦੀ ਪਿਆਰੀ ਨੂੰ।
ਹੈ ਐਮੀ ਕਾਫਿਰ ਖੁਦਾਇਆ ਜੋ
ਤੇਰੀ ਮਰਜ਼ੀ ਸਜਾ ਦੇਵੀਂ।
ਓ ਮੌਲਾ ਮੇਰੀ ਇਬਾਦਤ ਦਾ
ਸਿਲਾ ਮੈਨੂੰ ਤੂੰ ਏ ਦੇਵੀਂ।
ਕਿ ਮੇਰੇ ਸੱਜਣਾਂ ਦੀ ਅੱਖੀਆਂ ਨੂੰ
ਨਾ ਹੰਝੂ ਤੂੰ ਕਦੇ ਦੇਵੀਂ।

ਐਮੀ

Share Button

Leave a Reply

Your email address will not be published. Required fields are marked *