ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਛੇ ਸਾਲਾਂ ਬਾਅਦ ਫਿਰ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ

ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਛੇ ਸਾਲਾਂ ਬਾਅਦ ਫਿਰ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ

ਦੇਸ਼ ਦੇ ਪਹਿਲੇ ਸਿਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨਾਂ ਤੇ 195657 ਵਿਚ ਸ਼ੁਰੂ ਹੋਈ ਦੇਸ਼ ਦੀ ਸਰਵੋਤਮ ਖੇਡ ਟਰਾਫੀ ‘ਤੇ ਸਭ ਤਂੋ ਵੱਧ ਕਬਜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਿਹਾ ਹੈ ਜਦੋ ਕਿ ਇਸ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਹਾੜੇ ਤੇ 24 ਨਵੰਬਰ ,1969 ਨੁੰ ਹੋਈ ਸੀ । ਹੁਣ ਤੱਕ ਦਿਤੀਆਂ ਗਈਆਂ 61 ਟਰਾਫੀਆਂ ਵਿਚੋਂ 22 ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕਬਜਾ ਰਹਿਣਾ ਇਸ ਗਲ ਦਾ ਪ੍ਰਤੀਕ ਹੋ ਨਿਬੜਿਆਂ ਸੀ ਕਿ ਮਾਝੇ ਦੇ ਨੌਜਵਾਨਾਂ ਦੀ ਕੋਈ ਰੀਸ ਨਹੀਂ ਹੇੈ । ਖੇਡਾ ਦੇ ਖੇਤਰ ਵਿਚ ਸਾਰੇ ਦੇਸ਼ ਵਿਚੋਂ ਇਥੋਂ ਦੇ ਨੌਜਵਾਨਾਂ ਦਾ ਕੋਈ ਵੀ ਸਾਨੀ ਨਹੀਂ ਹੈ। ਵੱਖ ਵੱਖ ਖੇਡਾਂ ਵਿਚ ਮੱਲਾ ਮਾਰਨ ਦਾ ਸਿਹਰਾ ਇਥੋਂ ਦੇ ਨੌਜਵਾਨਾਂ ਅਤੇ ਵਾਤਾਵਰਨ ਦੇ ਸਿਰ ਸੱਜਦਾ ਸੀ । ਪਰ ਪਿਛਲੇ ਕਈ ਸਾਲਾ ਤੋਂ ਇਸ ਵਕਾਰੀ ਟਰਾਫੀ ਖੁਸਣਾ ਸਿਰਫ ਯੂਨੀਵਰਸਿਟੀ ਦੇ ਵਕਾਰ ਨੂੰ ਹੀ ਨਹੀਂ ਢਾਅ ਲਾ ਰਿਹਾ ਸੀ ਸਗੋਂ ਸਿਹਤ ਚਿੰਤਕਾਂ ਲਈ ਵੀ ਵੱਡੀ ਚਿੰਤਾ ਦਾ ਕਾਰਨ ਬਣ ਚੁਕਾ ਸੀ । ਇਸ ਟਰਾਫੀ ਦੇ ਖੁਸਣ ਦੀ ਰੜਕ ਇਹ ਸੰਕੇਤ ਦੇ ਰਹੀ ਸੀ ਕਿ ਪੰਜਾਬ ਦੇ ਸਰਹੱਦੀ ਇਲਾਕੇ ਦੇ ਹੁਣ ਉਹ ਸਿਹਤਮਦ ਨੌਜਵਾਨ ਨਹੀਂ ਰਹੇ ਜਿੰਨ੍ਹਾਂ ਦੇ ਜੁਸਿਆਂ ਦੀ ਧਮਕ ਦੂਰ ਤਕ ਹੁੰਦੀ ਸੀ । ਪਿਛਲੇ ਸਾਲਾਂ ਵਿਚ ਜ਼ੋ ਨਸ਼ਿਆਂ ਦਾ ਦੌਰ ਚਲਿਆਂ ਨੌਜਵਾਨਾਂ ਦੀ ਜਵਾਨੀ ਧੂਹ ਕੇ ਲੈ ਗਿਆ । ਇਸ ਦੇ ਨਤੀਜਿਆਂ ਨੇ ਸਾਰੇ ਪੰਜਾਬ ਨੂੰ ਹੀ ਨਹੀਂ ਸਗੋ ਪੰਜਾਬ ਦੇ ਹਿਤੇਸ਼ੀਆਂ ਨੂੰ ਵੀ ਹਲੂਣ ਕੇ ਰੱਖ ਦਿਤਾ ਸੀ ਅਤੇ ਇਹ ਗਲ ਘਰ ਕਰ ਰਹੀ ਸੀ ਕਿ ਮਾਕਾ ਟਰਾਫੀ ਹੁਣ ਦਿੱਲੀ ਦੂਰ ਵਾਲੀ ਗਲ ਹੋ ਗਈ ਹੈ । ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਨਸ਼ਿਆ ਵਿਰੁਧ ਆਈ ਜਾਗੁਰਕਤਾ ਇਸ ਗਲ ਦਾ ਸ਼ੁਭ ਸੰਕੇਤ ਦੇ ਰਹੀ ਹੈ ਕਿ ਨੌਜਵਾਨ ਮੁੜ ਆਪਣੀ ਸਿਹਤ ਪ੍ਰਤੀ ਜਾਗਰੁਕ ਹੋ ਗਏ । ਇਹ ਸੰਕੇਤ ਮਾਕਾ ਟਰਾਫੀ ‘ਤੇ ਮੁੜ ਕਬਜਾ ਹੋਣਾ ਹੈ । 23 ਵੀਂ ਵਾਰ ਇਹ ਟਰਾਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ ਕੁਲਪਤੀ ਡਾ ਜਸਪਾਲ ਸਿੰਘ ਸੰਧੂ ਜੋ ਯੂ ਜੀ ਸੀ ਦੇ ਬਤੌਰ ਸਕੱਤਰ ਵੀ ਸੇਵਾਵਾਂ ਨਿਭਾਅ ਚੁਕੇ ਹਨ 25 ਸਤੰਬਰ ਨੂੰ ਇੱਕ ਵਿਸ਼ੇਸ਼ ਸਮਾਗਮ ਦੌਰਾਨ ਦੇਸ਼ ਦੇ ਪਹਿਲੇ ਨਾਗਰਿਕ ਮਾਣਯੋਗ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਪ੍ਰਾਪਤ ਕਰਨ ਜਾ ਰਹੇ ਹਨ ਨੂੰ ਇਸ ਪ੍ਰਾਪਤੀ ਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੂੰ ਸਿਰਫ ਵਧਾਈ ਹੀ ਨਹੀਂ ਨਹੀਂ ਦਿੱਤੀ ਸਗੋਂ ਖੇਡਾ ਨੂੰ ਉਤਸਾਹਿਤ ਕਰਨ ਅਤੇ ਪੰਜਾਬ ਨੂੂੰ ਸਿਹਤਮੰਦ ਬਣਾਉਣ ਦੇ ਇਸ ਕਾਰਜ ਲਈ ਹਰ ਸੰਭਵ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ। ਯੂਨੀਵਰਸਿਟੀ ਵੱਲੋ ਆਪਣੇ ਪੱਧਰ ਤੇ ਖੇਡਾ ਲਈ ਇਕ ਵਧੀਆ ਮਾਹੌਲ ਬਣਾਉਣ ਦੇ ਲਈ ਵਿਸ਼ੇਸ਼ ਉਪਰਾਲੇ ਪਹਿਲਾ ਹੀ ਸੁyਰੂ ਕੀਤੇ ਜਾ ਚੁਕੇ ਹਨ ।ਜਿਸ ਦੇ ਵਿਚ ਵੱਖ ਵੱਖ ਕਲਾਸਾਂ ਦੇ ਦਾਖਲਿਆ ਵਿਚ ਖਿਡਾਰੀਆਂ ਪਿਛਲੇ ਸਾਲਾਂ ਦੇ ਮੁਕਾਬਲੇ ਕੋਟਾ ਤਿਗੁਣਾ ਕਰਨਾ , ਵਰਲਡ ਕਲਾਸ ਜਿਮ ਬਣਾਉਣਾ , ਯੂਨੀਵਰਸਿਟੀ ਕੈਂਪਸ ਦੇ ਅੰਦਰ ਸਿਹਤ ਪ੍ਰਤੀ ਜਾਗਰੁਕ ਕਰਨ ਦੇ ਲਈ ਸਾਇਕਲ ਚਲਾਉਣ ਦੀ ਪਿਰਤ ਪਾਉਣਾ ਅਤੇ ਅੰਤਰਾਸ਼ਟਰੀ ਪੱਧਰ ਦਾ ਸਵਿਮਿੰਗ ਪੂਲ ਬਣਾੳੇਣ ਤੋਂ ਇਲਾਵਾ ਖੇਡਾ ਪ੍ਰਤੀ ਉਤਸਾਹਿਤ ਕਰਨ ਦੇ ਲਈ ਕਾਲਜ ਅਤੇ ਯੂਨੀਵਰਸਿਟੀ ਪੱਧਰ ਦੇ ਖੇਡ ਮੁਕਾਬਲੇ ਕਰਵਾੳਣੇ ਸ਼ਮਿਲ ਹਨ।ਫੰਡਾਂ ਦੇ ਨਾਲ ਨਾਲ ਯੂਨੀਵਰਸਿਟੀ ਵੱਲੋ ਖੁਲੇ ਦਿਲ ਨਾਲ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾ ਦੇਣੀਆਂ ਅਤੇ ਖੇਡਾਂ ਲਈ ਇਕ ਚੰਗਾ ਮਾਹੌਲ ਪੈਦਾ ਕਰਨਾ ਵੀ ਸ਼ਮਲ ਹੈ ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹ ਵਕਾਰੀ ਟਰਾਫੀ ਪੁੂਰੇ ਦੇਸ਼ ਦੀਆਂ ਯੂਨੀਵਰਸਿਟੀਆਂ ਵਿਚੋਂ 107745 ਅੰਕਾਂ ਦੇ ਅਧਾਰ ਤੇ ਲੈਣ ਵਿਚ ਕਾਮਯਾਬ ਹੋਈ ਹੈ । ਇਹ ਅੰਕ ਹੁਣ ਤਕ ਦੇ ਸਭ ਤੋਂ ਵੱਧ ਅੰਕ ਹਨ । ਦੁਜੇ ਨੰਬਰ ਤੇ ਰਹਿਣ ਵਾਲੀ ਯੂਨੀਵਰਸਿਟੀ ਕਰੀਬ 88000 ਹਜ਼ਾਰ ਅੰਕਾਂ ਨਾਲ ਸਬਰ ਕਰਨਾ ਪਿਆ ਹੈ । ਪਹਿਲੀ ਵਾਰ 197677 ਵਿਚ ਇਹ ਟਰਾਫੀ ਗੁਰੂ ਗੁਰੂ ਨਾਲਕ ਦੇਵ ਯੂਨੀਵਰਸਿਟੀ ਨੁੰ ਮਿਲੀ ਸੀ । ਫਿਰ ਇਸ ਤੋਂ ਬਅਦ ਇਹ ਟਰਾਫੀ 19771978 ਤੋਂ ਲੈ ਕੇ 19841985 ਤਕ ਲਗਾਤਾਰ 7 ਵਾਰ ਜਿੱਤੀ।198687ਅਤੇ ਫਿਰ 1991 1992 ਤੋ 199394 ਤਕ ਲਗਾਤਾਰ ਤਿੰਨ ਵਾਰ ਅਤੇ ਫਿਰ 199697 ਤੋਂ 19992000 ਤਕ ਲਗਾਤਾਰ ਚਾਰ ਵਾਰ ।ਫਿਰ 20012002 ਤੋਂ2003 2004 , 200506 , 200910 ਅਤੇ 201011 ਵਿਚ ਦੇਸ਼ ਦੀ ਅੰਤਰ ਯੂਨੀਵਰਸਿਟੀ ਖੇਡਾਂ ਦੀ ਸਰਵੋਤਮ ਤੇ ਵਕਾਰੀ ਲੈ ਕੇ ਪੰਜਾਬ ਦੇ ਇਸ ਖਿਤੇ ਦਾ ਮਾਣ ਵਧਾਇਆ । ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਿੱਧਾ ਮੁਕਾਬਲਾ ਪੰਜਾਬ ਯੂਨੀਵਸਰਸਿਟੀ ਪਟਿਆਲਾ ਨਾਲ ਹੀ ਰਿਹਾ ਹੈ । 20112012 ਤੋਂ ਇਸ ਟਰਾਫੀ ਤੇ ਭਾਵੇ ਪੰਜਾਬ ਯੂਨੀਵਰਸਿਟੀ ਦਾ ਕਬਜਾ ਪਰ ਇਸ ਤੋਂ ਇਲਾਵਾ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੀਆਂ ਤਿੰਨ ਹੋਰ ਵਿਕਾਰੀ ਟਰਾਫੀਆਂ ਡਾ . ਬੀ.ਐਲ. ਗੁਪਤਾ ਜਨਰਲ ਚੈਂਪੀਅਨਸ਼ਿਪ ਟਰਾਫੀ 14 ਵਾਰ,ੳਸਮਾਨੀਆ ਯੂਨੀਵਰਸਿਟੀ ਪਲਾਟੀਨਮ ਜੁਬਲੀ ਟਰਾਫੀ ਅੱਠ ਵਾਰ , ਅਤੇ ਕ੍ਰਿਦਾਮਹਾਰਿਸ਼ੀ ਸ੍ਰੀ ਮੇਗਨਾਥ ਨਾਗੇਸ਼ਵਰ ਟਰਾਫੀ ਸੱਤ ਵਾਰ ਜਿਤਣ ਤੋਂ ਇਲਾਵਾ ਛੇ ਪਦਮਸ਼੍ਰੀ , ਦੋ ਦਰੋਣਾਚਾਰੀਆ , ਇਕ ਧਿਆਨ ਚੰਦ , 33 ਅਰਜੁਨ ਐਵਾਰਡੀ , 44 ਮਹਾਰਾਜਾ ਰਣਜੀਤ ਸਿੰਘ ਐਵਾਰਡੀ ਦੇਸ਼ ਨੂੰ ਦੇਣ ਦਾ ਮਾਣ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੀ ਹਾਸਲ ਹੈ ।ਖੇਡਾਂ ਦੇ ਖੇਤਰ ਵਿਚ ਭਾਰਤ ਦੀ ਸਿਰਮੌਰ ਯੂਨੀਵਰਸਿਟੀ ਬਣਨ ਦੇ ਇਸ ਮਾਣ ਦੇ ਨਾਲ ਇਕ ਵਾਰ ਫਿਰ ਪੰਜਾਬ ਖਾਸਕਰ 6 ਸਰਹੱਦੀ ਜਿਲ੍ਹਿਆਂ ਦੇ ਨੌਜਵਾਨਾ ਦਾ ਸਿਰ ਮਾਣ ਨਾਲ ਉਚਾ ਹੋਇਆ ਹੈ ਜਿਥੇ ਨਸ਼ੇ ਦਾ ਪੂਰਾ ਬੋਲਬਾਲਾ ਸੀ ।
23 ਵੀਂ ਵਾਰ ਮਾਕਾ ਜਿਤਣ ਤੋਂ ਇਲਾਵਾ ਅੰਤਰਾਸ਼ਟਰੀ ਸਭਿਅਚਾਰ ਖੇਤਰ ਦੀ ੳਵਰਆਲ ਚੈਂਪੀਅਨਸ਼ਿਪ ਤੇ ਵੀ ਲਗਾਤਾਰ ਕਬਜਾ ਜਮਾਇਆ ਹੋਇਆ ਹੈ ।ਅਕਾਦਮਿਕ , ਖੋਜ਼ , ਖੇਡਾਂ , ਸਭਿਆਚਾਰ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਹੀ ਯੂਨੀਵਰਸਿਟੀ ਨੂੰ ਕੇੈੇਟਾਗਿਰੀ1 ਦੇ ਦਰਜੇ ਦੇ ਨਾਲ ਨਾਲ ਕੌਮੀ ਮੁਲਾਂਕਣ ਅਤੇ ਮਾਨਤਾ ਕੌਸ਼ਲ ਵੱਲੋ ਇਸੇ ਸਾਲ ਏ ਪਲਸ ਪਲਸ ਗ੍ਰੇਡ ਹਾਸਲ ਹੈ । ਇਥੇ ਇਹ ਵੀ ਜਿਕਰਯੋਗ ਹੈ ਕਿ ਐਨ ਆਈ ਆਰ ਐਫ 2018 ਵਿਚ 59 ਵਾਂ ਰੈਂਕ ਹੈ ਜਦੋ ਕਿ ਕੌਮੀ ਪੱਧਰ ਤੇ ੳਵਰਆਲ 86 ਵਾਂ ਦਰਜਾ ਹਾਸਿਲ ਹੈ ।ਇਸ ਸਮੇ ਯੂਨੀਵਰਸਿਟੀ ਵਿਚ ਪੀ ਐਚ ਡੀ , ਐਮ ਫਿਲ ਤੋਂ ਇਲਾਵਾਂ 68 ਪੋਸਟ ਗ੍ਰੇਜੂਏਟ ,31 ਗ੍ਰੇਜੂਏਟ , ਕਈ ਸਕਿਲਡ ਬੇਸਡ ਡਿਪਲੋਮੇ ਅਤੇ ਸਰਟੀਫਿਕੇ ਕੋਰਸ ਕਰਵਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: