ਮੌਨਸੂਨ ਦੀ ਬਾਰਿਸ਼ ਨਾਲ ਸੱਤ ਡਿਗਰੀ ਤਕ ਡਿੱਗਾ ਪਾਰਾ

ss1

ਮੌਨਸੂਨ ਦੀ ਬਾਰਿਸ਼ ਨਾਲ ਸੱਤ ਡਿਗਰੀ ਤਕ ਡਿੱਗਾ ਪਾਰਾ

ਮੌਨਸੂਨ ਦੇ ਆਉਣ ਤੋਂ ਪਹਿਲੇ ਪ੍ਰੀ ਮੌਨਸੂਨ ਜੰਮ ਕੇ ਬਰਸ ਰਿਹਾ ਹੈ। ਮੌਸਮ ਵਿਗਿਆਨਕਾਂ ਨੇ 30 ਜੂਨ ਤੋਂ ਪੰਜਾਬ ‘ਚ ਮੌਨਸੂਨ ਦੀ ਆਮਦ ਦੀ ਪੁਸ਼ਟੀ ਕੀਤੀ ਹੈ। ਉਸ ਤੋਂ ਪਹਿਲੇ ਪ੍ਰੀ ਮੌਨਸੂਨ ਨੇ ਪੰਜਾਬ ‘ਚ ਬੱਲੇ-ਬੱਲੇ ਕਰਵਾ ਦਿੱਤੀ। ਬੁੱਧਵਾਰ ਰਾਜ ਦੇ ਕਈ ਜ਼ਿਲਿ੍ਹਆਂ ‘ਚ ਸਵੇਰੇ ਅਤੇ ਦੁਪਹਿਰ ਵੇਲੇ ਖੁੱਲ ਕੇ ਬਾਰਿਸ਼ ਹੋਈ। ਇਸ ਨਾਲ ਮੌਸਮ ਸੁਹਾਵਨਾ ਹੋ ਗਿਆ ਅਤੇ ਦਿਨ ਦਾ ਪਾਰਾ ਸੱਤ ਤੋਂ ਅੱਠ ਡਿਗਰੀ ਡਿੱਗ ਗਿਆ। ਮੌਸਮ ਵਿਭਾਗ ਅਨੁਸਾਰ ਸਵੇਰੇ ਪੰਜ ਵਜੇ ਤੋਂ ਸਾਢੇ ਨੌਂ ਵਜੇ ਤਕ 56 ਮਿਲੀਮੀਟਰ ਬਾਰਿਸ਼ ਹੋਈ। ਜਲੰਧਰ ‘ਚ 25.7 ਮਿਲੀਮੀਟਰ, ਆਨੰਦਪੁਰ ਸਾਹਿਬ ‘ਚ 15 ਮਿਲੀਮੀਟਰ, ਅੰਮਿ੍ਰਤਸਰ ‘ਚ 1.6 ਮਿਲੀਮੀਟਰ, ਚੰਡੀਗੜ੍ਹ ‘ਚ 7.7 ਮਿਲੀਮੀਟਰ, ਪਟਿਆਲਾ ‘ਚ 2.3 ਮਿਲੀਮੀਟਰ ਬਾਰਿਸ਼ ਹੋਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ. ਕੇਕੇ ਗਿੱਲ ਅਨੁਸਾਰ ਤਿੰਨ ਜੂਨ ਤਕ ਮੌਨਸੂਨ ਪੰਜਾਬ ‘ਚ ਦਾਖਲ ਹੋ ਜਾਏਗਾ ਤੇ ਚਾਰ ਜੁਲਾਈ ਤਕ ਰਾਜ ‘ਚ ਰੁੱਕ-ਰੁੱਕ ਕੇ ਬਾਰਿਸ਼ ਹੋਵੇਗੀ।

Share Button

Leave a Reply

Your email address will not be published. Required fields are marked *