ਮੌਜੂਦਾ ਸਰਕਾਰ ਵੱਲੋਂ ਸਵਾ ਲੱਖ ਨੌਕਰੀਆਂ ਦੇਣ ਦੇ ਦਾਅਵੇ ਖੋਖਲੇ : ਨਸੀਬ ਸੰਧੂ

ss1

ਮੌਜੂਦਾ ਸਰਕਾਰ ਵੱਲੋਂ ਸਵਾ ਲੱਖ ਨੌਕਰੀਆਂ ਦੇਣ ਦੇ ਦਾਅਵੇ ਖੋਖਲੇ : ਨਸੀਬ ਸੰਧੂ

11-30 (6)ਗੁਰੂਹਰਸਹਾਏ, 11 ਮਈ (ਮਦਨ ਕੰਡਿਆਰਾ) : ਪੰਜਾਬ ਪੁਲਿਸ ਵਿਚ 10 ਹਜ਼ਾਰ ਤੋਂ ਵੱਧ ਨੌਜਵਾਨਾਂ ਦੀ ਭਰਤੀ 1 ਮਈ ਤੋਂ ਸ਼ੁਰੂ ਹੋਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਅਕਾਲੀ ਭਾਜਪਾ ਸਰਕਾਰ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਨੀਤੀ ਤੋਂ ਬਾਜ ਆਵੇ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਕਾਂਗਰਸ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਨੇ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 3 ਮਹੀਨਿਆਂ ਤੋਂ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੀ ਭਰਤੀ ਆਉਣ ਦੇ ਹੋਕੇ ਦਿੱਤੇ ਜਾ ਰਹੇ ਹਨ, ਇੰਨਾਂ ਵੱਲੋਂ ਪਹਿਲਾਂ 1 ਮਈ ਨੂੰ ਭਰਤੀ ਦੇ ਫਾਰਮ ਭਰਨੇ ਸ਼ੁਰੂ ਹੋ ਜਾਣ ਸਬੰਧੀ ਕਿਹਾ ਗਿਆ ਸੀ, ਜਿਸ ਸਬੰਧੀ ਪੰਜਾਬ ਭਰ ਤੋਂ ਨੌਜਵਾਨ ਤਿਆਰੀ ਕਰ ਰਹੇ ਹਨ, ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਵਾ ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਅਜੇ ਸ਼ੁਰੂ ਨਹੀਂ ਹੋਏ, ਪੂਰੇ ਕਦੋ ਹੋਣਗੇ ਇਸ ਦਾ ਕਿਸੇ ਵੀ ਆਗੂ ਨੂੰ ਨਹੀਂ ਪਤਾ। ਉਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਲਾਰੇ ਲਗਾ ਕੇ ਸਮਾਂ ਲੰਘਾ ਲਿਆ ਜਾਵੇਗਾ। ਜੇਕਰ ਭਰਤੀ ਕਰਨੀ ਹੀ ਹੈ ਤਾਂ ਤੁਰੰਤ ਇਸ਼ਤਿਹਾਰ ਦੇ ਕੇ ਭਰਤੀ ਦਾ ਕੰਮ ਸ਼ੁਰੂ ਕਿਉ ਨਹੀਂ ਕੀਤਾ ਜਾ ਰਿਹਾ। ਉਨਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਭਰਤੀ ਹੋਣ ਵਾਲੇ ਨੌਜਵਾਨ ਪਿਛਲੇ 3 ਮਹੀਨਿਆਂ ਤੋਂ ਅਖਬਾਰਾਂ ਵਿਚ ਇਸ਼ਤਿਹਾਰ ਦੇਖ-ਦੇਖ ਕੇ ਥੱਕ ਚੁੱਕੇ ਹਨ ਪਰ ਕੋਈ ਵੀ ਭਰਤੀ ਨੇਪਰੇ ਚੜਦੀ ਨਜ਼ਰ ਨਹੀਂ ਆਈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜੋ ਕਿਹਾ ਜਾਂਦਾ ਹੈ ਉਹ ਕਰ ਕੇ ਦਿਖਾਇਆ ਜਾਂਦਾ ਹੈ। ਇੰਨਾਂ ਵਾਂਗ ਲਾਰੇ ਲਗਾ ਕੇ ਟਾਇਮ ਪਾਸ ਨਹੀਂ ਕੀਤਾ ਜਾਂਦਾ।
ਸ. ਸੰਧੂ ਨੇ ਕਿਹਾ ਕਿ ਨੌਜਵਾਨ ਵਰਗ ਦੀਆਂ ਵੋਟਾਂ ਬਟੋਰਨ ਲਈ ਅਕਾਲੀ ਭਾਜਪਾ ਸਰਕਾਰ ਵੱਲੋਂ ਸਵਾ ਲੱਖ ਨੌਕਰੀਆਂ ਦੇਣ ਦਾ ਡਰਾਮਾ ਖੇਡਿਆ ਜਾ ਰਿਹਾ ਹੈ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਉਹ ਅਜਿਹੇ ਝੂਠੇ ਵਾਅਦਿਆਂ ਵਿਚ ਨਾ ਆਉਣ ਅਤੇ ਆਪਣੀ ਸੋਚ ਮੁਤਾਬਕ ਅਗਲੀ ਸਰਕਾਰ ਚੁਣਨ। ਇਸ ਮੌਕੇ ਉਨਾਂ ਨੇ ਦਰਜ਼ਨਾਂ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਉਨਾਂ ਨੂੰ ਮੌਜੂਦਾ ਸਰਕਾਰ ਦੀਆਂ ਮਾਰੂ ਨੀਤੀਆਂ ਸਬੰਧੀ ਜਾਣੂ ਕਰਵਾਉਦੇ ਹੋਏ ਕਾਂਗਰਸ ਦੇ ਹੱਕ ’ਚ ਭੁਗਤਣ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *