Fri. Jul 19th, 2019

ਮੋਹਾਲੀ ਪੁਲਸ ਵਲੋਂ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫਤਾਰ

ਮੋਹਾਲੀ ਪੁਲਸ ਵਲੋਂ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫਤਾਰ

ਮੋਹਾਲੀ ਪੁਲਸ ਨੇ ਸ਼ੁੱਕਰਵਾਰ ਨੂੰ ਚੀਮਾ ਹਸਪਤਾਲ ਦੀਆਂ ਲਾਈਟਾਂ ਨੇੜਿਓਂ ਇਕ ਨਾਈਜੀਰੀਅਨ ਨੂੰ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਉਕਤ ਨਾਈਜੀਰੀਅਨ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਅਤੇ ਅੱਜ ਉਹ ਆਪਣੀ ਸਕੂਟਰੀ ‘ਤੇ ਅੰਬ ਵਾਲਾ ਬਾਗ ਫੇਜ਼-3 ਇੰਡਸਟਰੀਅਲ ਏਰੀਆ ਮੋਹੀਲ ਵਿਖੇ ਆਪਣੇ ਗਾਹਕ ਦਾ ਇੰਤਜ਼ਾਰ ਕਰ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪੁੱਜ ਕੇ ਉਸ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਹ ਫੁਟਬਾਲ ਦਾ ਖਿਡਾਰੀ ਹੈ ਅਤੇ ਸਪੋਰਟਸ ਬੇਸ ‘ਤੇ ਹੀ ਵੀਜ਼ਾ ਲੈ ਕੇ ਭਾਰਤ ਆਇਆ ਹੈ। ਫਿਲਹਾਲ ਪੁਲਸ ਵਲੋਂ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹੁਣ ਤੱਕ ਐੱਸ. ਟੀ. ਐੱਫ. ਯੂਨਿਟ ਮੋਹਾਲੀ ਨੇ 42 ਮੁਕੱਦਮੇ ਦਰਜ ਕੀਤੇ ਹਨ। ਇਨ੍ਹਾਂ ਮੁਕੱਦਮਿਆ ਦੀ ਤਫਤੀਸ਼ ਦੌਰਾਨ ਸਪਲਾਈ ਲਾਈਨ ਤੋੜਨ ਲਈ 13 ਨਾਈਜੀਰੀਅਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾ ਚੁੱਕਾ ਹੈ।

Leave a Reply

Your email address will not be published. Required fields are marked *

%d bloggers like this: