Wed. Jul 24th, 2019

ਮੋਹਾਲੀ ਦੀ ਗੱਤਾ ਫ਼ੈਕਟਰੀ ’ਚ ਲੱਗੀ ਅੱਗ

ਮੋਹਾਲੀ ਦੀ ਗੱਤਾ ਫ਼ੈਕਟਰੀ ’ਚ ਲੱਗੀ ਅੱਗ

ਮੋਹਾਲੀ ਦੇ ਫ਼ੇਜ਼ 8 ਵਿਖੇ ਸਥਿਤ ਕੁਆਰਕ ਸਿਟੀ ਕੰਪਨੀ ਦੇ ਨਾਲ ਬਣੀ ਇਕ ਵੱਡੀ ਗੱਤਾ ਫ਼ੈਕਟਰੀ ਚ ਅੱਜ ਤੜਕੇ ਜ਼ਬਰਦਸਤ ਅੱਗ ਲੱਗ ਗਈ, ਜਿਸ ਕਾਰਨ ਫ਼ੈਕਟਰੀ ਚ ਮੌਜੂਦ ਸਾਰਾ ਕੀਮਤੀ ਗੱਤਾ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ਤੇ ਮੌਜੂਦ ਫ਼ਾਇਰ ਬ੍ਰਿਗੇਡ ਦੇ ਅਧਿਕਾਰੀ ਅੱਗ ਬੁਝਾਉਣ ਚ ਜੁਟੇ ਹੋਏ ਹਨ।
ਮੌਕੇ ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੇ ਫ਼ੇਜ਼ 8 ਇੰਡਸਟ੍ਰੀਅਲ ਏਰੀਆ ਚ ਸਥਿਤ ਗੱਤਾ ਫ਼ੈਕਟਰੀ ਨੰਬਰ ਡੀ-217 ਚ ਅੱਗ ਸਵੇਰੇ ਲਗਭਗ 7 ਵਜੇ ਦੇ ਨੇੜੇ ਲਗੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪੱਕੇ ਤੌਰ ਤੇ ਨਹੀਂ ਪਤਾ ਲੱਗ ਸਕਿਆ ਹੈ। ਪਰ ਬਿਜਲੀ ਦਾ ਸ਼ਾਰਟ ਸਰਕਿਟ ਹੋਣਾ ਅੱਗ ਦੇ ਲੱਗਣ ਦਾ ਮੁੱਖ ਕਾਰਨ ਦਸਿਆ ਜਾ ਰਿਹਾ ਹੈ।
ਮੌਕੇ ਤੇ ਮੌਜੂਦ ਫ਼ਾਇਰ ਬ੍ਰਿਗੇਡ ਦੇ ਫ਼ਾਇਰਮੈਨ ਨੇ ਦਸਿਆ ਕਿ ਅਸੀਂ ਸਵੇਰੇ ਲਗਭਗ 8 ਵਜੇ ਤੋਂ ਹੀ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਚ ਲਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਗੱਤਾ ਫ਼ੈਕਟਰੀ ਚ ਲਗੀ ਇਸ ਅੱਗ ਨੂੰ ਬੁਝਾਉਣ ਲਈ ਹੁਣ ਤਕ 4 ਤੋਂ 5 ਫ਼ਾਇਰ ਬ੍ਰਿਗੇਡ ਗੱਡੀਆਂ ਲੱਗ ਚੁੱਕੀਆਂ ਹਨ ਪਰ ਬਚਾਅ ਕਾਰਜ ਦਾ ਕੰਮ ਹਾਲੇ ਵੀ ਜਾਰੀ ਹੈ। ਖ਼ਬਰ ਲਿਖੇ ਜਾਣ ਤਕ ਕਿਸੇ ਵੀ ਜਾਨੀ ਮਾਲ ਦੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਮਿਲੀ ਹੈ।

Leave a Reply

Your email address will not be published. Required fields are marked *

%d bloggers like this: