ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਮੋਹਾਲੀ ‘ਚ ਮੁਫ਼ਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ

ਮੋਹਾਲੀ ‘ਚ ਮੁਫ਼ਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ

ਮੋਹਾਲੀ : ਕੁਰਾਲੀ ਦੇ ਨੇੜਲੇ ਪਿੰਡ ਖਾਂਬੜਾ ਵਿਖੇ ਸ਼ਹੀਦ ਗੁਰਜੀਤ ਸਿੰਘ ਯੂਥ ਵੈੱਲਫੇਅਰ ਕਲੱਬ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵੱਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਕੈਂਸਰ ਜਾਂਚ ਲਈ ਵਿਸ਼ਾਲ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਇਸ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਵੱਲੋਂ ਕੀਤਾ ਗਿਆ। ਇਸ ਕੈਂਪ ‘ਚ ਡਾ.ਕੁਲਵੰਤ ਸਿੰਘ ਧਾਲੀਵਾਲ ਵਲੋਂ ਚਲਾਈ ਜਾ ਰਹੀ ਵਰਲਡ ਕੈਂਸਰ ਕੇਅਰ ਸੰਸਥਾ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਲਗਭਗ 250 ਦੇ ਕਰੀਬ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ।

ਇਸ ਦੌਰਾਨ ਮਹਿਰ ਡਾਕਰਟਰਾਂ ਨੇ ਲੋਕਾਂ ਨੂੰ ਇਸ ਦੇ ਲਈ ਜਾਗਰੂਕ ਕੀਤਾ।ਹੋਰ ਪੜ੍ਹੋ: ਸ਼ੁਰੂ ਹੁੰਦੇ ਹੀ ਲੁੱਟ ਦਾ ਜ਼ਰੀਆ ਬਣੀ ਫਾਸਟੈਗ ਸੇਵਾ, ਘਰ ‘ਚ ਖੜੀ ਗੱਡੀ ਦੇ ਕੱਟੇ ਪੈਸੇਡਾ:ਨਵਨੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਦੌਰਾਨ ਔਰਤਾਂ ਅਤੇ ਮਰਦਾਂ ਦੀ ਸਰੀਰਕ ਜਾਂਚ,ਔਰਤਾਂ ਦੀ ਛਾਤੀ ਦੇ ਕੈਂਸਰ ਤੋਂ ਇਲਾਵਾ ਮਰਦਾਂ ਔਰਤਾਂ ਦੇ ਸ਼ੂਗਰ, ਬਲੱਡ ਪ੍ਰਰੈਸ਼ਰ ਅਤੇ ਆਮ ਬਿਮਾਰੀਆਂ ਦੇ ਟੈਸਟ ਕਰਕੇ ਉਨ੍ਹਾਂ ਨੂੰ ਦਵਾਈਆਂ ਮੁਹਇਆ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਮਾਹਿਰਾਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇਸ ਬਿਮਾਰੀ ਦੇ ਲੱਛਣ ਅਤੇ ਇਲਾਜ ਦੀ ਜਾਣਕਾਰੀ ਦਿੱਤੀ।

ਇਸ ਮੌਕੇ ਕਾਂਗਰਸੀ ਆਗੂ ਸਤਵਿੰਦਰ ਸਿੰਘ ਨੇ ਪਿੰਡ ਖਾਬੜਾਂ ਦੀ ਪੰਚਾਇਤ ਵੱਲੋਂ ਕਰਵਾਏ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਯੂਥ ਕਾਂਗਰਸੀ ਆਗੂ ਸਰਪੰਚ ਅੰਮ੍ਰਿਤਪਾਲ ਸਿੰਘ ਰਿੰਕੂ ਨੇ ਵੀ ਇਸ ਕੈਂਪ ਸਬੰਧੀ ਬੋਲਦਿਆਂ ਕਿਹਾ ਕਿ ਇਹ ਫ੍ਰੀ ਮੈਡੀਕਲ ਕੈਂਪ ਉਨ੍ਹਾਂ ਗਰੀਬ ਲੋਕਾਂ ਲਈ ਵਰਦਾਨ ਸਾਬਤ ਹੁੰਦੇ ਹਨ, ਜੋ ਗਰੀਬ ਲੋਕ ਵੱਡੇ ਹਸਪਤਾਲਾਂ ‘ਚ ਜਾ ਕੇ ਆਪਣਾ ਇਲਾਜ ਨਹੀਂ ਕਰਵਾ ਸਕਦੇ। ਉਨ੍ਹਾਂ ਕਿਹਾ ਅਜਿਹੇ ਕੈਂਪ ‘ਚ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ, ਦੂਜਾ ਇਹ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਆਮ ਤੌਰ ‘ਤੇ ਔਰਤਾਂ ਵਿੱਚ ਵਧੇਰੇ ਪਾਈ ਜਾਂਦੀ ਹੈ ਜਿਸ ਦਾ ਕਈ ਵਾਰ ਬਹੁਤ ਦੇਰ ਬਾਅਦ ਪਤਾ ਲੱਗਦਾ ਹੈ। ਇਸ ਕੈਂਪ ਦੌਰਾਨ ਵਧੇਰੇ ਗਿਣਤੀ ਵਿੱਚ ਪਿੰਡ ਅਤੇ ਨੇੜਲੇ ਪਿੰਡਾਂ ਦੀਆਂ ਔਰਤਾਂ ਨੇ ਆਪਣਾ ਫ੍ਰੀ ਚੈਕਅੱਪ ਕਰਵਾਇਆ। ਉਨ੍ਹਾਂ ਕਿਹਾ ਕਿ ਤਕਰੀਬਨ 250 ਤੋਂ ਵੱਧ ਲੋਕਾਂ ਨੇ ਇਸ ਮੁਫ਼ਤ ਕੈਂਪ ਦਾ ਲਾਭ ਲਿਆ।

Leave a Reply

Your email address will not be published. Required fields are marked *

%d bloggers like this: