Sun. Jan 19th, 2020

ਮੋਰਿੰਡਾ ਸ਼ਹਿਰ ਨੂੰ ਸੁੰਦਰ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ : ਚੰਦੂਮਾਜਰਾ

ਮੋਰਿੰਡਾ ਸ਼ਹਿਰ ਨੂੰ ਸੁੰਦਰ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ : ਚੰਦੂਮਾਜਰਾ

08_06_2016-8rpr-ropar 01-c-2

ਮੋਰਿੰਡਾ, 8 ਜੂਨ (ਪ੍ਰਿੰਸ): ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਸ਼ਹਿਰ ‘ਚ ਲਗਭਗ 72 ਲੱਖ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ, ਹਲਕਾ ਇੰਚਾਰਜ ਬੀਬੀ ਜਗਮੀਤ ਕੌਰ ਸੰਧੂ, ਓ.ਐਸ.ਡੀ. ਹਰਦੇਵ ਸਿੰਘ ਹਰਪਾਲਪੁਰ ਤੇ ਬਲਜੀਤ ਸਿੰਘ ਭੁੱਟਾ ਆਦਿ ਵੀ ਸ਼ਾਮਲ ਸਨ। ਸਥਾਨਕ ਵਾਰਡ ਨੰਬਰ 14 ਅਤੇ 12 ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਸਮੇਂ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਮੋਰਿੰਡਾ ਸ਼ਹਿਰ ਨੂੰ ਸੁੰਦਰ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੀਵਰੇਜ ਵੀ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਅੰਮਿ੍ਰਤਪਾਲ ਸਿੰਘ ਖਟੜਾ, ਕੌਂਸਲਰ ਜਗਪਾਲ ਸਿੰਘ ਜੌਲੀ, ਕੌਂਸਲਰ ਮੰਗਲ ਸੇਨ, ਰਾਜੇਸ਼ ਕੁਮਾਰ ਸ਼ੰਮਾ ਅਤੇ ਹੋਰਨਾਂ ਪਤਵੰਤਿਆਂ ਦੀ ਮੰਗ ‘ਤੇ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਸ਼ਹਿਰ ਵਿਚ ਦੋ ਏਕੜ ਦਾ ਜੋ ਗਰਾਊਂਡ ਬਣਾਇਆ ਜਾ ਰਿਹਾ ਹੈ ਉਸਨੂੰ ਪਹਿਲ ਦੇ ਅਧਾਰ ਵਿਕਸਿਤ ਕਰਨ ਲਈ ਉਹ ਜਰੂਰਤ ਅਨੁਸਾਰ ਫੰਡ ਮੁਹੱਈਆ ਕਰਵਾਉਣਗੇ। ਇਸ ਮੌਕੇ ਚੌਧਰੀ ਨਰ ਸਿੰਘ, ਚੌਧਰੀ ਪਰਮਜੀਤ ਸਿੰਘ, ਬਲਵੀਰ ਸਿੰਘ ਤੇ ਧੂਮ ਸਿੰਘ ਆਦਿ ਦੀ ਮੰਗ ‘ਤੇ ਉਨ੍ਹਾਂ ਸ਼੍ਰੀ ਗੁੱਗਾ ਮੈੜੀ ਤੇ ਹੋਰਨਾਂ ਵਿਕਾਸ ਕਾਰਜਾਂ ਲਈ 2 ਲੱਖ ਰੁਪਏ ਭੇਜਣ ਦਾ ਐਲਾਨ ਕੀਤਾ। ਜਦਕਿ ਭਾਈਚਾਰੇ ਵੱਲੋਂ ਕੁਲਦੀਪ ਸਿੰਘ ਤੇ ਹੋਰਨਾਂ ਦੀ ਮੰਗ ‘ਤੇ ਉਨ੍ਹਾਂ ਨੂਨਗਰ ਭਾਈਚਾਰੇ ਦੀ ਧਰਮਸ਼ਾਲਾ ਲਈ ਵੀ 2 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ।

ਉਨ੍ਹਾਂ ਸ਼ਮਸ਼ਾਨਘਾਟ ਲਈ ਫਿਉਨਰਲ ਵੈਨ ਵੀ ਮੁਹੱਈਆ ਕਰਵਾਉਣ ਦੀ ਗੱਲ ਵੀ ਕਹੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੇ ਦੇਸ਼ ਵਿਚ ਹੀ ਅਪਣਾ ਅਧਾਰ ਖੋ ਚੁੱਕੀ ਹੈ ਜਦਕਿ ਆਮ ਆਦਮੀ ਪਾਰਟੀ ਦਾ ਨਾ ਕੋਈ ਨੇਤਾ ਹੈ ਤੇ ਨਾਂ ਹੀ ਇਸਦਾ ਕੋਈ ਅਧਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਅਕਾਲੀ ਭਾਜਪਾ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਾਲ 2017 ਵਿਚ ਪੰਜਾਬ ਦੀ ਕਮਾਨ ਅਕਾਲੀ ਭਾਜਪਾ ਦੇ ਹੱਥਾਂ ‘ਚ ਸੌਂਪਣਗੇ। ਇਸ ਮੌਕੇ ਜਗਮੀਤ ਕੌਰ ਸੰਧੂ ਨੇ ਪੰਜਾਬ ਦੇ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ।

ਇਸ ਮੌਕੇ ਰਜਨੀਸ਼ ਸੂਦ, ਇੰਸਪੈਕਟਰ ਲਖਵੀਰ ਸਿੰਘ, ਮੇਜਰ ਹਰਜੀਤ ਸਿੰਘ ਕੰਗ, ਜੋਗਿੰਦਰ ਸਿੰਘ ਬੰਗੀਆਂ, ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਅਮਿ੍ਰਤਪਾਲ ਸਿੰਘ ਖਟੜਾ, ਕੌਂਸਰਲ ਜਗਪਾਲ ਸਿੰਘ ਜੌਲੀ, ਕੌਂਸਲਰ ਮੰਗਲ ਸੇਨ, ਜਸਵੀਰ ਸਿੰਘ ਜੱਸੀ ਕਾਈਨੌਰ, ਕੌਂਸਲਰ ਰਜੇਸ਼ ਕੁਮਾਰ, ਭਾਜਪਾ ਆਗੂ ਜਗਦੇਵ ਸਿੰਘ ਬਿੱਟੂ, ਜਗਜੀਤ ਸਿੰਘ ਰਤਨਗੜ੍ਹ, ਸਾਬਕਾ ਕੌਂਸਲਰ ਜਗਵਿੰਦਰ ਸਿੰਘ ਪੰਮੀ ਤੇ ਰਾਜਿੰਦਰ ਸਿੰਘ, ਹਰਚੰਦ ਸਿੰਘ ਡੂਮਛੇੜੀ, ਛਤਰਜੀਤ ਸਿੰਘ ਵੜੈਚ, ਮਨਜੀਤ ਕੌਰ ਵੜੈਚ, ਹਰਜੀਤ ਸਿੰਘ ਸਲ੍ਹ, ਜਸਮੀਤ ਸਿੰਘ, ਹਰਵਿੰਦਰ ਸਿੰਘ ਡਿੰਪੀ, ਪਰਮਿੰਦਰ ਸਿੰਘ ਸਹੇੜੀ, ਜਗਰਾਜ ਸਿੰਘ ਮਾਨਖੇੜੀ, ਹਰਬੰਸ ਸਿੰਘ ਕਾਲਾ, ਠੇਕੇਦਾਰ ਬਾਵਾ ਸਿੰਘ ਠੇਕੇਦਾਰ ਅਸ਼ੋਕ ਕੁਮਾਰ, ਸ਼ੇਰ ਸਿੰਘ, ਦਵਿੰਦਰ ਸਿੰਘ, ਅਮਰਜੀਤ ਸਿੰਘ ਗੜਾਂਗ, ਕੁਲਵਿੰਦਰ ਸਿੰਘ, ਬਿੱਟੂ ਕੰਗ, ਸੁਖਬੀਰ ਸਿੰਘ ਸੁੱਖਾ, ਸਿਕੰਦਰ ਸਿੰਘ ਚੱਕਲਾਂ, ਅਮਰਿੰਦਰ ਸਿੰਘ ਹੈਲੀ, ਪੰਥਕ ਕਵੀ ਬਲਵੀਰ ਸਿੰਘ ਬੱਲ ਆਦਿ ਹਾਜ਼ਰ ਸਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: