ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 26, 2020

ਮੋਬਾਇਲ ਫੋਨਾਂ ਦੀ ਜਿਆਦਾ ਵਰਤੋਂ ਵੀ ਦੁਨੀਆਵੀ ਰਿਸ਼ਤਿਆਂ ਦੀ ਟੁੱਟ ਭੱਜ ਦਾ ਇੱਕ ਕਾਰਨ

ਮੋਬਾਇਲ ਫੋਨਾਂ ਦੀ ਜਿਆਦਾ ਵਰਤੋਂ ਵੀ ਦੁਨੀਆਵੀ ਰਿਸ਼ਤਿਆਂ ਦੀ ਟੁੱਟ ਭੱਜ ਦਾ ਇੱਕ ਕਾਰਨ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਬਹੁਤ ਉੱਨਤੀ ਕਰ ਲਈ ਹੈ ਭਾਵੇਂ ਉਹ ਤਕਨੀਕ ਦਾ ਖੇਤਰ ਹੋ ਜਾ ਹੋ ਕੋਈ ਖੇਤਰ। ਸਾਰਾ ਸੰਸਾਰ ਅੱਜ ਇੱਕ ਗਲੋਬਲ ਪਿੰਡ ਬਣ ਗਿਆ ਹੈ ਕਿਉਂ ਅਸੀਂ ਮੀਡੀਆ ਦੇ ਸਾਧਨਾਂ ਅਤੇ ਮੋਬਾਇਲ ਫੋਨਾਂ ਦੀ ਵਰਤੋਂ ਕਰਕੇ ਮਿੰਟਾਂ ਸੈਕਿੰਟ ਵਿੱਚ ਕਿਸੇ ਘਟਨਾਂ ਜਾਂ ਚੀਜ਼ ਬਾਰੇ ਪਤਾ ਲਗਾ ਸਕਦੇ ਹਾਂ। ਮੋਬਾਇਲ ਫੋਨ ਮਨੁੱਖ ਦੀ ਖ਼ਾਸ ਜ਼ਰੂਰਤ ਬਣ ਚੁੱਕਾ ਹੈ। ਇਸਦੀ ਭਾਰਤ ਵਿੱਚ ਵਰਤੋਂ ਲਗਭਗ 1995 ਦੇ ਕਰੀਬ ਸ਼ੁਰੂ ਹੋਈ । ਉਦੋਂ ਇਹ ਮੋਬਾਇਲ ਫੋਨ ਖ਼ਾਸ ਬਿਜ਼ਨਿਸ ਮੈਨ ਬੰਦਿਆਂ ਕੋਲ ਹੁੰਦੇ ਸਨ ਜਿਹੜੇ ਕਈ ਤਰ੍ਹਾਂ ਵਪਾਰਿਕ ਸਾਧਨਾਂ ਦਾ ਅਦਾਨ ਪ੍ਰਦਾਨ ਹੋਰਨਾਂ ਦੇਸ਼ਾਂ ਨਾਲ ਕਰਦੇ ਸਨ।ਅੱਜ ਕੱਲ੍ਹ ਤਾਂ ਭਾਵੇਂ ਅਣਗਿਣਤ ਕਿਸਮ ਦੇ ਮੋਬਾਇਲ ਫੋਨਾਂ ਦੀ ਵਿਕਰੀ ਹੋ ਰਹੀ ਜਿਹੜੇ ਕਿ ਜਿਅਦਾਤਰ ਚੀਨ ਅਤੇ ਜਪਾਨ ਦੀਆਂ ਕੰਪਨੀਆਂ ਦੁਆਰਾ ਇਜਾਦ ਕੀਤੇ ਜਾਂਦੇ ਹਨ। ਪਰ ਸ਼ੁਰੂ ਸ਼ੁਰੂ ਵਿੱਚ ਨੋਕਿਆ ਅਤੇ ਸੈਮਸੋਨਗ ਕੰਪਨੀਆਂ ਦੇ ਕੀ ਪੈਡ ਵਾਲੇ ਮੋਬਾਇਲ ਹੁੰਦੇ ਸਨ।

ਇਹ ਮੋਬਾਇਲ ਇੱਕ ਬਹੁਤ ਲਾਭਕਾਰੀ ਯੰਤਰ ਹੈ ਜਿਸਦੀ ਵਰਤੋਂ ਕਰਕੇ ਅਸੀਂ ਆਪਣੇ ਰਿਸ਼ਤੇਦਾਰੀ ਅਤੇ ਹੋਰ ਨੇੜਲੇ ਰਿਸ਼ਤਿਆਂ ਦੀ ਸੁੱਖ ਸਾਂਦ ਦਾ ਪਤਾ ਬਹੁਤ ਵਧੀਆ ਢੰਗ ਨਾਲ ਲੈ ਸਕਦੇ ਹਾਂ।ਇੱਥੋਂ ਤੱਕ ਕਿ ਅਸੀਂ ਮੋਬਾਇਲ ਐਪਾਂ ਦੀ ਵਰਤੋਂ ਕਰਕੇ ਵੀਡੀੳ ਕਾਲ ਰਾਹੀ ਆਹਮੋ ਸਾਹਮਣੇ ਬੈਠ ਕੇ ਗੱਲਾਂ ਵੀ ਕਰ ਸਕਦੇ ਹਾਂ। ਜੋ ਕਿ ਪਹਿਲੇ ਸਮਿਆਂ ਦੇ ਮੁਕਾਬਲੇ ਚਿੱਠੀਆਂ ਪੱਤਰਾਂ ਦੇ ਮੁਕਾਬਲੇ ਬਹੁਤ ਸੁਖਾਲਾ ਸਾਧਨ ਹੈ। ਪਰ ਇਹ ਮੋਬਾਇਲ ਵੀ ਉਨ੍ਹਾਂ ਟਾਇਮ ਸਹਾਇਕ ਸਾਧਨ ਹੈ ਜਦੋਂ ਤੱਕ ਇਸਦੀ ਵਰਤੋਂ ਕਿਸੇ ਖ਼ਾਸ ਸੀਮਾਂ ਅਤੇ ਸਮੇਂ ਦੇ ਅਨਕੂਲ ਰਹਿ ਕੇ ਕੀਤੀ ਜਾਵੇ ਨਹੀਂ ਤਾਂ ਇਹ ਮੋਬਾਇਲ ਫੋਨ ਦੀ ਅੰਨ੍ਹਾ ਧੁੰਦ ਵਰਤੋਂ ਸਾਡੇ ਦਿਨੋਂ ਦਿਨ ਟੁੱਟ ਰਹੇ ਰਿਸ਼ਤਿਆਂ ਦਾ ਇੱਕ ਗੰਭੀਰ ਕਾਰਨ ਬਣਦੇ ਜਾ ਰਹੇ ਹਨ। ਇੱਕ ਉਦਾਹਰਨ ਦੇ ਮੂਜਮ ਜੇਕਰ ਸਬਜ਼ੀ ਕੱਟਣ ਵਾਲਾ ਚਾਕੂ ਉਦੋਂ ਤੱਕ ਚਾਕੂ ਹੈ ਜਦੋਂ ਤੱਕ ਉਸ ਨਾਲ ਸਬਜ਼ੀ ਕੱਟੀ ਜਾਂਦੀ ਹੈ ਜਦੋਂ ਇਹ ਲੋਕਾਂ ਦੇ ਗਲ੍ਹੇ ਕੱਟਣ ਅਤੇ ਢਿੱਡ ਵਿੱਚ ਖੁੱਬਣ ਲੱਗੇ ਤਾਂ ਇਹ ਮਾਰੂ ਹਤਿਆਰ ਬਣ ਜਾਂਦਾ ਹੈ।ਉਸੇ ਤਰ੍ਹਾਂ ਹੀ ਮੋਬਾਇਲ ਦੀ ਵਰਤੋਂ ਹੈ। ਅੱਜ ਲਗਭਗ ਹਰੇਕ ਪਰਿਵਾਰ ਵਿੱਚ ਹਰੇਕ ਮੈਂਬਰ ਕੋਲ ਆਪਣਾ ਅਲੱਗ ਅਲੱਗ ਫੋਨ ਹੈ। ਉਹ ਵੀ ਅਨਡਾਇਡ ਜਿਸ ਵਿੱਚ ਹਰੇਕ ਮਹੀਨੇ ਮੋਬਾਇਲ ਡਾਟਾ ਅਤੇ ਕਾਲਿੰਗ ਦਾ ਰੀਚਾਰਜ ਵੀ ਕਰਾਉਣਾ ਅਨਵਾਰੀ ਹੋ ਗਿਆ ਹੈ ,ਜਿਸਦਾ ਬੋਝ ਸਾਡੀ ਆਰਥਿਕਤਾ ਉੱਪਰ ਵੀ ਪੈ ਰਿਹਾ ਹੈ। ਜਿਸਨੂੰ ਲੈ ਕੇ ਆਮ ਸਧਾਰਨ ਪਰਿਵਾਰਾਂ ਵਿੱਚ ਅਕਸਰ ਲੜਾਈ ਝਗੜੇ ਇੱਕ ਸਧਾਰਨ ਗੱਲ ਬਣ ਗਈ ਹੈ। 2010 ਤੋਂ ਬਾਦ ਜਿਆਦਾ ਤਲਾਕ ਦੇ ਕਾਰਨਾਂ ਵਿੱਚ ਇੱਕ ਵੱਡਾ ਕਾਰਨ ਮੋਬਾਇਲ ਫੋਨ ਬਣ ਗਿਆ ਹੈ ।

ਜਦੋਂ ਵੀ ਕਿਸੇ ਮੁੰਡੇ ਕੁੜੀ ਦੀ ਕੁੜਮਾਈ ਹੋ ਜਾਂਦੀ ਹੈ ਤਾਂ ਫਿਰ ਫੋਨਾਂ ਉੱਪਰ ਉੱਧਰੋ ਉੱਧਰੀ ਪਤਾ ਨਹੀਂ ਕਿੰਨਾ ਕੁ ਫੋਨ ਲੱਗਦਾ ਹੈ ਅਤੇ ਕਿੰਨੇ ਵਾਰੀ ਲੜਾਈ ਝਗੜਾ ਹੁੰਦਾ ਹੈ ਜਿਸ ਨਾਲ ਰਿਸ਼ਤਾ ਬੱਝਣ ਤੋਂ ਪਹਿਲਾਂ ਹੀ ਟੁੱਟ ਜਾਉਂ ਟੁੱਟ ਜਾਉਂ ਕਰਦਾ ਹੈ। ਪੁਰਾਣੇ ਸਮੇਂ ਵਿੱਚ ਤਾਂ ਮੁਕਲਾਵੇ ਤੱਕ ਲੜਕੀ ਦਾ ਮੂੰਹ ਤੱਕ ਵੀ ਨਹੀਂ ਵੇਖਿਆ ਜਾਂਦਾ ਸੀ ।ਸਾਡੇ ਸਮਾਜ ਵਿੱਚ ਵਿੱਚ ਅਹਿਮ ਮੰਨੇ ਜਾਣ ਵਾਲੀਆਂ ਰਿਸ਼ਤੇਦਾਰੀਆਂ ਜਿੰਨ੍ਹਾਂ ਵਿੱਚ ਪਹਿਲਾਂ ਬੰਦਾ ਜਾਂਦਾ ਸੀ ਤਾਂ ਅੱਗੋਂ ਰਿਸ਼ਤੇਦਾਰ ਹੱਥਾਂ ‘ਤੇ ਚੱਕ ਲੈਂਦੇ ਸਨ ਪਰ ਹੁਣ ਇਹ ਰਿਸ਼ਤੇਦਾਰੀਆਂ ਵਿੱਚ ਫੋਨ ਦੀ ਅਤੇ ਵੀਡੀੳ ਕਾਲਾਂ ਦੀ ਬਹੁਤ ਜ਼ਿਅਦਾ ਵਰਤੋਂ ਹੋਣ ਕਰਕੇ ਰਿਸ਼ਤੇਦਾਰੀ ਜਾਣਾ ਬਹੁਤ ਘਟ ਗਿਆ ਹੈ । ਜੇਕਰ ਕੋਈ ਜਾਂਦਾ ਵੀ ਹੈ ਤਾਂ ਨਾ ਤਾਂ ਅੱਗੋਂ ਉਹ ਪ੍ਰਹੁਣਾਚਾਰੀ ਵੇਖਣ ਨੂੰ ਨਹੀਂ ਮਿਲਦੀ ਹੈ ਅਤੇ ਸਭ ਕੁਝ ਉਪਰਾ ਅਤੇ ਬਨਾਵਟੀ ਜਿਹਾ ਲੱਗਦਾ ਹੈ ਲੱਗੇ ਵੀ ਕਿਉਂ ਨਾਂ ਬਨਾਉਟੀ ਨੂੰ ਬਨਾਉਟੀ ਨਾ ਕਿਹਾ ਜਾਵੇ ਤਾਂ ਕੀ ਕਿਹਾ ਜਾਵੇ।

ਅੱਜ ਕੱਲ੍ਹ ਨਵੀਂ ਪਨੀਰੀ ਦੁਆਰਾ ਸ਼ਰਮ ਹਯਾ ਨੂੰ ਭੁਲਾ ਗਲਤ ਤਰੀਕਿਆਂ ਨਾਲ ਮੋਬਾਇਲ ‘ਤੇ ਤਾਲਮੇਲ ਕਾਇਮ ਕੀਤੇ ਜਾ ਰਹੇ ਹਨ।ਜਿਸ ਨਾਲ ਕਈ ਭਲੇਮਾਣਸਾ ਦੇ ਘਰ ਭੰਗ ਭੁੱਜਣ ਲੱਗਦੀ ਹੈ ਘਰ ਵਾਲਾ ਸਾਰੀ ਦਿਹਾੜੀ ਥੱਕ ਟੁੱਟ ਕੇ ਘਰ ਵੜ੍ਹਦਾ ਹੈ ਤਾਂ ਘਰ ਵਾਲੀ ਪਾਣੀ ਤੱਕ ਨਹੀਂ ਪੁੱਛਦੀ ਕਿਉਂ ਕਿ ਉਹ ਆਪਣੇ ਫੋਨ ਵਿੱਚ ਵਿਅਸਤ ਹੁੰਦੀ ਹੈ।ਜਿਸ ਨਾਲ ਉਹ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਆਖਿਰ ਬਰਦਾਸ਼ਤ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ । ਜਦੋਂ ਗੱਲਾਂ ਬਰਦਾਸ਼ਤ ਤੋਂ ਬਾਹਰ ਹੋ ਜਾਂਦੀਆਂ ਹਨ ਤਾਂ ਤਲਾਕ ਹੁੰਦੇ ਹਨ ਕੇਸ ਚੱਲਦੇ ਹਨ ।ਬੱਚੇ ਕਿਤੇ ਮਾਂ ਕਿਤੇ, ਪਿਉ ਕਿਤੇ ।ਕੀ ਇਹ ਸਾਡੇ ਆਉਣ ਵਾਲੇ ਕੱਲ ਦਾ ਸੱਚ ਹੈ ? ਹਾਂ ਜੋ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ ਉਹ ਸੱਚ ਹੀ ਤਾਂ ਹੈ ਕੋਈ ਸੁਪਨਾ ਨਹੀਂ। ਕਈ ਨੋਜਵਾਨ ਤਾਂ ਇਸ ਪਾਸੇ ਵੱਲ ਏਨਾ ਤੁਰ ਪਏ ਹਨ ਕਿ ਉਹਨਾਂ ਨੂੰ ਦੋ ਦੋ , ਤਿੰਨ ਤਿੰਨ ਫੋਨ ਰੱਖਣੇ ਪੈਂਦੇ ਹਨ।

ਇਹ ਆਪਣੇ ਖੁਦ ਅਤੇ ਆਪਣੇ ਮਾਂ ਬਾਪ ਨਾਲ ਸਰਾ ਸਰ ਧੋਖਾ ਜਿਹੜਾ ਮਾਂ ਬਾਪ ਤਹਾਨੁੁੂੰ ਪਤਾ ਨਹੀਂ ਕਿੰਨੇ ਸੁਪਨੇ ਲੈ ਕੇ ਪਾਲਦਾ ਹੈ।ਫਿਰ ਗੱਲ ਇੱਥੇ ਹੀ ਨਹੀਂ ਮੁੱਕਦੀ ਸਾਡੇ ਪਰਿਵਾਰ ਜੇਕਰ ਅਸੀਂ ਪੰਜ ਜਣੇ ਰਹਿ ਰਹੇ ਹਾਂ ਤਾਂ ਖਾਣਾ ਖਾਣ ਸਮੇਂ ਵੀ ਅਸੀਂ ਆਪਣੇ ਆਪਣੇ ਫੋਨਾਂ ਵਿੱਚ ਵਿਅਸਤ ਹੋਏ ਕਦੋਂ ਖਾਣਾ ਖਾ ਕੇ ਉੱਠ ਖੜ੍ਹਦੇ ਹਾਂ ਕੋਈ ਸੁੱਧ ਬੁੱਧ ਹੀ ਨਹੀਂ ਰਹਿੰਦੀ । ਆਪਸ ਵਿੱਚ ਕੋਈ ਵਿਚਾਰ ਵਟਾਂਦਰਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਕੀ ਸਿਆਣੇ ਕੀ ਨਿਆਣੇ ਸਾਰੀ ਦਿਹਾੜੀ ਭੈੜੀਆਂ ਭੈੜੀਆਂ ਗੇਮਾਂ ਖੇੜ ਕੇ ਪਾਗਲ ਹੋ ਜਾਂਦੇ ਹਨ। ਸਾਡੇ ਕੰਨਾਂ ਦੀ ਸੁਣਨ ਦੀ ਧੁਨੀ ਦੀ ਵੀ ਸੀਮਾ ਜੋ ਕਿ ਵੀਹ ਹਜ਼ਾਰ ਵਾਟ ਹੈ ਪਰ ਆਪਣੇ ਕੰਨ੍ਹਾਂ ਵਿੱਚ ਉੱਚੀ ਉੱਚੀ ਅਵਾਜ਼ ਵਾਲੇ ਮਹਿੰਗੇ ਤੋਂ ਮਹਿੰਗੇ ਈਅਰ ਫੋਨ ਲਗਾ ਕੇ ਅਸੀਂ ਆਪਣੀ ਸੁਣਨ ਸ਼ਕਤੀ ਖਰਾਬ ਕਰ ਲਈ ਹੈ। ਇਹ ਤਾਂ ਆਵਦੇ ਪੈਰ ਆਪ ਕੁਹਾੜਾ ਮਾਰਨ ਵਾਲੀ ਗੱਲ ਹੈ। ਅੱਜ ਕੱਲ ਜਦੋਂ ਸਾਡੇ ਬੱਚਿਆਂ ਦੀ ਆਨ ਲਾਈਨ ਪੜ੍ਹਾਈ ਦੀਆਂ ਕਲਾਸਾਂ ਲੱਗਦੀਆਂ ਹਨ ਚੱਲਦੇ ਨੈੱਟ ਦੌਰਾਨ ਕਈ ਅਸ਼ਲੀਲ ਤਸਵੀਰਾਂ ਸਾਡੇ ਮੋਬਾਇਲ ਫੋਨਾਂ ਐਡ ਦੇ ਰੂਪ ਵਿੱਚ ਆਮ ਆ ਰਹੀਆਂ ਹਨ ਜਿੰਨ੍ਹਾਂ ਦਾ ਬਹੁਤ ਜਿਅਦਾ ਮਾੜ੍ਹਾ ਅਸਰ ਸਾਡੇ ਛੋਟੇ ਬੱਚਿਆਂ ‘ਤੇ ਪੈ ਰਿਹਾ ਹੈ।ਸਾਡੇ ਤਪੜ ਤਾਂ ਪਹਿਲਾਂ ਹੀ ਸਮੇਂ ਦੀ ਰਾਜਨੀਤੀ ਨੇ ਰੌਲੇ ਹੋਏ ਹਨ ਜਿਹੜੇ ਕੁਝ ਕੱਖ ਬੱਚੇ ਹਨ ਉਹ ਅਸੀਂ ਆਪਣੇ ਆਪ ਉਡਾਈ ਜਾ ਰਹੇ ਹਾਂ। ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹਾਂ ਕਿ ਮੋਬਾਇਲ ਫੋਨ ਦੀ ਵਰਤੋਂ ਗਲਤ ਹੇੈ ਪਰ ਇਸ ਤੋਂ ਹਾਂ ਕਿ ਲੋੜ ਤੋਂ ਵੱਧ ਵਰਤੋਂ ਸਾਡੇ ਦੁਨਆਵੀ ਰਿਸ਼ਤਿਆਂ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ। ਜਦੋਂ ਘਰਾਂ ਵਿੱਚ ਅੋਰਤਾਂ ਇੱਕ ਵਾਰੀ ਫੋਨ ਲਾ ਕੇ ਭੁੱਲ ਜਾਂਦੀਆਂ ਹਨ ਕਿ ਇਹਨੁੂੰ ਕੱਟਣਾ ਵੀ ਹੈ ।

ਫਿਰ ਦਾਲ ਪਾਣੀ , ਨਹਾਉਣ ਧੋਣ ਤੱਕ ਦਾ ਹਾਲ ਗੱਲਬਾਤ ਦੇ ਜਰੀਏ ਕੀਤਾ ਜਾਂਦਾ ਹੈ ਜਿਸਦਾ ਕਿ ਸਾਡੇ ਲਈ ਕੋਈ ਖਾਸ ਮਨੋਰਥ ਨਹੀਂ ਹੈ । ਇਹਨਾਂ ਨੂੰ ਜੇਕਰ ਫਜ਼ੂਲ ਦੀਆਂ ਗੱਲਾਂ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ। ਫਿਰ ਫੋਨ ਆਉਣ ਤੋਂ ਬਾਦ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਕਰ ਕੀ ਰਹੇ ਹਾਂ ਕਿਉਂਕਿ ਅਸੀਂ ਮਾਨਸਿਕ ਤੌਰ ਤੇ ਅਗਲੇ ਨਾਲ ਗੱਲ ਕਰ ਰਹੇ ਹੁੰਦੇ ਹਾਂ ਪਰ ਸਰੀਰ ਤੌਰ ਤੇ ਕਈ ਹਰਕਤਾ ਕਰ ਰਹੇ ਹੁੰਦੇ ਜਿਸ ਨਾਲ ਅਸੀਂ ਸੰਤੁਲਨ ਗੁਆ ਬੈਠਦੇ ਹਾਂ । ਇਸ ਤਰ੍ਹਾਂ ਕਰਨ ਨਾਲ ਕਈ ਹਾਦਸਿਆਂ ਦੀਆਂ ਖਬਰਾਂ ਅਸੀਂ ਆਮ ਹੀ ਸੁਣੀਆਂ ਹਨ। ਅਸੀਂ ਰੋਟੀ ਖਾਣੀ ਤਾਂ ਭੁੱਲ ਸਕਦੇ ਹਾਂ ਪਰ ਰਾਤ ਵੇਲੇ ਵੀ ਫੋਨ ਸਰਹਾਣੇ ਰੱਖ ਕੇ ਪੈਂਦੇ ਹਾਂ ਜਿਸ ਕਾਰਨ ਅਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ ਕਿਉਂ ਇਸ ਵਿੱਚੋਂ ਉਤਸਰਜਿਤ ਹੋਣ ਵਾਲੀਆਂ ਹਾਨੀਕਾਰਕ ਤਰੰਗਾਂ ਸਾਡੇ ਸਰੀਰ ਤੇ ਮਾਰੂ ਪ੍ਰਭਾਵ ਪਾਉਂਦੀਆਂ ਹਨ।ਕਈ ਲੋਕ ਮੋਬਾਇਲ ਆਪਣੀ ਕਮੀਜ ਦੀ ਜੇਬ ਵਿੱਚ ਪਾਉਂਦੇ ਹਨ ਜਿਹੜਾ ਕਿ ਬਹੁਤ ਗਲਤ ਗੱਲ ਹੈ। ਮੋਬਾਇਲ ਭਾਵੇਂ ਅੱਜ ਸਮੇਂ ਦੀ ਮੰਗ ਹੈ ਪਰ ਸਾਡੀਆਂ ਸਮਾਜਿਕ ਰਿਸ਼ਤੇਦਾਰੀਆਂ , ਮਾਂ ਪਿਉ , ਭੈਣ ਭਾਈ ਹੋਰ ਕਿੰਨੇ ਸੂਖਮ ਰਿਸ਼ਤਿਆਂ ਤੋਂ ਵੀ ਅਸੀਂ ਮੂੰਹ ਨਹੀਂ ਮੋੜ ਸਕਦੇ। ਅੱਜ ਲੋੜ ਹੈ ਹਰੇਕ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਕਿ ਉਹ ਕੀ ਕਰ ਰਿਹਾ ਹੈ। ਉਹਦਾ ਵਜੂਦ ਇੰਨ੍ਹਾਂ ਕਿਉਂ ਮਿੱਟੀ ਹੁੰਦਾ ਜਾ ਰਿਹਾ ? ਕਿਉਂ ਅਸੀਂ ਸ਼ਰਮ ਹਯਾ ,ਦੀਨ ਇਮਾਨ ਨੂੰ ਛਿੱਕੇ ਟੰਗ ਅਸੱਭਿਅਕ ਹੁੰਦੇ ਜਾ ਰਹੇ। ਹਾਲੇ ਵੀ ਡੁੱਲੇ ਹੋਏ ਬੇਰਾਂ ਦਾ ਕੁਝ ਨਹੀਂ ਵਿਗੜਿਆ ਸਾਨੂੰ ਲੋੜ ਮੁਤਾਬਿਕ ਫੋਨ ਦੀ ਵਰਤੋਂ ਕਰਕੇ ਆਪਣੇ ਗੁਆਚ ਰਹੇ ਅਨਮੋਲ ਦੁਨੀਆਵੀ ਰਿਸ਼ਤਿਆਂ ਸੰਭਾਲ ਕਰਨੀ ਚਾਹੀਦੀ ਹੈ।

ਸਤਨਾਮ ਸਮਾਲਸਰੀਆ
97108 60004

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: