ਮੋਬਾਇਲ ਟਾਵਰ ਲਗਾਓਣ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ

ss1

ਮੋਬਾਇਲ ਟਾਵਰ ਲਗਾਓਣ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ5-2

 

ਜੰਡਿਆਲਾ ਗੁਰੂ 4 ਜੁਲਾਈ ਵਰਿਦਰ ਸਿਂਘ/ ਹਰਿੰਦਰਪਾਲ ਸਿੰਘ): ਅੱਜ ਮੁਹੱਲਾ ਪਟੇਲ ਨਗਰ ਦੇ ਬਾਹਰ ਨੇੜੇ ਸ਼ੇਖ ਫੱਤਾ ਗੇਟ ਮੁਹੱਲਾ ਨਿਵਾਸੀਆਂ ਵਲੋਂ ਮੋਬਾਇਲ ਟਾਵਰ ਲਗਾਓਣ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ! ਧਰਨੇ ਵਿਚ ਸ਼ਾਮਿਲ ਔਰਤਾਂ ਆਦਿ ਨੇ ਦਸਿਆ ਕਿ ਅਜੀਤ ਟੱਕਰ ਕਰਿਆਨਾ ਸਟੋਰ ਵਲੋਂ ਅਪਨੀ ਦੁਕਾਨ ਦੀ ਛੱਤ ਤੇ ਇਕ ਪ੍ਰਾਇਵੇਟ ਮੋਬਾਇਲ ਕਂਪਨੀ ਵਲੋਂ ਬਿਨਾਂ ਮੁਹੱਲਾ ਨਿਵਾਸੀਆਂ ਦੀ ਸਲਾਹ ਤੋਂ ਟਾਵਰ ਲਗਇਆ ਜਾ ਰਿਹਾ ਹੈ ਜੋ ਕਿ ਮਨੁਖਤਾ ਲਈ ਘਾਤਕ ਹੈ ਅਤੇ ਇਸ ਦੀਆ ਤੇਜ਼ ਕਿਰਨਾਂ ਬੱਚਿਆ ਲਈ ਬਹੁਤ ਹੀ ਨੁਕਸਾਨਦੇਹ ਹਨ ! ਧਰਨੇ ਵਿਚ ਤੇਜ਼ ਧੁਪ ਦੌਰਾਨ ਮਾਸੂਮ ਬਚੀਆ ਵੀ ਮੌਜੂਦ ਸੀ ! ਮੁਹੱਲਾ ਨਿਵਾਸੀਆ ਨੇ ਜ਼ੋਰਦਾਰ ਪ੍ਰਦਰਸ਼ਨ ਦੌਰਾਨ ਮੰਗ ਕੀਤੀ ਕਿ ਜੋ 10-15 ਹਥਿਆਰਬੰਦ ਵਿਆਕਤੀ ਛੱਤ ਤੇ ਜਬਰਦਸਤੀ ਚੜਕੇ ਟਾਵਰ ਲਾਣ ਲਈ ਆਏ ਹਨ ਓਹਨਾ ਨੂਁ ਗਿਰਫਤਾਰ ਕੀਤਾ ਜਾਵੇ ! ਮੌਕੇ ਤੇ ਪਹੁਁਚੀ ਪੁਲਿਸ ਪਾਰਟੀ ਦੇ ਏ ਐਸ ਆਈ ਹਰਮੀਤ ਸਿਂਘ ਅਤੇ ਚੌਂਕੀ ਇੰਚਾਰਜ ਕੁਲਵਿਦਰ ਸਿਂਘ ਨੇ ਸਥਿਤੀ ਤੇ ਕੰਟਰੋਲ ਕੀਤਾ ! ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜਕੁਮਾਰ ਮਲਹੋਤਰਾ ਅਤੇ ਮੌਜੂਦਾ ਵਾਰਡ ਕੌਂਸਲਰ ਨੇ ਮੁਹੱਲਾ ਨਿਵਾਸੀਆ ਨੂਁ ਭਰੋਸਾ ਦਿਤਾ ਕਿ ਕਾਨੂਨ ਦੇ ਹਿਸਾਬ ਨਾਲ ਅਗਰ ਇਹ ਨਹੀ ਲੱਗ ਸਕਦਾ ਤਾਂ ਕਿਸੇ ਵੀ ਹਾਲਤ ਵਿਚ ਟਾਵਰ ਨਹੀ ਲੱਗਣ ਦਿਤਾ ਜਾਵੇਗਾ ! ਇਸ ਸਬੰਧੀ ਥਾਣਾ ਮੁਖੀ ਅਮਨਦੀਪ ਸਿਂਘ ਨਾਲ ਗਲ ਕੀਤੀ ਗਈ ਤਾਂ ਓਹਨਾ ਕਿਹਾ ਕਿ ਦੋਹਾਂ ਧਿਰਾਂ ਨੂਁ ਬਿਠਾਕੇ ਗੱਲਬਾਤ ਕੀਤੀ ਜਾਵੇਗੀ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ ! ਧਰਨੇ ਵਿਚ ਹੋਰਨਾ ਤੋਂ ਇਲਾਵਾ ਸ਼ਮਸ਼ੇਰ ਸਿਂਘ, ਵਿਨੋਦ ਸੂਰੀ, ਰਕੇਸ਼ ਕੁਮਾਰ ਸਾਬਕਾ ਕੋਁਸਿਲਰ, ਆਸ਼ੂ ਅਰੋੜਾ, ਗੋਪੀ ਖਾਦ ਵਾਲਾ, ਬਿਟੂ ਖਾਦ ਵਾਲਾ, ਗੁਰਮੀਤ ਸਿਂਘ ਟੱਕਰ, ਸਨੀ ਅਰੋੜਾ, ਰਾਜੀਵ ਅਰੋੜਾ, ਵਰੁਣ ਸੋਨੀ, ਸੂਰਜ, ਦਿਆਲ ਅਰੋੜਾ ਸਮੇਤ ਕਾਫੀ ਗਿਣਤੀ ਵਿਚ ਮੁਹੱਲਾ ਨਿਵਾਸੀ ਮੌਜੂਦ ਸੀ !

Share Button

Leave a Reply

Your email address will not be published. Required fields are marked *