ਮੋਫਰ ਨੂੰ ਟਿਕਟ ਮਿਲਣ ਤੇ ਹਲਕਾ ਸਰਦੂਲਗੜ੍ਹ ਦੇ ਕਾਂਗਰਸੀ ਬਾਗੋ-ਬਾਗ

ss1

ਮੋਫਰ ਨੂੰ ਟਿਕਟ ਮਿਲਣ ਤੇ ਹਲਕਾ ਸਰਦੂਲਗੜ੍ਹ ਦੇ ਕਾਂਗਰਸੀ ਬਾਗੋ-ਬਾਗ
ਮੋਫਰ ਦੇ ਗ੍ਰਹਿ ਵਿਖੇ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚਕੇ ਦਿੱਤੀ ਵਧਾਈਆਂ

ਸਰਦੂਲਗੜ੍ਹ 16 ਦਸੰਬਰ (ਗੁਰਜੀਤ ਸ਼ੀਂਹ) ਕਾਂਗਰਸ ਵੱਲੋ ਹਲਕਾ ਸਰਦੂਲਗੜ੍ਹ ਤੋ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੂੰ ਫਿਰ ਤੋ ਉਮੀਦਵਾਰ ਐਲਾਣ ਦਿੱਤਾ ਹੈ। ਮੋਫਰ ਨੂੰ ਟਿਕਟ ਮਿਲਣ ਤੇ ਹਲਕੇ ਦੇ ਕਾਂਗਰਸੀ ਵਰਕਰਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ।ਮੋਫਰ ਨੂੰ ਵਧਾਈਆਂ ਦੇਣ ਲਈ ਬੇਸ਼ਕ ਵੀਰਵਾਰ ਦੀ ਰਾਤ ਹੀ ਉਨਾਂ ਦੇ ਗ੍ਰਹਿ ਵਿਖੇ ਮੋਫਰ ਸਮਰਥਕਾਂ ਨੇ ਪਹੁੰਚਕੇ ਵਧਾਈਆਂ ਦਿੱਤੀਆਂ ਤੇ ਉਸ ਦਾ ਮੂ੍ਹੰਹ ਮਿਠਾ ਕਰਵਾਇਆ ਪਰ ਅੱਜ ਹਜ਼ਾਰਾਂ ਦੀ ਗਿਣਤੀ ‘ਚ ਪੂਰੇ ਹਲਕੇ ਦੇ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਨੇ ਮੋਫਰ ਦੇ ਗ੍ਰਹਿ ਵਿਖੇ ਪਹੁੰਚਕੇ ਇਕ ਵੱਡੀ ਰੈਲੀ ਦਾ ਰੂਪ ‘ਚ ਵਧਾਈਆਂ ਦਿੱਤੀਆਂ ਤੇ ਮੋਫਰ ਦੀ ਜਿੱਤ ਲਈ ਦਿਲੋ ਕੰਮ ਕਰਨ ਦਾ ਮੋਫਰ ਨੂੰ ਭਰੋਸਾਂ ਦਿਵਾਇਆ ਤੇ ਕਾਂਗਰਸੀ ਹਾਈ ਕਮਾਂਡ ਦਾ ਤਹਿਦਿਲੋ ਧੰਨਵਾਦ ਕੀਤਾ।ਉਮੀਦਵਾਰ ਅਜੀਤਇੰਦਰ ਸਿੰਘ ਮੋਫਰ ਨੇ ਹਜ਼ਾਰਾਂ ਵਰਕਰਾਂ ਤੇ ਸਮਰਥਕਾਂ ਦਾ ਵਧਾਈਆਂ ਦੇਣ ਤੇ ਧੰਨਵਾਦ ਕਰਦਿਆ ਕਿਹਾ ਕਿ ਉਹ ਹਮੇਸ਼ਾ ਹੀ ਆਪਣੇ ਸਮਰਥਕਾਂ ਅਤੇ ਕਾਂਗਰਸੀ ਵਰਕਰਾਂ ਤੇ ਆਗੂਆਂ ਦਾ ਰਿਣੀ ਰਹੇਗਾ ਜਿੰਨਾਂ ਉਨਾਂ ਦੇ ਹਰ ਬੋਲ ਤੇ ਫੁੱਲ ਚੜ੍ਹਾਏ ਹਨ।ਉਨਾਂ ਕਿਹਾ ਕਿ ਪਿਛਲੇ 10 ਸਾਲਾਂ ‘ਚ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਕੰਗਾਲ ਕਰਕੇ ਰੱਖ ਦਿੱਤਾ ਤੇ ਕਾਂਗਰਸੀਆਂ ਅਤੇ ਆਮ ਲੋਕਾਂ ਤੇ ਨਜਾਇਜ਼ ਪਰਚੇ ਪਾਕੇ ਅਕਾਲੀਆਂ ਨੇ ਬਹੁਤ ਤੰਗ ਪ੍ਰੇਸ਼ਾਨ ਕੀਤਾ ਹੈ ਪਰ ਹੁਣ ਆਮ ਲੋਕਾਂ ਤੇ ਕਾਂਗਰਸੀਆਂ ਦਾ ਸਮਾਂ ਆਉਣ ਵਾਲਾ ਹੈ। ਸੁਬੇ ਦੇ ਲੋਕ ਕਾਂਗਰਸ ਦੀ ਸਰਕਾਰ ਲਿਆਉਣ ਲਈ ਕਾਹਲੇ ਹਨ।ਜਿਸ ਦਾ ਸਬੂਤ ਤੁਹਾਡੇ ਵੱਲੋ ਮਿਲੇ ਪਿਆਰ ਤੋ ਮਿਲਦਾ ਹੈ।ਉਨਾਂ ਕਿਹਾ ਕਿ ਕਾਗਰਸੀਆਂ ਤੇ ਕੀਤੇ ਜੁਲਮਾ ਦਾ ਹਿਸਾਬ ਕਾਂਗਰਸ ਦੀ ਸਰਕਾਰ ਬਣਨ ਤੇ ਲਿਆ ਜਾਵੇਗਾ।ਉਨਾਂ ਕਾਂਗਰਸੀ ਵਰਕਰਾਂ ਤੇ ਹਲਕਾ ਆਗੂਆਂ ਦੀਆਂ ਵੱਖ-ਵੱਖ ਕੰਮਾਂ ਲਈ ਡਿਊਟੀਆਂ ਲਗਾਕੇ ਹੁਣੇ ਤੋ ਹੀ ਚੋਣ ਰਣਨੀਤੀ ਤਿਆਰ ਕਰ ਲਈ ਹੈ ਤਾਂ ਕਿ ਵੱਡੇ ਫਰਕ ਨਾਲ ਚੋਣ ਜਿੱਤੀ ਜਾ ਸਕੇ। ਇਸ ਮੌਕੇ ਅਮਰੀਕ ਸਿੰਘ ਢਿੱਲੋ, ਰੂਪ ਸਿੰਘ ਡੰਮ, ਬੋਹੜ ਸਿੰਘ ਸੰਧੂ, ਜੱਗਾ ਬੁਰਜ਼, ਜਸਸੀਰ ਸਿੰਘ ਮੀਰਪੁਰ, ਲਛਮਣ ਦਸੌਧੀਆਂ, ਰਿੰਪੀ ਬਰਾੜ, ਸਤਪਾਲ ਵਰਮਾ, ਕੁਲਬੀਰ ਸਿੰਘ ਝੰਡਾਂ, ਕੁਲਵਿੰਦਰ ਸਿੰਘ ਸਰਪੰਚ, ਦੀਦਾਰ ਸਿੰਘ ਹੀਰਕੇ, ਹਰਪ੍ਰੀਤ ਸਿੰਘ ਬਹਿਣੀਵਾਲ,ਅਜੈਬ ਸਿੰਘ ਚਚੋਹਰ,ਭੋਲਾ ਸਿੰਘ ਭੰਮੇ ਖੁਰਦ,ਸੁੱਖੀ ਸਰਦੂਲਗੜ,ਮਥਰਾ ਦਾਸ ਗਰਗ ਕੁਸਵਿੰਦਰ ਸਿੰਘ ਕਾਟੂ ਅਤੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚਾਂ ਤੋ ਇਲਾਵਾਂ ਹਲਕੇ ਦੇ ਵੋਟਰਾਂ ਨੇ ਮੋਫਰ ਨੂੰ ਵਧਾਈਆਂ ਦਿੱਤੀਆਂ ਅਤੇ ਖੁਸ਼ੀ ‘ਚ ਲੱਡੂ ਵੰਡੇ।

Share Button

Leave a Reply

Your email address will not be published. Required fields are marked *