ਮੋਦੀ ਸਰਕਾਰ ਵੱਲੋਂ ਫੜੇ ਬੁੱਧੀਜੀਵਿਆਂ ਨੂੰ ਸੁਪਰੀਮ ਕੋਰਟ ਵੀ ਛੱਡਣ ਤੋਂ ਇਨਕਾਰੀ

ss1

ਮੋਦੀ ਸਰਕਾਰ ਵੱਲੋਂ ਫੜੇ ਬੁੱਧੀਜੀਵਿਆਂ ਨੂੰ ਸੁਪਰੀਮ ਕੋਰਟ ਵੀ ਛੱਡਣ ਤੋਂ ਇਨਕਾਰੀ

ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਭੀਮਾ ਕੋਰੇਗਾਉਂ ਵਿੱਚ ਹੋਈ ਹਿੰਸਾ ਤੇ ਪ੍ਰਧਾਨ ਮੰਤਰੀ ਦੇ ਕਤਲ ਦੀ ਸਾਜਿਸ਼ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਂ ‘ਬੁੱਧੀਜੀਵੀਆਂ’ ਨੂੰ ਸੁਪਰੀਮ ਕੋਰਟ ਨੇ ਅਗਲੀ ਸੁਣਵਾਈ ਤਕ ਨਜ਼ਰਬੰਦ ਯਾਨੀ ਹਾਊਸ ਅਰੈਸਟ ਰੱਖਣ ਦਾ ਹੁਕਮ ਦਿੱਤਾ ਹੈ। ਪੁਣੇ ਪੁਲਿਸ ਨੇ ਬੀਤੇ ਕੱਲ੍ਹ ਯਾਨੀ ਕਿ ਮੰਗਲਵਾਰ ਨੂੰ ਦੇਸ਼ ਦੇ ਚਾਰ ਸੂਬਿਆਂ ਵਿੱਚ ਛਾਪੇਮਾਰੀ ਕਰ ਕੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤੇ ਸਾਰੇ ਲੋਕਾਂ ਦਾ ਸਬੰਧ ਮਾਓਵਾਦੀਆਂ ਤੇ ਨਕਸਲੀਆਂ ਨਾਲ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਯਾਨੀ ਛੇ ਸਤੰਬਰ ਨੂੰ ਹੋਣੀ ਹੈ, ਉਦੋਂ ਤਕ ਉਨ੍ਹਾਂ ਨੂੰ ਨਜ਼ਰਬੰਦ ਰੱਖਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਭੀਮਾ ਗੋਰੇਗਾਉਂ ਹਿੰਸਾ ਸਬੰਧੀ ਪੁਲਿਸ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਛਾਪੇ ਮਾਰੇ ਤੇ ਪੰਜ ਮਨੁੱਖੀ ਅਧਿਕਾਰ ਕਾਰਕੁਨਾਂ ਤੇ ਕਥਿਤ ਨਕਸਲੀ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ। ਮੁੰਬਈ, ਪੁਣੇ, ਗੋਆ, ਦਿੱਲੀ, ਤੇਲੰਗਾਨਾ, ਛੱਤੀਸਗੜ੍ਹ ਤੇ ਹਰਿਆਣਾ ਵਿੱਚ 10 ਥਾਵਾਂ ‘ਤੇ ਛਾਪੇ ਮਾਰੇ ਗਏ ਤੇ ਵਰਵਰ ਰਾਓ, ਵੇਰਨੋਨ ਗੋਂਜ਼ਾਲਵੇਜ਼, ਅਰੁਣ ਪਰੇਰਾ, ਸੁਧਾ ਭਾਰਦਵਾਜ ਤੇ ਗੌਤਮ ਨੌਲੱਖਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਭੀਮਾ ਕੋਰੇਗਾਉਂ ਹਿੰਸਾ ਮਾਮਲੇ ਵਿੱਚ ਸਮਾਜਿਕ ਕਾਰਕੁਨਾਂ, ਪੱਤਰਕਾਰਾਂ ਤੇ ਵਕੀਲਾਂ ਦੀ ਗ੍ਰਿਫ਼ਤਾਰੀ ‘ਤੇ ਵਿਰੋਧੀ ਦਲਾਂ ਨੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਕਾਂਗਰਸ, ਸੀਪੀਆਈ (ਐਮ) ਤੇ ਸਮਾਜਕ ਸੰਗਠਨਾਂ ਨੇ ਸੱਤਾਧਾਰੀ ਬੀਜੇਪੀ ‘ਤੇ ਆਵਾਜ਼ ਦਬਾਉਣ ਦਾ ਦੋਸ਼ ਲਾਇਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨਰੇਂਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਲਾਇਆ ਤੇ ਕਿਹਾ ਕਿ ‘ਨਿਊ ਇੰਡੀਆ’ ਵਿੱਚ ਇਕਲੌਤੀ ਐਨਜੀਓ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਲਈ ਹੀ ਥਾਂ ਹੈ। ਰਾਹੁਲ ਤੋਂ ਇਲਾਵਾ ਅਰੁੰਧਤੀ ਰਾਏ, ਸੀਤਾ ਰਾਮ ਯੇਚੁਰੀ ਤੇ ਰਾਮ ਚੰਦਰ ਗੁਹਾ ਵਰਗੇ ਬੁੱਧੀਜੀਵੀਆਂ ਨੇ ਸਰਕਾਰ ਦੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਹੈ।

Share Button

Leave a Reply

Your email address will not be published. Required fields are marked *