ਮੋਦੀ ਸਰਕਾਰ ਨੇ ਨੋਟਬੰਦੀ ਅਤੇ ਜੀ.ਐੱਸ.ਟੀ. ਬੰਬਾਂ ਨਾਲ ਭਾਰਤੀ ਅਰਥ-ਵਿਵਸਥਾ ਤਬਾਹ ਕੀਤੀ : ਰਾਹੁਲ

ss1

ਮੋਦੀ ਸਰਕਾਰ ਨੇ ਨੋਟਬੰਦੀ ਅਤੇ ਜੀ.ਐੱਸ.ਟੀ. ਬੰਬਾਂ ਨਾਲ ਭਾਰਤੀ ਅਰਥ-ਵਿਵਸਥਾ ਤਬਾਹ ਕੀਤੀ : ਰਾਹੁਲ

5 copy
ਨਵੀਂ ਦਿੱਲੀ-ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪਾਰਟੀ ਮੁੱਖ ਦਫਤਰ ਵਿੱਚ ਪਾਰਟੀ ਜਨਰਲ ਸਕੱਤਰਾਂ ਅਤੇ ਸੂਬਿਆਂ ਦੇ ਇੰਚਾਰਜਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਨੋਟਬੰਦੀ ਅਤੇ ਜੀ.ਐੱਸ.ਟੀ. ਬੰਬਾਂ ਨਾਲ ਭਾਰਤੀ ਅਰਥ-ਵਿਵਸਥਾ ਤਬਾਹ ਕਰ ਦਿੱਤੀ ਹੈ ਅਤੇ ਇਸ ਤਬਾਹੀ ਦੇ ਸਲਾਨਾ ਜਸ਼ਨ 8 ਨਵੰਬਰ ਨੂੰ ਮੋਦੀ ਸਰਕਾਰ ਵੱਡੇ ਜਸ਼ਨਾਂ ਦੇ ਰੂਪ ਵਿੱਚ ਮਨਾ ਰਹੀ ਹੈ।  ਰਾਹੁਲ ਨੇ ਸਵਾਲ ਕੀਤਾ ਕਿ ਮੈਨੂੰ ਸਮਝ ਨਹਂੀਂ ਆਉਂਦਾ ਕਿ ਇਹ ਜਸ਼ਨ ਕਿਸ ਤਰ੍ਹਾਂ ਦੇ ਹੋਣਗੇ? ਰਾਹੁਲ ਗਾਂਧੀ ਦੀ ਇਹ ਮੀਟਿੰਗ ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਤੇ ਉਸ ਦੀ ਬਤੌਰ ਪ੍ਰਧਾਨ ਤਾਜਪੋਸ਼ੀ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਲੈ ਕੇ ਮਹੱਤਵਪੂਰਨ ਸਮਝੀ ਜਾ ਰਹੀ ਹੈ। 8 ਨਵੰਬਰ ਨੂੰ ਨੋਟਬੰਦੀ ਦਾ ਇੱਕ ਸਾਲ ਪੂਰੇ ਹੋਣ ਦੇ ਸਬੰਧ ਵਿੱਚ  ਕਾਂਗਰਸ ਵੱਲੋਂ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ, ਸਾਬਕਾ ਵਿੱਤ ਮੰਤਰੀ ਪੀ-ਚਿਦੰਬਰਮ ਅਤੇ ਹੋਰ ਸੀਨੀਅਰ ਆਗੂ ਵੀ ਸ਼ਾਮਲ ਹੋਏ। ਕਾਂਗਰਸ ਨੇ ਮੀਟਿੰਗ ਵਿੱਚ ਉਮੀਦ ਪ੍ਰਗਟਾਈ ਹੈ ਕਿ ਗੁਜਰਾਤ ਵਿੱਚ ਉਸ ਦਾ ਪਿਛਲੇ 22 ਸਾਲਾਂ ਤੋਂ ਚੱਲ ਰਿਹਾ ਬਨਵਾਸ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਖਤਮ ਕਰਵਾ ਸਕਦੀਆਂ ਹਨ। ਮੀਟਿੰਗ ਵਿੱਚ ਹਾਰਦਿਕ ਪਟੇਲ ਵੱਲੋਂ ਦਿੱਤੀ ਗਈ ਚਿਤਾਵਨੀ ਬਾਰੇ ਵੀ ਵਿਚਾਰਿਆ ਗਿਆ। ਹਾਰਦਿਕ ਪਟੇਲ ਨੇ ਕਿਹਾ ਹੈ ਕਿ ਕਾਂਗਰਸ 3 ਨਵੰਬਰ ਤੱਕ ਪਟੇਲਾਂ ਲਈ ਰਾਖਵੇਂਕਰਨ ਦੇ ਮਾਮਲੇ ‘ਤੇ ਵਿਚਾਰ ਕਰੇ, ਨਹੀਂ ਤਾਂ ਉਸ ਦਾ ਹਸ਼ਰ ਵੀ ਭਾਜਪਾ ਵਾਲਾ ਕੀਤਾ ਜਾਵੇਗਾ। ਪਟੇਲ ਦੀ ਇਸ ਚਿਤਾਵਨੀ ਬਾਰੇ ਕੀ ਫੈਸਲਾ ਲਿਆ ਜਾਵੇਗਾ? ਇਸ ਬਾਰੇ ਕਿਸੇ ਨੇਤਾ ਨੇ ਬਾਹਰ ਆ ਕੇ ਜਿਕਰ ਨਹੀਂ ਕੀਤਾ। ਕਾਂਗਰਸ ਦੇ ਕੁੱਝ ਨੇਤਾਵਾਂ ਨੇ ਮੀਟਿੰਗ ਉਪਰੰਤ ਇਹ ਵੀ ਟਿੱਪਣੀ ਕੀਤੀ ਕਿ ਇਸ ਮੀਟਿੰਗ ਰਾਹੀਂ ਰਾਹੁਲ ਗਾਂਧੀ ਨੇ ਇਹ ਸੰਕੇਤ ਦਿੱਤੇ ਹਨ ਕਿ ਉਹ ਪਾਰਟੀ ਦੀ ਪ੍ਰਧਾਨਗੀ ਸੰਭਾਲਣ ਦੇ ਪੂਰੀ ਤਰ੍ਹਾਂ ਕਾਬਲ ਹਨ।

Share Button

Leave a Reply

Your email address will not be published. Required fields are marked *