ਮੋਦੀ ਸਰਕਾਰ ਨੇ ਗੁਰੂ ਘਰ ਦੇ ਲੰਗਰ ਤੇ ਜੀ ਐਸ ਟੀ ਟੈਕਸ ਲਗਾਕੇ ਅੋਰੰਗਜੇਬ ਦੇ ਰਾਜ ਦੀ ਯਾਦ ਤਾਜਾ ਕਰਵਾਈ: ਪ੍ਰੌਫ:ਕਿਰਪਾਲ ਸਿੰਘ ਬਡੂੰਗਰ

ਮੋਦੀ ਸਰਕਾਰ ਨੇ ਗੁਰੂ ਘਰ ਦੇ ਲੰਗਰ ਤੇ ਜੀ ਐਸ ਟੀ ਟੈਕਸ ਲਗਾਕੇ ਅੋਰੰਗਜੇਬ ਦੇ ਰਾਜ ਦੀ ਯਾਦ ਤਾਜਾ ਕਰਵਾਈ: ਪ੍ਰੌਫ:ਕਿਰਪਾਲ ਸਿੰਘ ਬਡੂੰਗਰ
ਜੀ ਐਸ ਟੀ ਦਾ ਮਤਲਬ ‘ਗੋਡ ਸਰਵਿਸ ਟੈਕਸ’ ਹੋਣਾ ਚਾਹੀਦਾ ਹੈ: ਪ੍ਰੌਫ: ਬਡੂੰਗਰ

ਸ੍ਰੀ ਅਨੰਦਪੁਰ ਸਾਹਿਬ , 17 ਜੁਲਾਈ (ਦਵਿੰਦਰਪਾਲ ਸਿੰਘ/ ਅੰਕੁਸ਼): ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਾਨਕ ਲੇਵਾ ਸੰਗਤਾਂ ਦੀ ਸਹੂਲਤ ਲਈ ਮੁਫਤ ਚਲਾਏ ਜਾ ਰਹੇ ਲੰਗਰ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੀ ਐਸ ਟੀ ਟੈਕਸ ਲਗਾਕੇ ਸਿੱਖ ਕੋਮ ਨੂੰ ਅੋਰੰਗਜੇਬ ਦੇ ਰਾਜ ਦੀ ਯਾਦ ਤਾਜਾ ਕਰਵਾ ਦਿੱਤੀ ਹੈ । ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਦੇ ਮਾਤਾ ਨਾਨਕੀ ਨਿਵਾਸ ਵਿਖੇ ਭਰਵੀਂ ਪ੍ਰੈੱਸ ਕਾਨਫਰੰਸ ਦੋਰਾਨ ਕੀਤਾ । ਇਸ ਮੋਕੇ ਉਨਾਂ ਨਾਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ , ਸ਼੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਮਾਹਲਪੁਰੀ , ਗੁਰਬਖਸ਼ ਸਿੰਘ ਖਾਲਸਾ ਅਤੇ ਅਤੇ ਦਵਿੰਦਰ ਕੋਰ ਕਾਲਰਾ , ਪ੍ਰਿੰਸੀਪਲ ਗਿਆਨੀ ਸੁਰਿੰਦਰ ਸਿੰਘ , ਮੈਨੇਜਰ ਰਣਜੀਤ ਸਿੰਘ ਆਦਿ ਹਾਜਿਰ ਸਨ । ਪ੍ਰੋਫੈਸਰ ਬਡੂੰਗਰ ਨੇ ਅੱਗੇ ਕਿਹਾ ਕਿ ਜਦੋਂ ਕੇਂਦਰ ਵਿੱਚ ਸ੍ਰੀ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਤਾਂ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਵੱਲੋਂ ਉਨਾਂ ਨੂੰ ਕਿਸੇ ਵੀ ਮੁੱਦੇ ਤੇ ਲਿਖੀ ਚਿੱਠੀ ਦਾ ਉਨਾਂ ਵੱਲੋਂ ਇੱਕ ਹਫਤੇ ਦੇ ਅੰਦਰ ਅੰਦਰ ਜੁਆਬ ਦਿੱਤਾ ਜਾਂਦਾ ਸੀ ਅਤੇ ਉਨਾਂ ਵੱਲੋਂ ਆਪਣੇ ਕਾਰਜਕਾਲ ਦੋਰਾਨ ਸ਼੍ਰੋਮਣੀ ਕਮੇਟੀ ਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ ਗਿਆ ਪ੍ਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼੍ਰੋਮਣੀ ਕਮੇਟੀ ਦੀ ਕਿਸੇ ਗੱਲ ਵੱਲ ਵੀ ਧਿਆਨ ਨਹੀਂ ਦਿੱਤਾ ਜਾਂਦਾ ਜੋ ਕਿ ਪੂਰੀ ਸਿੱਖ ਕੋਮ ਦਾ ਅਪਮਾਨ ਕਰਨ ਵਾਲੀ ਗੱਲ ਹੈ । ਉਨਾਂ ਕੇਂਦਰ ਸਰਕਾਰ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਲਈ ਚਲਾਏ ਜਾ ਰਹੇ ਮੁਫਤ ਲੰਗਰ ਤੇ ਤਾਂ ਜੀ ਐਸ ਟੀ ਟੈਕਸ (ਜਜੀਆ ਟੈਕਸ) ਲਗਾ ਦਿੱਤਾ ਗਿਆ ਪ੍ਰੰਤੂ ਸ਼ਰਾਬ , ਬਿਜਲੀ ਅਤੇ ਪੈਟਰੋਲ ਨੂੰ ਜੀ ਐਸ ਟੀ ਤੋਂ ਵਿਸ਼ੇਸ਼ ਛੋਟ ਦਿੱਤੀ ਗਈ ਕਿਉਂਕਿ ਇਨਾਂ ਦੇ ਮਾਲਕ ਵਿਜੈ ਮਾਲਿਆ ਸ਼ਰਾਬ ਦਾ ਕਾਰੋਬਾਰੀ , ਬਿਜਲੀ ਦਾ ਮਾਲਕ ਅਡਾਨੀ ਅਤੇ ਪੈਟਰੋਲ ਕੰਪਨੀਆਂ ਦਾ ਮਾਲਕ ਅੰਬਾਨੀ ਇਨਾਂ ਦੇ ਚਹੇਤੇ ਹਨ । ਇਨਾਂ ਉਦਯੋਗਪਤੀਆਂ ਨੂੰ ਅਰਬਾਂ ਰੁਪਏ ਦਾ ਫਾਇਦਾ ਪਹੁੰਚਾਉਣਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਦ ਰਹਿ ਗਿਆ ਪ੍ਰੰਤੂ ਗੁਰੂ ਘਰਾਂ ਤੇ ਟੈਕਸ ਲਗਾਉਣਾ ਨਹੀਂ ਭੁੱਲੇ । ਉਨਾਂ ਕਿਹਾ ਕਿ ਲੰਗਰ ਨੁੰ ਜੀ ਐਸ ਟੀ ਤੋਂ ਛੋਟ ਦਿਵਾਉਣ ਲਈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆਂ ਮੰਤਰੀ ਅਰੁਣ ਜੇਤਲੀ ਨੂੰ ਕਈ ਵਾਰ ਪੱਤਰ ਲਿਖੇ ਪ੍ਰੰਤੂ ਦੇਸ਼ ਅੰਦਰੋਂ ਕਰੋੜਾਂ ਵੋਟਾਂ ਲੈ ਕੇ ਦੇਸ਼ ਅੰਦਰ ਸਰਕਾਰ ਬਣਾਉਣ ਵਾਲੀ ਮੋਦੀ ਸਰਕਾਰ ਨੇ ਵੋਟਾਂ ਪਾਉਣ ਵਾਲੇ ਉਨਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਨਹੀਂ ਰੱਖਿਆਂ ।

Share Button

Leave a Reply

Your email address will not be published. Required fields are marked *

%d bloggers like this: