ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਮੋਦੀ ਸਰਕਾਰ ਦੀ ਕਿਸਾਨਾਂ ਵਿੱਚ ਫੁਟ ਪਾ ਸ਼ੰਗਰਸ਼ ਨੂੰ ਤਾਰਪੀਡੋ ਕਰਨ ਵਾਲੀ ਵਖਵਾਦੀ ਨੀਤੀ ਬੁਰੀ ਤਰ੍ਹਾਂ ਅਸਫਲ ਸਿਧ ਹੋਈ: ਜਥੇ ਰਸਾਲਦਾਰ, ਭਾਈ ਖਾਲਸਾ

ਮੋਦੀ ਸਰਕਾਰ ਦੀ ਕਿਸਾਨਾਂ ਵਿੱਚ ਫੁਟ ਪਾ ਸ਼ੰਗਰਸ਼ ਨੂੰ ਤਾਰਪੀਡੋ ਕਰਨ ਵਾਲੀ ਵਖਵਾਦੀ ਨੀਤੀ ਬੁਰੀ ਤਰ੍ਹਾਂ ਅਸਫਲ ਸਿਧ ਹੋਈ: ਜਥੇ ਰਸਾਲਦਾਰ,ਭਾਈ ਖਾਲਸਾ

ਅੰਮ੍ਰਿਤਸਰ 12 ਦਸੰਬਰ (ਕੰਵਲਜੀਤ ਸਿੰਘ ਜੋਧਾਨਗਰੀ): ਸਿਖ ਪੰਥ ਦੀ ਸਿਰਮੌਰ ਜਥੇਬੰਦੀ 96 ਕਰੋੜੀ ਪੰਥ ਅਕਾਲੀ ਬੁੱਢਾ ਦਲ ਦੇ ਪ੍ਰਮੁੱਖ ਖੁਦਮੁਖਤਿਆਰੇ ਆਮ ਸੰਤ ਮਹਾਪੁਰਸ਼ ਬਾਬਾ ਦਿਆਲ ਜੀ ਦੇ ਹੁਕਮ ਦੀ ਤਾਮੀਲ ਦਰਦਿਆਂ ਜਥੇਦਾਰ ਬਾਬਾ ਸਰਵਣ ਸਿੰਘ ਰਸਾਲਦਾਰ ਬੁੱਢਾ ਦਲ ਨੇ ਕਿਸਾਨੀ ਸੰਗਰਸ਼ ਦੀ ਕਾਮਯਾਬੀ ਲਈ ਦਲਪੰਥ ਦੀ ਇਕ ਸ਼ੁੰਦਰ ਪਾਲਕੀ ਵਿੱਚ ਲਗਾਤਾਰ ਸ਼੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਕਰਨ ਦਾ ਇਤਿਹਾਸਕ ਫੈਸਲੇ ਲਿਆ ਹੈਂ ਜੋ ਸ਼ੰਗਰਸ਼ ਦੀ ਕਾਮਯਾਬੀ ਤਕ ਲਗਾਤਾਰ ਜਾਰੀ ਰਹਿਣਗੇ ਕਿਉਂਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰਦ ਕਰਵਾਉਣ ਲਈ 3/4 ਮਹੀਨੇ ਤੋਂ ਆਪਣੇ ਪ੍ਰਵਾਰਾਂ ਸਮੇਤ ਅਤ ਦੀ ਠੰਡ ਵਿੱਚ ਦਿੱਲੀ ਵਿਖੇ ਸ਼ੰਗਰਸ਼ਸ਼ੀਲ ਜਥੇਬੰਦੀਆਂ ਨੂੰ ਕੇਂਦਰ ਸਰਕਾਰ 6 ਮੀਟਿੰਗ ਤੋਂ ਉਪਰੰਤ ਵੀ ਆਪਣੇ ਵਿਚੋਲਿਆਂ ਤੇ ਏਜੰਟਾਂ ਰਾਹੀਂ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਦੀ ਬਜਾਏ ਸ਼ੰਗਰਸ਼ ਨੂੰ ਤਾਰਪੀਡੋ ਕਰਨ ਦੀ ਖਤਰਨਾਕ ਨੀਤੀ ਘੜੀ ਬੈਠਾ ਹੈ ਇਸ ਕਰਕੇ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਰਦ ਕਰਵਾਉਣ , ਕਿਸਾਨਾਂ ਦੀ ਕਾਮਯਾਬੀ,ਸਰਬੱਤ ਦੇ ਭਲੇ ਸਮੇਤ ਸ਼ੰਗਰਸ਼ ਨੂੰ ਲੰਮਾ ਸਮਾਂ ਉਸਾਰੂ ਢੰਗ ਨਾਲ ਚਲਾਉਣ ਹਿੱਤ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ 96 ਕਰੋੜੀ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰੇ ਲੈਣ ਲਈ ਲਗਾਤਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੀ ਲੜੀ ਜਾਰੀ ਰਖਣ ਦਾ ਇਤਿਹਾਸਕ ਫੈਸਲੇ ਲਿਆ ਹੈ ਤੇ ਇਹ ਕਿਸਾਨੀ ਸ਼ੰਗਰਸ਼ ਦੀ ਮੁਕੰਮਲ ਜਿੱਤ ਤਕ ਜਾਰੀ ਰਹਿਣਗੇ|

ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਦਲਪੰਥ ਵਲੋ ਪਰਸੋਂ ਦੇ ਰੋਜ ਤੋ ਰੱਖੇ ਗਏ ਸ਼੍ਰੀ ਅਖੰਡਪਾਠ ਦੇ ਭੋਗ ਤੇ ਆਰਤੀ ਆਰਤੇ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਜਥੇਬੰਦੀ ਦੇ ਪ੍ਰਮੁੱਖ ਖੁਦਮੁਖਤਿਆਰੇ ਆਮ ਸੰਤ ਮਹਾਪੁਰਸ਼ ਬਾਬਾ ਦਿਆਲ ਸਿੰਘ ਜੀ ਵਲੋਂ ਦਿਲੀ ਕਿਸਾਨੀ ਸ਼ੰਗਰਸ਼ ਦਾ ਹਿੱਸਾ ਬਣਨ ਲਈ ਭੇਜੇ ਗਏ ਖਾੜਕੂ ਜਰਨੈਲ ਜਥੇਦਾਰ ਬਾਬਾ ਸਰਵਣ ਸਿੰਘ ਰਸਾਲਦਾਰ ਬੁੱਢਾ ਦਲ ਤੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੇਦਿਆਂ ਦਸਿਆ ਕਿ ਸਰਕਾਰ ਦੇ ਅੜੀਅਲ ਵਰਤਾਰੇ ਨੂੰ ਮੁੱਖ ਰਖਦਿਆਂ ਸਰਕਾਰ ਦਾ ਸ਼ਾਂਤਮਈ ਲੋਕ ਰਾਜ ਦੇ ਢੰਗ ਤਰੀਕਿਆਂ ਰਾਹੀ ਕਿਸਾਨੀ ਸ਼ੰਗਰਸ਼ ਦੀ ਕਾਮਯਾਬੀ ਲਈ ਗੁਰਬਾਣੀ ਦਾ ਸਹਾਰਾ ਲਿਆ ਗਿਆ ਹੈ ਕਿਉਂਕਿ ਮੋਦੀ ਦੀ ਵਖਵਾਦੀ ਭਾਜਪਾ ਸਰਕਾਰ ਕਿਸਾਨਾਂ ਨੂੰ ਇਨਸਾਫ਼ ਦੇਣ ਦੀ ਬਜਾਏ ਆਪਣਿਆਂ ਵਿਚੋਲਿਆਂ ਤੇ ਏਜੰਟਾਂ ਰਾਹੀਂ ਤਿੰਨਾਂ ਬਿੱਲਾਂ ਵਿੱਚ ਛੋਟੀ ਮੋਟੀ ਸੋਧ ਦਾ ਭਰੋਸਾ ਦੇ ਕੇ ਜੋਬਨ ਤੇ ਗਏ ਸ਼ੰਗਰਸ਼ ਨੂੰ ਤਾਰਪੀਡੋ ਕਰਨ ਦੀ ਖਤਰਨਾਕ ਨੀਤੀ ਘੜੀ ਬੈਠੀ ਹੈ ਤੇ ਓਧਰ ਕਿਸਾਨਾਂ ਦੀਆਂ ਸੰਘਰਸ਼ਸ਼ੀਲ ਟੋਟਲ 32 ਜਥੇਬੰਦੀਆਂ ਵੀ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਤਕ ਲਗਾਤਾਰ ਸ਼ੰਗਰਸ਼ ਜਾਰੀ ਰਖਣ ਲਈ ਕਮਰਕੱਸੇ ਕਰੀ ਬੈਠਿਆਂ ਹਨ।ਇਹਨਾਂ ਆਗੂਆਂ ਨੇ ਕਿਹਾ ਸਰਕਾਰ ਬੀਤੇ ਦਿਨੀਂ ਸ਼ੰਗਰਸ਼ ਸ਼ੀਲ ਜਥੇਬੰਦੀਆਂ ਵਿੱਚ ਫੁੱਟ ਪਾ ਕਿ ਸ਼ੰਗਰਸ਼ ਨੂੰ ਤਾਰਪੀਡੋ ਕਰਨ ਵਾਲੀ ਖਤਰਨਾਕ ਨੀਤੀ ਵਿੱਚ ਬਹੁਤ ਬੁਰੀ ਤਰ੍ਹਾਂ ਅਸਫਲ ਸਿਧ ਹੋਈ ਹੈ ਅਤੇ ਕਿਸਾਨੀ ਜਥੇਬੰਦੀਆਂ ਸਰਕਾਰ ਦੇ ਏਕੇ ਨੂੰ ਤੋੜਨ ਵਾਲੇ ਸਾਰੇ ਮਨਸੂਬਿਆਂ ਤੇ ਨੀਤੀਆਂ ਨੂੰ ਫੇਲ ਕਰਕੇ ਇਕ ਵਾਰ ਕੇਂਦਰ ਸਰਕਾਰ ਨੂੰ ਦਸ ਦਿੱਤਾ ਹੈ ਕਿ ਉਹ ਕਾਂਗਰਸ ਤੇ ਅਕਾਲੀ ਦੋਗਲੀਆਂ ਪਾਰਟੀਆਂ ਤੋਂ ਦੂਰ ਰਹੇ ਕੇ ਲੋਕਰਾਜ ਢੰਗ ਤਰੀਕਿਆਂ ਰਾਹੀਂ ਆਪਣੇ ਹਕ ਲੈਣੇ ਸਰਕਾਰਾਂ ਤੋਂ ਚੰਗੀ ਤਰ੍ਹਾਂ ਜਾਣਦੇ ਹਨ।ਜਥੇ ਰਸਾਲਦਾਰ ਤੇ ਖਾਲਸਾ ਨੇ ਕਿਸਾਨਾਂ ਵਲੋਂ ਨਵੇਂ ਪੈਤੜੇ ਦੀ ਪੂਰਨ ਹਮਾਇਤ ਕੀਤੀ ਜਿਸ ਵਿਚ ਉਨ੍ਹਾਂ ਨੇ ਰੇਲਵੇ ਟਰੈਕ ਰੋਕਣ,ਅਬਾਨੀ ਆਦਾਨੀ ਪੰਟਰੋਲ ਪੰਪਾਂ ਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਗੁਦਾਮ, ਭਾਜਪਾ ਆਗੂਆਂ ਦੇ ਘਿਰਾਓ ਤੇ 14 8ਦਸੰਬਰ ਡੀ ਸੀ ਦਫਤਰਾਂ ਤੇ ਦੇਣ ਵਾਲੇ ਪ੍ਰੋਗਰਾਮ ਦੀ ਹਮਾਇਤ ਕੀਤੀ ਤੇ ਸਮੂਹ ਵਰਗ ਦੇ ਲੋਕਾਂ ਨੂੰ ਦਿੱਲੀ ਵਿਖੇ ਕਿਸਾਨੀ ਸ਼ੰਗਰਸ਼ ਦਾ ਹਿੱਸਾ ਬਣਨ ਲਈ ਪਹੁੰਚਣ ਦੀ ਬੇਨਤੀ ਕੀਤੀ ।

ਭਾਈ ਖਾਲਸਾ ਤੇ ਰਸਾਲਦਾਰ ਬੁੱਢਾ ਦਲ ਨੇ ਕਿਹਾ ਮੋਦੀ ਵਲੋ ਖੇਤੀ ਮੰਤਰੀ ਤੇ ਰੇਲ ਮੰਤਰੀ ਵਲੋ ਲਗਾਤਾਰ ਚਾਰ ਮੀਟਿੰਗ ਬੇਸਿਟਾ ਨਿਕਲਣ ਤੋਂ ਉਪਰੰਤ ਕਿਸਾਨਾਂ ਨਾਲ 9 ਦਸੰਬਰ ਦੀ ਮੀਟਿੰਗ ਸੀ ਪਰ ਕਿਸਾਨਾਂ ਵਿੱਚ ਫੁੱਟ ਪਾਉਣ ਦੇ ਮਕਸਦ ਨਾਲ ਅਮਿਤ ਸ਼ਾਹ ਨੇ 8 ਦਸੰਬਰ ਦੀ ਗੈਰ ਰਸਮੀ ਮੀਟਿੰਗ ਵਿੱਚ ਕਿਸਾਨਾਂ ਦੀ ਵਡੀ ਜਥੇਬੰਦੀ ਉਗਰਾਹਾਂ ਨੂੰ ਮੀਟਿੰਗ ਤੋਂ ਦੂਰ ਰਖ ਕਿ ਕਿਸਾਨੀ ਫੁੱਟ ਰਾਹੀਂ ਸ਼ੰਗਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜੋ ਉਸ ਸਮੇ ਬਹੁਤ ਬੁਰੀ ਤਰ੍ਹਾਂ ਅਸਫਲ ਸਿਧ ਹੋਈ ਜਦੋਂ ਅਜ 32 ਸ਼ੰਗਰਸ਼ ਕਿਸਾਨ ਜਥੇਬੰਦੀਆਂ ਇਕੱਠੇ ਗੁਪਤ ਮੀਟਿੰਗ ਕਰਨ ਤੋਂ ਉਪਰੰਤ ਸ਼ੰਗਰਸ਼ ਦਾ ਰੁਕ ਥੋੜਾ ਤਿੱਖਾ ਕਰਦਿਆਂ ਫਿਰ ਤੋਂ ਰੇਲ ਟ੍ਰੈਕਾਂ ਤੇ ਆਉਣਾ ਭਾਜਪਾ ਆਗੂਆਂ ਤੇ ਮਾਲ ਗੁਦਾਮਾਂ ਤੇ ਹੋਰ ਅੰਬਾਨੀ ਅੰਦਾਨੀ ਦੇ ਵੱਡੇ ਕੰਪਲੈਕਸਾ ਦਾ ਘਰਾਉ ਰਖਣ ਦੇ ਨਾਲ ਨਾਲ 24 ਨੂੰ ਡੀ ਜੀ ਦਫਤਰਾਂ ਤੇ ਧਰਨਾ ਦੇਣ ਵਾਲਾ ਸਾਂਝਾ ਪ੍ਰੋਗਰਾਮ ਦੇ ਕਿ ਵਖਵਾਦੀ ਭਾਜਪਾ ਸਰਕਾਰ ਦੀ ਕਿਸਾਨਾਂ ਵਿੱਚ ਫੁੱਟ ਪਾ ਕਿ ਸ਼ੰਗਰਸ਼ ਨੂੰ ਤਾਰਪੀਡੋ ਕਰਨ ਵਾਲੀ ਭੈੜੀ ਨੀਤੀ ਨੂੰ ਬਹੁਤ ਬੁਰੀ ਅਸਫਲ ਕਰ ਦਿੱਤਾ ਇਹਨਾਂ ਪੰਥਕ ਆਗੂਆਂ ਨੇ ਕਿਹਾ ਕਿਸਾਨ ਏਕੇ ਵਿੱਚ ਰਹਿਣ ਕਿਉਂਕਿ ਪੂਰੀ ਦੁਨੀਆਂ ਦੇ ਲੋਕਾਂ ਦੀ ਕਿਸਾਨੀ ਸ਼ੰਗਰਸ਼ ਨੂੰ ਹਮਾਇਤ ਹੈਂ ।ਇਸ ਵਕਤ ਜਥੇ ਸਰਵਨ ਸਿੰਘ ਰਸਾਲਦਾਰ ਬੁੱਢਾ ਦਲ,ਭਾਈ ਵਿਰਸਾ ਸਿੰਘ ਖਾਲਸਾ ਪਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ,ਭਾਈ ਗੁਰਮੁਖ ਸਿੰਘ ਪੱਡੇ ਸੁਰਜੀਤ ਸਿੰਘ ਸਰਹਾਲੀ ਸੁਖਦੇਵ ਸਿੰਘ ਮੋਗਾ ਬਾਬਾ ਜੱਗਾ ਸਿੰਘ ਬੁੱਢਾ ਦਲ ਚੇਅਰਮੈਨ ਮੈਨ ਕਬੱਡੀ ਟੂਰਨਾਮੈਂਟ ਨੰਬਰਦਾਰ ਤੇਜਿੰਦਰ ਸਿੰਘ ਦੁਵਾਬਾ ਜਥੇਦਾਰ,ਬਾਬਾ ਬੂਟਾਂ ਸਿੰਘ, ਭੋਲਾ ਸਿੰਘ ਹੀਰਕਾਂ ਤੋਂ ਇਲਾਵਾ ਸੈਕੜੇ ਨਿਹੰਗ ਸਿੰਘਾਂ ਦੀ ਆਂ ਲਾਡਲੀਆਂ ਫੋਜਾਂ ਹਾਜਰ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: