ਮੋਦੀ ਵੱਲੋਂ ਅਮਿਤ ਸ਼ਾਹ ਅਤੇ ਜੇਤਲੀ ਨਾਲ ਹੰਗਾਮੀ ਮੀਟਿੰਗ

ss1

ਮੋਦੀ ਵੱਲੋਂ ਅਮਿਤ ਸ਼ਾਹ ਅਤੇ ਜੇਤਲੀ ਨਾਲ ਹੰਗਾਮੀ ਮੀਟਿੰਗ

ਆਪਣੀ ਹੀ ਪਾਰਟੀ ਦੇ ਸਾਬਕਾ ਸੀਨੀਅਰ ਆਗੂਆਂ ਅਤੇ ਕਾਂਗਰਸ ਦੀ ਜੋਰਦਾਰ ਅਲੋਚਨਾ ਝੱਲ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਹੰਗਾਮੀ ਤੌਰ ਤੇ ਮੀਟਿੰਗ ਕਰਦਿਆਂ ਦੇਸ਼ ਦੀ ਆਰਥਿਕਤਾ, ਜੀ.ਐੱਸ.ਟੀ. ਕੌਂਸਲ ਦੀ ਮੀਟਿੰਗ ਅਤੇ ਗੁਜਰਾਤ ਚੋਣਾਂ ਸਬੰਧੀ ਮਹੱਤਵਪੂਰਨ ਵਿਚਾਰਾਂ ਸਾਂਝੀਆਂ ਕੀਤੀਆਂ।  ਇੱਥੇ ਜਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਕੇਰਲਾ ਦੌਰੇ ਤੇ ਸਨ। ਉਹ ਅਚਾਨਕ ਆਪਣਾ ਦੌਰਾ ਅੱਧ ਵਿਚਾਲੇ ਛੱਡ ਕੇ ਦਿੱਲੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ। ਭਾਜਪਾ ਦੇ ਸਾਬਕਾ ਆਗੂਆਂ ਯਸ਼ਵੰਤ ਸਿਨਹਾ ਅਤੇ ਅਰੁਣ ਸ਼ੋਰੀ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਲੈ ਕੇ ਸਰਕਾਰ ਦੀਆਂ ਨੀਤੀਆਂ ਬਾਰੇ ਤਿੱਖੀ ਅਲੋਚਨਾ ਕੀਤੀ ਗਈ ਹੈ। ਇਨ੍ਹਾਂ ਨੂੰ ਜਵਾਬ ਦਿੰਦਿਆਂ ਬੀਤੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਦੀ ਤੁਲਨਾ ਮਹਾਂਭਾਰਤ ਦੇ ਇੱਕ ਪਾਤਰ ਛਲਿਆ ਨਾਲ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਉਹ ਸਰਕਾਰ ਦੀ ਲੋਕਾਂ ਵਿੱਚ ਹੋ ਰਹੀ ਪ੍ਰਸ਼ੰਸਾ ਨੂੰ ਬਰਦਾਸ਼ਤ ਨਹੀਂ ਕਰ ਰਹੇ ਹਨ। ਮੋਦੀ ਨੇ ਕਿਹਾ ਸੀ ਕਿ ਯਸ਼ਵੰਤ ਸਿਨਹਾ ਅਤੇ ਹੋਰ ਭਾਜਪਾ ਦੇ ਆਗੂ ਜੋ ਮਨ ਵਿੱਚ ਇੱਛਾਵਾਂ ਰੱਖ ਕੇ ਬੋਲ ਰਹੇ ਹਨ, ਉਹ ਪੂਰੀਆਂ ਨਹੀਂ ਹੋਣ ਵਾਲੀਆਂ ਹਨ। ਦੂਸਰੇ ਪਾਸੇ ਯਸ਼ਵੰਤ ਸਿਨਹਾ ਨੇ ਮੋਦੀ ਦੀਆਂ ਇਨ੍ਹਾਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਛਲੀਆ ਨਹੀਂ, ਸਗੋਂ ਭੀਸ਼ਮ ਹੈ। ਕੇਂਦਰ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਆਮ ਲੋਕਾਂ ਨੂੰ ਕਈ ਵੱਡੀਆਂ ਰਾਹਤਾਂ ਦੇਣ ਦੀ ਤਿਆਰੀ ਵਿੱਚ ਹੈ। ਇਸੇ ਲਈ ਨਰਾਜ ਚੱਲ ਰਹੇ ਲੋਕਾਂ ਨੂੰ ਖੁਸ਼ ਕਰਨ ਲਈ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਆਉਣ ਵਾਲੇ ਸਮੇਂ ਵਿੱਚ ਜੀ.ਐੱਸ.ਟੀ. ਦੀਆਂ ਦਰਾਂ ਘੱਟ ਕਰਨ ਦੇ ਨਾਲ-ਨਾਲ ਕਾਰੋਬਾਰੀ ਲੋਕਾਂ ਅਤੇ ਪਟੇਲ ਭਾਈਚਾਰੇ ਨੂੰ ਰਾਹਤ ਦੇਣ ਲਈ ਵੱਡੇ ਫੈਸਲੇ ਲਏ ਜਾ ਸਕਦੇ ਹਨ।

Share Button

Leave a Reply

Your email address will not be published. Required fields are marked *