ਮੋਦੀ ਨੇ ਸੰਸਦ ਵਿੱਚ ਕਿਸੇ ਖਿਲਾਫ ਕੁੱਝ ਨਹੀਂ ਕਿਹਾ ਇਸ ਲਈ ਉਹ ਮੁਆਫੀ ਨਹੀਂ ਮੰਗਣਗੇ : ਨਾਇਡੂ

ss1

ਮੋਦੀ ਨੇ ਸੰਸਦ ਵਿੱਚ ਕਿਸੇ ਖਿਲਾਫ ਕੁੱਝ ਨਹੀਂ ਕਿਹਾ ਇਸ ਲਈ ਉਹ ਮੁਆਫੀ ਨਹੀਂ ਮੰਗਣਗੇ : ਨਾਇਡੂ

ਗੁਜਰਾਤ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ਦੇ ਕਈ ਨੇਤਾਵਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਖਿਲਾਫ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਵੱਲੋਂ ਮੋਦੀ ਤੋਂ ਸਦਨ ਵਿੱਚ ਆ ਕੇ ਮੁਆਫੀ ਮੰਗਣ ਦੀ ਕੀਤੀ ਜਾ ਰਹੀ ਮੰਗ ਨੂੰ ਰਾਜ ਸਭਾ ਦੇ ਸਭਾ ਪਤੀ ਅਤੇ ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਨੇ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਮੋਦੀ ਨੇ ਸਦਨ ਵਿੱਚ ਕਿਸੇ ਦੇ ਖਿਲਾਫ ਕੁੱਝ ਕਿਹਾ ਹੀ ਨਹੀਂ ਹੈ ਤਾਂ ਸਦਨ ਵਿੱਚ ਉਨ੍ਹਾਂ ਵੱਲੋਂ ਮੁਆਫੀ ਮੰਗਣ ਦੀ ਮੰਗ ਬਿਲਕੁਲ ਗਲਤ ਹੈ। ਇਸੇ ਤਰ੍ਹਾਂ ਹੀ ਬੀਤੇ ਕੱਲ੍ਹ ਲੋਕ ਸਭਾ ਸਪੀਕਰ ਨੇ ਵੀ ਕਿਹਾ ਸੀ ਕਿ ਕਾਂਗਰਸ ਚੋਣਾਂ ਦੌਰਾਨ ਗਲੀਆਂ ਵਿੱਚ ਕੀਤੀ ਗਈ ਬਿਆਨਬਾਜ਼ੀ ਨੂੰ ਸੰਸਦ ਵਿੱਚ ਚੁੱਕ ਲਿਆਈ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਇਹ ਮਾਮਲੇ ਸੰਸਦ ਵਿੱਚ ਉਠਾਉਣੇ ਬੇਕਾਰ ਹਨ। ਦੂਸਰੇ ਪਾਸੇ ਕਾਂਗਰਸ ਅਤੇ ਵਿਰੋਧੀ ਧਿਰ ਦੀਆਂ ਹੋਰ ਕਈ ਪਾਰਟੀਆਂ ਮੋਦੀ ਤੋਂ ਮਾਫੀ ਦੀ ਮੰਗ ਨੂੰ ਲੈ ਕੇ ਸੰਸਦ ਦਾ ਕੰਮਕਾਰ ਠੱਪ ਰੱਖਣ ‘ਤੇ ਬਜਿੱਦ ਹਨ।

Share Button

Leave a Reply

Your email address will not be published. Required fields are marked *