Thu. Jun 20th, 2019

ਮੋਦੀ ਨੇ ਖੋਲ੍ਹੀ ਦੇਸ਼ ਦੀ ਸਭ ਤੋਂ ਲੰਬੀ ਸੁਰੰਗ, 2500 ਕਰੋੜ ਖਰਚੇ

ਮੋਦੀ ਨੇ ਖੋਲ੍ਹੀ ਦੇਸ਼ ਦੀ ਸਭ ਤੋਂ ਲੰਬੀ ਸੁਰੰਗ, 2500 ਕਰੋੜ ਖਰਚੇ

ਜੰਮੂ, 2 ਅਪ੍ਰੈਲ : ਜੰਮੂ ਕਸ਼ਮੀਰ ਦੇ ਜ਼ਿਲ੍ਹੇ ਉਧਮਪੁਰ ‘ਚ ਬਣਾਈ ਗਈ ਦੇਸ਼ ਦੀ ਸਭ ਤੋਂ ਲੰਬੀ ਸੜਕੀ ਸੁਰੰਗ ‘ਚਿਨਾਨੀ ਨਾਸ਼ਰੀ ਟਨਲ’ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੁਰੰਗ ਵਿੱਚ ਵਾਹਨਾਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ ਹੈ। ਨੌਂ ਕਿਲੋਮੀਟਰ ਇਸ ਸੁਰੰਗ ਨੂੰ ਬਣਾਉਣ ਵਿੱਚ 2500 ਕਰੋੜ ਰੁਪਏ ਖ਼ਰਚ ਹੋਏ ਹਨ। ਇਸ ਸੁਰੰਗ ਦੇ ਬਣਨ ਨਾਲ ਹਰ ਦਿਨ ਕਰੀਬ 27 ਲੱਖ ਰੁਪਏ ਦੇ ਤੇਲ ਦੀ ਬੱਚਤ ਹੋਵੇਗੀ ਤੇ ਸਾਲਾਨਾ ਬੱਚਤ ਦਾ ਅੰਕੜਾ 99 ਕਰੋੜ ਰੁਪਏ ਹੈ। ਇਸ ਸੁਰੰਗ ਦੇ ਬਣਨ ਨਾਲ ਦੋਹਾਂ ਸੂਬਿਆਂ ਦੀ ਰਾਜਧਾਨੀਆਂ ਜੰਮੂ ਤੇ ਸ੍ਰੀਨਗਰ ਦੇ ਵਿਚਕਾਰ ਦੀ ਦੂਰੀ ਘੱਟ ਕੇ ਦੋ ਘੰਟੇ ਦੀ ਰਹਿ ਜਾਵੇਗੀ। ਚੇਨਾਨੀ ਤੇ ਨਾਸ਼ਰੀ ਦੇ ਵਿਚਕਾਰ ਦੀ ਦੂਰੀ 41 ਕਿੱਲੋਮੀਟਰ ਤੋਂ ਘੱਟ ਕੇ 10.9 ਕਿਲੋਮੀਟਰ ਰਹਿ ਜਾਵੇਗੀ। ਸੁਰੰਗ ਦੀ ਖ਼ਾਸੀਅਤ- ਕਰੀਬ 2,519 ਕਰੋੜ ਦੀ ਲਾਗਤ ਨਾਲ ਬਣੀ ਇਹ ਸੁਰੰਗ ਜੰਮੂ ਤੇ ਸ੍ਰੀਨਗਰ ਦੇ ਵਿਚਕਾਰ ਨੈਸ਼ਨਲ ਹਾਈਵੇ 44 ਦੇ ਅਕਟੈਸ਼ਨ ਦਾ ਹਿੱਸਾ ਹੈ। ਇਸ ਦੇ ਬਣਨ ਨਾਲ ਜੰਮੂ ਤੇ ਕਸ਼ਮੀਰ ਵਿਚਾਲੇ ਦੋ ਘੰਟੇ ਦੀ ਕਮੀ ਆਵੇਗੀ। ਇਸ ਸੁਰੰਗ ਨੂੰ ਇੰਟਰਗ੍ਰੇਟਿਡ ਟਨਲ ਕੰਟਰੋਲ ਸਿਸਟਮ ਨਾਲ ਲੈਸ ਕੀਤਾ ਗਿਆ ਹੈ ਜਿਸ ਵਿੱਚ ਹਵਾ, ਕਮਿਊਨੀਕੇਸ਼ਨ, ਬਿਜਲੀ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਹੈ।

ਇੱਥੇ ਹਰ 150 ਮੀਟਰ ਉੱਤੇ ਐਸਓਐਸ ਕਾਲ ਬਾਕਸ ਤੇ ਅਗਨੀਰੋਧਕ ਸਿਸਟਮ ਲਗਾਇਆ ਗਿਆ ਹੈ। ਸੁਰੰਗ ਵਿੱਚ ਅੱਗ ਲੱਗਣ ਉੱਤੇ ਵੱਖਰਾ ਸੁਰੱਖਿਅਤ ਸਿਸਟਮ ਫਿੱਟ ਕੀਤਾ ਗਿਆ ਹੈ। ਸੁਰੱਖਿਆ ਦੇ ਖ਼ਿਆਲ ਨਾਲ ਸੁਰੰਗ ਵਿੱਚ ਨੌਂ ਕਿਲੋਮੀਟਰ ਦੀ ਵੱਖਰੀ ਸੁਰੰਗ ਬਣਾਈ ਗਈ ਹੈ। ਬਰਫ਼ਬਾਰੀ ਦੇ ਦੌਰਾਨ ਜਦੋਂ ਆਮ ਸੜਕਾਂ ਬੰਦ ਹੋ ਜਾਂਦੀਆਂ ਹਨ ਤਾਂ ਇੱਥੇ ਆਵਾਜਾਈ ਜਾਰੀ ਰਹੇਗੀ।

ਇਹ ਸੁਰੰਗ ਜੰਮੂ-ਕਸ਼ਮੀਰ ਲਈ ਰੀੜ੍ਹ ਦੀ ਹੱਡੀ ਸਾਬਤ ਹੋਵੇਗੀ। ਇਸ ਨਾਲ ਸੂਬੇ ਵਿੱਚ ਸੈਲਾਨੀਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਸ ਸੁਰੰਗ ਦੇ ਕਾਰਨ ਜੰਮੂ ਤੋਂ ਸ੍ਰੀਨਗਰ ਜਾਣਾ ਆਸਾਨ ਹੋ ਗਿਆ ਹੈ। ਇਸ ਨਾਲ ਕਰੀਬ ਢਾਈ ਘੱਟ ਦੇ ਸਮੇਂ ਦੀ ਬੱਚਤ ਹੋਵੇਗੀ। ਸੁਰੰਗ ਵਿੱਚ 124 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਕਿਸੀ ਵੀ ਹਾਲਤ ਨਾਲ ਨਜਿੱਠਣ ਲਈ ਐਡਵਾਂਸ ਸਕੈਨਰ ਵੀ ਇੱਥੇ ਲਾਏ ਗਏ ਹਨ।

Leave a Reply

Your email address will not be published. Required fields are marked *

%d bloggers like this: