Sun. May 26th, 2019

ਮੋਦੀ ਦਾ ਸੈਮ ਪਿਤ੍ਰੋਦਾ ‘ਤੇ ਹਮਲਾ, ਕਿਹਾ- ਕਾਂਗਰਸ ਦੇ ਵੱਡੇ ਲੀਡਰ ਨੇ ਕਿਹਾ ਕਿ 1984 ਦੇ ਦੰਗੇ ‘ਹੋਏ ਤਾਂ ਹੋਏ’

ਮੋਦੀ ਦਾ ਸੈਮ ਪਿਤ੍ਰੋਦਾ ‘ਤੇ ਹਮਲਾ, ਕਿਹਾ- ਕਾਂਗਰਸ ਦੇ ਵੱਡੇ ਲੀਡਰ ਨੇ ਕਿਹਾ ਕਿ 1984 ਦੇ ਦੰਗੇ ‘ਹੋਏ ਤਾਂ ਹੋਏ’

ਰੋਹਤਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਜੈ ਸੰਕਲਪ ਰੈਲੀ ‘ਚ ਪਹੁੰਚੇ। ਰੈਲੀ ਦੇ ਮੰਚ ‘ਤੇ ਪਹੁੰਚਣ ‘ਤੇ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਮੋਦੀ ਨੇ ਆਪਣਾ ਭਾਸ਼ਣ ਹਰਿਆਣਵੀ ‘ਚ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਖੋਪੜੀ ‘ਚ ਹੰਕਾਰ ਭਰਿਆ ਹੈ। ਤੁਸੀਂ ਲੋਕ ਕੜਕਵੀਂ ਧੁੱਪ ‘ਚ ਰੈਲੀ ‘ਚ ਮੌਜੂਦ ਹੋ। ਮੈਂ ਇਸ ਤਿਆਗ ਨੂੰ ਵਿਅਰਥ ਨਹੀਂ ਜਾਣ ਦਿਆਂਗਾ।

ਉਨ੍ਹਾਂ ਕਾਂਗਰਸ ਨੂੰ ਉਸ ਦੇ ਆਗੂਆਂ ਦੇ ਬਿਆਨਾਂ ‘ਤੇ ਘੇਰਿਆ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਦੀਆਂ ਖੋਪੜੀਆਂ ‘ਚ ਅਹੰਕਾਰ ਭਰਿਆ ਹੈ। ਇਹ ਕਹਿੰਦੇ ਹਨ, ਹੋਇਆ ਤਾਂ ਹੋਇਆ। ਇਹ ਉਨ੍ਹਾਂ ਦੇ ਹੰਕਾਰੀ ਤਿੰਨ ਸ਼ਬਦ ਹਨ। ਕਾਂਗਰਸ ਦਾ ਇਕ ਵੱਡਾ ਆਗੂ ਬੋਲਦਾ ਹੈ ‘1984 ਦੇ ਦੰਗੇ ਹੋਏ ਤਾਂ ਹੋਏ’। ਇਨ੍ਹਾਂ ਲਈ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ। ਹਜ਼ਾਰਾਂ ਸਿੱਖ ਭਰਾ-ਭੈਣਾਂ ਦਾ ਕਤਲੇਆਮ ਹੋਇਆ ਪਰ ਕਾਂਗਰਸ ਕਹਿ ਰਹੀ ਹੈ…ਹੋਏ ਤਾਂ ਹੋਏ।

ਉਨ੍ਹਾਂ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ‘ਚ ਇਕ ਪਰਿਵਾਰ ਦਾ ਸਨਮਾਨ ਕੀਤਾ ਗਿਆ, ਪਰ ਹੋਰ ਵੱਡੇ ਆਗੂਆਂ ਦਾ ਮਾਣ ਨਹੀਂ ਰੱਖਿਆ ਗਿਆ। ਉਨ੍ਹਾਂ ਸਰ ਛੋਟੂਰਾਮ ਦੀ ਚਰਚਾ ਕਰਦੇ ਹੋਏ ਕਿਹਾ ਕਿ ਭਾਖੜਾ ਨੰਗਲ ਡੈਮ ਦੀ ਪਰਿਕਲਪਨਾ ਕਰਨ ਵਾਲੇ ਸਰ ਛੋਟੂਰਾਮ ਨੂੰ ਇਸ ਦਾ ਸਿਹਰਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰੋਹਤਕ ਤੇ ਗੋਹਾਨਾ ਦੀਆਂ ਰਿਉੜੀਆਂ ਬਹੁਤ ਮਸ਼ਹੂਰ ਹਨ। ਮੈਂ ਜਦੋਂ ਇੱਥੇ ਆਇਆ ਸੀ ਕਿ ਤਾਂ ਮੈਂ ਵੀ ਰਿਉੜੀਆਂ ਖ਼ੂਬ ਖਾਧੀਆਂ, ਪਰ ਇੱਥੇ ਕਾਂਗਰਸ ਦੇ ਸ਼ਾਸਨ ‘ਚ ਨੌਕਰੀਆਂ ਦੀਆਂ ਰਿਉੜੀਆਂ ਖ਼ੂਬ ਵੰਡੀਆਂ ਗਈਆਂ।

ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ‘ਚ ਆਰਥਿਕ ਖੇਤਰ ‘ਚ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਭਾਰਤ ਪਹਿਲਾਂ 11ਵੇਂ ਸਥਾਨ ‘ਤੇ ਸੀ ਪਰ ਹੁਣ ਛੇਵੇਂ ਨੰਬਰ ‘ਤੇ ਹੈ। ਅਸੀਂ ਹੁਣ ਪੰਜਵੇਂ ਨੰਬਰ ‘ਤੇ ਦਸਤਕ ਦੇ ਰਹੇ ਹਾਂ।

Leave a Reply

Your email address will not be published. Required fields are marked *

%d bloggers like this: