Wed. Aug 21st, 2019

ਮੋਦੀ ਤੇ ਸ਼ਾਹ ਨੂੰ ਹਟਾਉਣ ਲਈ ਕਿਸੇ ਨਾਲ ਵੀ ਹੱਥ ਮਿਲਾਉਣ ਲਈ ਤਿਆਰ : ਮਨੀਸ਼ ਸਿਸੋਦੀਆ

ਮੋਦੀ ਤੇ ਸ਼ਾਹ ਨੂੰ ਹਟਾਉਣ ਲਈ ਕਿਸੇ ਨਾਲ ਵੀ ਹੱਥ ਮਿਲਾਉਣ ਲਈ ਤਿਆਰ : ਮਨੀਸ਼ ਸਿਸੋਦੀਆ

ਚੰਡੀਗੜ੍ਹ : ਦਿੱਲੀ ਦੇ ਉਪ ਮੁੱਖ ਮੰਤਰੀ ਤੇ ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਨੂੰ ਹਰਾਉਣ, ਪੀਐੱਮ ਮੋਦੀ ਤੇ ਅਮਿਤ ਸ਼ਾਹ ਨੂੰ ਹਟਾਉਣ ਲਈ ਆਮ ਆਦਮੀ ਪਾਰਟੀ ਕਿਸੇ ਨਾਲ ਵੀ ਹੱਥ ਮਿਲਾਉਣ ਨੂੰ ਤਿਆਰ ਹੈ। ਉਨ੍ਹਾਂ ਦਾ ਟੀਚਾ ਭਾਜਪਾ ਨੂੰ ਸੱਤਾ ਤੋਂ ਹਟਾਉਣਾ ਹੈ।

ਸਿਸੋਦੀਆ ਮੰਗਲਵਾਰ ਨੂੰ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਦੇ ਚੋਣ ਪ੍ਰਚਾਰ ਲਈ ਇਥੇ ਆਏ ਸਨ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਚੰਡੀਗੜ੍ਹ ‘ਚ ਵੀ ਮਤਦਾਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਸਾਰੀਆਂ ਪਾਰਟੀਆਂ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਵੀ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ।

ਮਨੀਸ਼ ਸਿਸੋਦੀਆ ਚੰਡੀਗੜ੍ਹ ਪਹੁੰਚੇ। ਸੈਕਟਰ-9 ਸਥਿਤ ਹਰਮੋਹਨ ਧਵ ਦੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਕੰਮ ਦੇ ਦੱਮ ‘ਤੇ ਵੋਟਾਂ ਮੰਗੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ‘ਚ ਇਸ ਵਾਰ ਮੋਦੀ ਸਰਕਾਰ ਨਹੀਂ ਬਣੇਗੀ। ਆਪ ਕਿਸ ਪਾਰਟੀ ਨੂੰ ਕੇਂਦਰ ‘ਚ ਸਰਕਾਰ ਬਣਾਉਣ ‘ਚ ਸਮਰਥਨ ਕਰੇਗੀ, ਇਸ ਸਵਾਲ ‘ਤੇ ਸਿਸੋਦੀਆ ਨੇ ਸਾਫ ਕੀਤਾ ਕਿ ਮੋਦੀ ਤੇ ਸ਼ਾਹ ਨੂੰ ਸੱਤਾ ‘ਚੋਂ ਹਟਾਉਣ ਲਈ ਆਪ ਹੋਰ ਕਿਸੇ ਵੀ ਪਾਰਟੀ ਨੂੰ ਸਮਰਥਨ ਦੇਣ ਲਈ ਤਿਆਰ ਹੈ।

ਚੰਡੀਗੜ੍ਹ ‘ਚ 2014 ‘ਚ ਆਪ ਉਮੀਦਵਾਰਕ ਵੱਲੋਂ 1 ਲੱਖ 8 ਹਜ਼ਾਰ ਵੋਟ ਪਾਉਣ ਤੋਂ ਬਾਅਧ ਫਿਰ ਕਦੇ ਵੀ ਸ਼ਹਿਰ ‘ਚ ਦਿਖਾਈ ਨਾ ਦੇਣ ਵਾਲੇ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਤਾਂ ਸੰਸਦ ਮੈਂਬਰ ਬਣੀ ਮੈਡਮ ਕਿਰਨ ਖੇਰ ਵੀ ਕਦੇ ਦਿਖਾਈ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਿਰਨ ਖੇਰ ਤਾਂ ਪੰਜ ਸਾਲਾਂ ਤੋਂ ਐਡ ਤੇ ਫਿਲਮਾਂ ‘ਚ ਹੀ ਰੁੱਝੀ ਰਹੀ। ਆਪ ਪਾਰਟੀ ਤੋਂ ਦਿੱਲੀ ਤੇ ਪੰਜਾਬ ‘ਤ ਆਗੂਆਂ ਦੇ ਟੁੱਟਣ ਦੇ ਸਵਾਲ ‘ਤੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਪ ਪਾਰਟੀ ਅਖ ਅੰਦੋਲਨ ਦੀ ਤਰ੍ਹਾਂ ਹੈ, ਅੰਦੋਲਨ ‘ਚ ਦਿਸ ਵਿਅਕਤੀ ਦਾ ਜਿੰਨਾ ਯੋਗਦਾਨ ਹੁੰਦਾ ਹੈ ਉਹ ਓਨੇ ਸਮੇਂ ਤਕ ਹੀ ਜੁੜ ਪਾਉਂਦਾ ਹੈ।

Leave a Reply

Your email address will not be published. Required fields are marked *

%d bloggers like this: